ਮੁੱਖ ਖਬਰਾਂ

ਨਸ਼ੇ ਵਿੱਚ ਟੱਲੀ ਔਰਤ ਨੇ ਟ੍ਰੈਫਿਕ ਪੁਲਿਸ ਦੇ ASI ਨਾਲ ਕੀਤੀ ਕੀਤੀ ਧੱਕਾ ਮੁੱਕੀ , ਕੱਢੀਆਂ ਗਾਲ੍ਹਾਂ ,ਵੀਡੀਓ ਵਾਇਰਲ

By Shanker Badra -- July 17, 2019 4:07 pm -- Updated:Feb 15, 2021

ਨਸ਼ੇ ਵਿੱਚ ਟੱਲੀ ਔਰਤ ਨੇ ਟ੍ਰੈਫਿਕ ਪੁਲਿਸ ਦੇ ASI ਨਾਲ ਕੀਤੀ ਕੀਤੀ ਧੱਕਾ ਮੁੱਕੀ , ਕੱਢੀਆਂ ਗਾਲ੍ਹਾਂ ,ਵੀਡੀਓ ਵਾਇਰਲ :ਨਵੀਂ ਦਿੱਲੀ : ਦਿੱਲੀ ਦੇ ਮਾਇਆਪੁਰੀ ਇਲਾਕੇ ਤੋਂ ਮੰਗਲਵਾਰ ਸ਼ਾਮ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੇ ਸਕੂਟੀ ਸਵਾਰ ਇੱਕ ਜੋੜੇ ਨੇ ਦਿੱਲੀ ਟ੍ਰੈਫਿਕ ਪੁਲਿਸ 'ਚ ਤਾਇਨਾਤ ਇਕ ਏਐੱਸਆਈ ਨਾਲ ਬਦਸਲੂਕੀ ਕੀਤੀ ਹੈ। ਇਸ ਬਦਸਲੂਕੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।ਇਸ ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਸਕੂਟੀ ਸਵਾਰ ਇਕ ਔਰਤ ਤੇ ਪੁਰਸ਼ ਸਾਹਮਣੇ ਖੜ੍ਹੇ ਦਿੱਲੀ ਟ੍ਰੈਫਿਕ ਪੁਲਿਸ ਮੁਲਾਜ਼ਮ ਨਾਲ ਬਦਸਲੂਕੀ ਕਰ ਰਹੇ ਹਨ।

Delhi Mayapuri Drunk woman stopped for not wearing helmet ਨਸ਼ੇ ਵਿੱਚ ਟੱਲੀ ਔਰਤ ਨੇ ਟ੍ਰੈਫਿਕ ਪੁਲਿਸ ਦੇ ASI ਨਾਲ ਕੀਤੀ ਕੀਤੀ ਧੱਕਾ ਮੁੱਕੀ , ਕੱਢੀਆਂ ਗਾਲ੍ਹਾਂ ,ਵੀਡੀਓ ਵਾਇਰਲ

ਮਿਲੀ ਜਾਣਕਾਰੀ ਮੁਤਾਬਿਕ ਮੰਗਲਵਾਰ ਸ਼ਾਮ ਕਰੀਬ 7 ਵਜੇ ਦੇ ਆਸ-ਪਾਸ ਦਿੱਲੀ ਟ੍ਰੈਫਿਕ ਪੁਲਿਸ ਨੇ ਸਕੂਟੀ ਸਵਾਰ ਮਾਧੁਰੀ ਤੇ ਅਨਿਲ ਪਾਂਡੇ ਨੂੰ ਬਿਨਾਂ ਹੈਲਮਟ ਸਕੂਟੀ ਚਲਾਉਣ ਤੇ ਰੈੱਡ ਲਾਈਟ 'ਤੇ ਜ਼ੈਬਰਾ ਕ੍ਰਾਸਿੰਗ ਤੋਂ ਵੀ ਅੱਗੇ ਖੜ੍ਹੇ ਹੋਣ ਤੋਂ ਰੋਕ ਲਿਆ। ਇਸ ਤੋਂ ਬਾਅਦ ਲਾਇਸੈਂਸ ਦਿਖਾਉਣ ਨੂੰ ਕਿਹਾ। ਜਿਸ ਤੋਂ ਬਾਅਦ ਸਕੂਟਰੀ 'ਤੇ ਪਿੱਛੇ ਬੈਠੀ ਮਾਧੁਰੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਬਾਵਜੂਦ ਟ੍ਰੈਫਿਕ ਪੁਲਿਸ ਮੁਲਾਜ਼ਮ ਨਾਲ ਬਦਸਲੂਕੀ ਕਰਨ ਲੱਗੀ। ਦਿੱਲੀ ਪੁਲਿਸ ਮੁਤਾਬਿਕ ਇਹ ਜੋੜਾ ਨਸ਼ੇ ਵਿੱਚ ਸੀ ਅਤੇ ਸਕੂਟਰੀ ਸਵਾਰ ਅਨਿਲ ਸਾਬਕਾ ਫ਼ੌਜੀ ਹੈ।

Delhi Mayapuri Drunk woman stopped for not wearing helmet ਨਸ਼ੇ ਵਿੱਚ ਟੱਲੀ ਔਰਤ ਨੇ ਟ੍ਰੈਫਿਕ ਪੁਲਿਸ ਦੇ ASI ਨਾਲ ਕੀਤੀ ਕੀਤੀ ਧੱਕਾ ਮੁੱਕੀ , ਕੱਢੀਆਂ ਗਾਲ੍ਹਾਂ ,ਵੀਡੀਓ ਵਾਇਰਲ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :14 ਸਾਲ ਦੇ ਬੱਚੇ ਨੇ ਰਾਸ਼ਟਰਪਤੀ ਅਤੇ PM ਤੋਂ ਮੰਗੀ ਅਜਿਹੀ ਮੌਤ , PMO ਨੇ ਦਿੱਤੇ ਇਹ ਹੁਕਮ

ਇਸ ਵੀਡੀਓ ਵਿੱਚ ਸਕੂਟਰੀ ਸਵਾਰ ਔਰਤ ਟ੍ਰੈਫਿਕ ਪੁਲਿਸ ਮੁਲਾਜ਼ਮ ਨਾਲ ਧੱਕਾ-ਮੁੱਕੀ ਕਰ ਰਹੀ ਹੈ ਤੇ ਉਸ ਨੂੰ ਗਾਲ੍ਹਾਂ ਕੱਢ ਰਹੀ ਹੈ। ਇੱਥੋਂ ਤਕ ਕਿ ਜਦੋਂ ਕੋਲੋਂ ਲੰਘ ਰਹੇ ਲੋਕਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਔਰਤ ਉਨ੍ਹਾਂ ਨੂੰ ਵੀ ਗਾਲ੍ਹਾਂ ਕੱਢਣ ਲੱਗੀ। ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਟ੍ਰੈਫਿਕ ਪੁਲਿਸ 'ਚ ਤਾਇਨਾਤ ਏਐੱਸਆਈ ਸੁਰਿੰਦਰ ਦੀ ਸ਼ਿਕਾਇਤ 'ਤੇ ਸਕੂਟੀ ਸਵਾਰ ਔਰਤ ਮਾਧੁਰੀ ਤੇ ਅਨਿਲ ਕੁਮਾਰ ਪਾਂਡੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
-PTCNews