Fri, May 10, 2024
Whatsapp

ਪੱਛਮੀ ਬੰਗਾਲ 'ਚ ਡਾਕਟਰ ਦੀ ਹੋਈ ਕੁੱਟਮਾਰ ਤੋਂ ਬਾਅਦ ਦੇਸ਼ ਭਰ ਦੇ ਡਾਕਟਰ ਹੜਤਾਲ 'ਤੇ , ਮਰੀਜ਼ ਪਰੇਸ਼ਾਨ

Written by  Shanker Badra -- June 14th 2019 01:02 PM
ਪੱਛਮੀ ਬੰਗਾਲ 'ਚ ਡਾਕਟਰ ਦੀ ਹੋਈ ਕੁੱਟਮਾਰ ਤੋਂ ਬਾਅਦ ਦੇਸ਼ ਭਰ ਦੇ ਡਾਕਟਰ ਹੜਤਾਲ 'ਤੇ , ਮਰੀਜ਼ ਪਰੇਸ਼ਾਨ

ਪੱਛਮੀ ਬੰਗਾਲ 'ਚ ਡਾਕਟਰ ਦੀ ਹੋਈ ਕੁੱਟਮਾਰ ਤੋਂ ਬਾਅਦ ਦੇਸ਼ ਭਰ ਦੇ ਡਾਕਟਰ ਹੜਤਾਲ 'ਤੇ , ਮਰੀਜ਼ ਪਰੇਸ਼ਾਨ

ਪੱਛਮੀ ਬੰਗਾਲ 'ਚ ਡਾਕਟਰ ਦੀ ਹੋਈ ਕੁੱਟਮਾਰ ਤੋਂ ਬਾਅਦ ਦੇਸ਼ ਭਰ ਦੇ ਡਾਕਟਰ ਹੜਤਾਲ 'ਤੇ , ਮਰੀਜ਼ ਪਰੇਸ਼ਾਨ:ਨਵੀਂ ਦਿੱਲੀ : ਪੱਛਮੀ ਬੰਗਾਲ ਤੋਂ ਸ਼ੁਰੂ ਹੋਈ ਜੂਨੀਅਰ ਡਾਕਟਰਾਂ ਦੀ ਹੜਤਾਲ ਹੁਣ ਦਿੱਲੀ ਸਮੇਤ ਪੰਜਾਬ ਤੱਕ ਆ ਪਹੁੰਚੀ ਹੈ।ਇੱਥੇ ਇੱਕ ਜੂਨੀਆਰ ਡਾਕਟਰਾਂ ਨਾਲ ਹੋਈ ਮਾਰਕੁੱਟ ਦੀ ਘਟਨਾ ਨਾਲ ਮੈਡੀਕਲ ਐਸੋਸੀਏਸ਼ਨ 'ਚ ਗੁੱਸਾ ਹੈ , ਜਿਸ ਕਾਰਨ ਉਹ ਹੜਤਾਲ 'ਤੇ ਹਨ। [caption id="attachment_306588" align="aligncenter" width="300"]Delhi: Resident Doctors Association (RDA) of strike today over violence against doctors in West Bengal
ਪੱਛਮੀ ਬੰਗਾਲ 'ਚ ਡਾਕਟਰ ਦੀ ਹੋਈ ਕੁੱਟਮਾਰ ਤੋਂ ਬਾਅਦ ਦੇਸ਼ ਭਰ ਦੇ ਡਾਕਟਰ ਹੜਤਾਲ 'ਤੇ , ਮਰੀਜ਼ ਪਰੇਸ਼ਾਨ[/caption] ਬੰਗਾਲ 'ਚ ਡਾਕਟਰਾਂ ਦੀ ਹੜਤਾਲ ਦਾ ਅਸਰ ਹੁਣ ਦੇਸ਼ ਦੇ ਹੋਰ ਹਿੱਸਿਆਂ 'ਚ ਵੀ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ।ਦਿੱਲੀ ਅਤੇ ਮਹਾਰਾਸ਼ਟਰ ਤੋਂ ਇਲਾਵਾ ਪੰਜਾਬ, ਕੇਰਲ, ਰਾਜਸਥਾਨ, ਬਿਹਾਰ ਅਤੇ ਮੱਧ ਪ੍ਰਦੇਸ਼ 'ਚ ਵੀ ਡਾਕਟਰਾਂ ਨੇ ਕੰਮ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ। [caption id="attachment_306590" align="aligncenter" width="300"]Delhi: Resident Doctors Association (RDA) of strike today over violence against doctors in West Bengal
ਪੱਛਮੀ ਬੰਗਾਲ 'ਚ ਡਾਕਟਰ ਦੀ ਹੋਈ ਕੁੱਟਮਾਰ ਤੋਂ ਬਾਅਦ ਦੇਸ਼ ਭਰ ਦੇ ਡਾਕਟਰ ਹੜਤਾਲ 'ਤੇ , ਮਰੀਜ਼ ਪਰੇਸ਼ਾਨ[/caption] ਦਿੱਲੀ ਮੈਡੀਕਲ ਐਸੋਸੀਏਸ਼ਨ ਨੇ ਅੱਜ ਹੜਤਾਲ ਬੁਲਾਈ ਹੈ, ਜਿਸ ਦਾ ਅਸਰ ਏਮਜ਼ ਵਰਗੇ ਹਸਪਤਾਲ 'ਚ ਦੇਖਣ ਨੂੰ ਮਿਲ ਰਿਹਾ ਹੈ।ਇਸ ਤੋਂ ਇਲਾਵਾ ਮੁੰਬਈ 'ਚ ਵੀ ਡਾਕਟਰਾਂ ਨੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ।ਡਾਕਟਰਾਂ ਵਲੋਂ ਹੜਤਾਲ 'ਤੇ ਜਾਣ ਕਾਰਨ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ। [caption id="attachment_306586" align="aligncenter" width="300"]Delhi: Resident Doctors Association (RDA) of strike today over violence against doctors in West Bengal
ਪੱਛਮੀ ਬੰਗਾਲ 'ਚ ਡਾਕਟਰ ਦੀ ਹੋਈ ਕੁੱਟਮਾਰ ਤੋਂ ਬਾਅਦ ਦੇਸ਼ ਭਰ ਦੇ ਡਾਕਟਰ ਹੜਤਾਲ 'ਤੇ , ਮਰੀਜ਼ ਪਰੇਸ਼ਾਨ[/caption] ਦੱਸ ਦੇਈਏ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹੜਤਾਲ ਕਰ ਰਹੇ ਜੂਨੀਅਰ ਡਾਕਟਰਾਂ ਨੂੰ ਵੀਰਵਾਰ ਦੁਪਹਿਰ ਦੋ ਵਜੇ ਤੱਕ ਕੰਮ 'ਤੇ ਜਾਣ ਦਾ ਆਦੇਸ਼ ਦਿੱਤਾ ਪਰ ਉਨ੍ਹਾਂ ਲੋਕਾਂ ਨੇ ਉਨ੍ਹਾਂ ਦਾ ਆਦੇਸ਼ ਨਹੀਂ ਮੰਨਿਆ।ਉਨ੍ਹਾਂ ਸਾਫ਼ ਕਹਿ ਦਿੱਤਾ ਕਿ ਜਦੋਂ ਤੱਕ ਸਰਕਾਰੀ ਹਸਪਤਾਲਾਂ 'ਚ ਸੁਰੱਖਿਆ ਸਬੰਧੀ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤਕ ਹੜਤਾਲ ਜਾਰੀ ਰਹੇਗੀ। [caption id="attachment_306585" align="alignnone" width="300"]Delhi: Resident Doctors Association (RDA) of strike today over violence against doctors in West Bengal
ਪੱਛਮੀ ਬੰਗਾਲ 'ਚ ਡਾਕਟਰ ਦੀ ਹੋਈ ਕੁੱਟਮਾਰ ਤੋਂ ਬਾਅਦ ਦੇਸ਼ ਭਰ ਦੇ ਡਾਕਟਰ ਹੜਤਾਲ 'ਤੇ , ਮਰੀਜ਼ ਪਰੇਸ਼ਾਨ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਬੇਸ਼ੁਮਾਰ ਸਰਮਾਇਆ ਵਾਪਸ ਨਾ ਕੀਤੇ ਜਾਣ ਨੂੰ ਲੈ ਕੇ ਬਣਾਈ 5 ਮੈਂਬਰੀ ਕਮੇਟੀ ਜ਼ਿਕਰਯੋਗ ਹੈ ਕਿ ਕੋਲਕਾਤਾ ਦੇ ਐੱਨਆਰਐੱਸ ਮੈਡੀਕਲ ਕਾਲਜ 'ਚ ਹੜਤਾਲ ਦੌਰਾਨ ਇਕ 75 ਸਾਲਾ ਬਜ਼ੁਰਗ ਦੀ ਮੌਤ ਹੋ ਗਈ ਸੀ।ਬਜ਼ੁਰਗ ਦੇ ਪਰਿਵਾਰ ਵਾਲਿਆਂ ਨੇ ਡਾਕਟਰ 'ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਅਤੇ ਡਾਕਟਰਾਂ ਨਾਲ ਕੁੱਟਮਾਰ ਕੀਤੀ।ਦੋਸ਼ ਹਨ ਕਿ ਕਰੀਬ 200 ਲੋਕ ਟਰੱਕਾਂ 'ਚ ਸਵਾਰ ਹੋ ਕੇ ਆਏ ਅਤੇ ਹਸਪਤਾਲ 'ਤੇ ਹਮਲਾ ਕਰ ਦਿੱਤਾ।ਇਸ ਹਮਲੇ 'ਚ ਦੋ ਜੂਨੀਅਰ ਡਾਕਟਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ। -PTCNews


Top News view more...

Latest News view more...