Thu, May 9, 2024
Whatsapp

#DelhiElections2020: ਦਿੱਲੀ ਦੇ ਬਾਬਰਪੁਰ 'ਚ ਵੋਟਿੰਗ ਸ਼ੁਰੂ ਹੁੰਦੇ ਹੀ ਚੋਣ ਅਧਿਕਾਰੀ ਨੂੰ ਪਿਆ ਦਿਲ ਦਾ ਦੌਰਾ

Written by  Shanker Badra -- February 08th 2020 11:04 AM
#DelhiElections2020: ਦਿੱਲੀ ਦੇ ਬਾਬਰਪੁਰ 'ਚ ਵੋਟਿੰਗ ਸ਼ੁਰੂ ਹੁੰਦੇ ਹੀ ਚੋਣ ਅਧਿਕਾਰੀ ਨੂੰ ਪਿਆ ਦਿਲ ਦਾ ਦੌਰਾ

#DelhiElections2020: ਦਿੱਲੀ ਦੇ ਬਾਬਰਪੁਰ 'ਚ ਵੋਟਿੰਗ ਸ਼ੁਰੂ ਹੁੰਦੇ ਹੀ ਚੋਣ ਅਧਿਕਾਰੀ ਨੂੰ ਪਿਆ ਦਿਲ ਦਾ ਦੌਰਾ

#DelhiElections2020: ਦਿੱਲੀ ਦੇ ਬਾਬਰਪੁਰ 'ਚ ਵੋਟਿੰਗ ਸ਼ੁਰੂ ਹੁੰਦੇ ਹੀ ਚੋਣ ਅਧਿਕਾਰੀ ਨੂੰ ਪਿਆ ਦਿਲ ਦਾ ਦੌਰਾ:ਨਵੀਂ ਦਿੱਲੀ : ਦਿੱਲੀ ਵਿੱਚ 70 ਵਿਧਾਨ ਸਭਾ ਸੀਟਾਂ 'ਤੇ ਅੱਜ ਸਵੇਰੇ 8 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਵੋਟਿੰਗ ਸ਼ਾਮ 6 ਵਜੇ ਤੱਕ ਹੋਵੇਗੀ। ਜਿਸ ਦੇ ਲਈ ਵੋਟਰ ਸਵੇਰ ਤੋਂ ਲਾਇਨਾਂ ਵਿੱਚ ਲੱਗ ਕੇ ਆਪਣੀ ਵੋਟ ਦਾ ਭੁਗਤਾਨ ਕਰ ਰਹੇ ਹਨ। ਇਨ੍ਹਾਂ ਚੋਣਾਂ ਦੇ ਨਤੀਜੇ ਮੰਗਲਵਾਰ 11 ਫ਼ਰਵਰੀ ਨੂੰ ਆਉਣਗੇ। ਚੋਣ ਕਮਿਸ਼ਨ ਮੁਤਾਬਿਕ ਕੁੱਲ 2688 ਪੋਲਿੰਗ ਕੇਂਦਰਾਂ ਦੇ 13750 ਬੂਥਾਂ 'ਤੇ ਵੋਟਿੰਗ ਹੋ ਰਹੀ ਹੈ। [caption id="attachment_387614" align="aligncenter" width="300"]#DelhiAssemblyElection: Election officer Death due to heart attack at polling booth in Babarpur #DelhiElections2020: ਦਿੱਲੀ ਦੇ ਬਾਬਰਪੁਰ 'ਚ ਵੋਟਿੰਗ ਸ਼ੁਰੂ ਹੁੰਦੇ ਹੀ ਚੋਣ ਅਧਿਕਾਰੀ ਨੂੰ ਪਿਆ ਦਿਲ ਦਾ ਦੌਰਾ[/caption] ਇਸ ਦੌਰਾਨ ਉੱਤਰ-ਪੂਰਬੀ ਦਿੱਲੀ ਦੇ ਬਾਬਰਪੁਰ 'ਚਇੱਕ ਚੋਣ ਅਧਿਕਾਰੀ ਦੀ ਚੋਣਾਂ ਸ਼ੁਰੂ ਹੁੰਦਿਆਂ ਹੀ ਮੌਤ ਹੋ ਗਈ ਹੈ।ਬਾਬਰਪੁਰ ਦੇ ਪ੍ਰਾਇਮਰੀ ਸਕੂਲ 'ਚ ਵੋਟਿੰਗ ਕੇਂਦਰ 'ਤੇ ਤਾਇਨਾਤ ਚੋਣ ਅਧਿਕਾਰੀ 50 ਸਾਲਾ ਊਧਮ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਗੁਰੂ ਤੇਗ ਬਹਾਦਰ ਹਸਪਤਾਲ 'ਚ ਭੇਜ ਦਿੱਤਾ ਹੈ। [caption id="attachment_387617" align="aligncenter" width="300"]#DelhiAssemblyElection: Election officer Death due to heart attack at polling booth in Babarpur #DelhiElections2020: ਦਿੱਲੀ ਦੇ ਬਾਬਰਪੁਰ 'ਚ ਵੋਟਿੰਗ ਸ਼ੁਰੂ ਹੁੰਦੇ ਹੀ ਚੋਣ ਅਧਿਕਾਰੀ ਨੂੰ ਪਿਆ ਦਿਲ ਦਾ ਦੌਰਾ[/caption] ਜਾਣਕਾਰੀ ਅਨੁਸਾਰ ਊਧਮ ਸਿੰਘਨੰਦ ਨਗਰੀ ਦੇ ਸਰਕਾਰੀ ਸਕੂਲ ਵਿਚ ਅਧਿਆਪਕ ਸੀ। ਉਨ੍ਹਾਂ ਦੀ ਡਿਊਟੀਚੋਣ ਵਿੱਚ ਬਾਬਰਪੁਰ ਵਿਧਾਨ ਸਭਾ ਹਲਕੇ ਦੇ ਐਮਐਸ ਨਿਗਮ ਸਕੂਲ ਵਿੱਚ ਲੱਗੀ ਹੋਈ ਸੀ। ਕੱਲ੍ਹ ਤੋਂ ਉਹ ਪੋਲਿੰਗ ਸਟੇਸ਼ਨ 'ਤੇ ਡਿਊਟੀ' ਤੇ ਸੀ ਅਤੇ ਅੱਜ ਜਿਵੇਂ ਹੀ ਵੋਟਿੰਗ ਸ਼ੁਰੂ ਹੋਈ ਤਾਂ ਅਚਾਨਕ ਉਸਦੀ ਸਿਹਤ ਵਿਗੜ ਗਈ, ਉਸਨੂੰ ਸਾਥੀ ਪੋਲ ਵਰਕਰਾਂ ਨੇ ਜੀਟੀਬੀ ਹਸਪਤਾਲ ਵਿੱਚ ਦਾਖਲ ਕਰਵਾਇਆ ,ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। [caption id="attachment_387616" align="aligncenter" width="300"]#DelhiAssemblyElection: Election officer Death due to heart attack at polling booth in Babarpur #DelhiElections2020: ਦਿੱਲੀ ਦੇ ਬਾਬਰਪੁਰ 'ਚ ਵੋਟਿੰਗ ਸ਼ੁਰੂ ਹੁੰਦੇ ਹੀ ਚੋਣ ਅਧਿਕਾਰੀ ਨੂੰ ਪਿਆ ਦਿਲ ਦਾ ਦੌਰਾ[/caption] ਇਨ੍ਹਾਂ ਚੋਣਾਂ 'ਚ ‘ਆਪ’ ਨੇ ਸਾਰੀਆਂ 70 ਸੀਟਾਂ ਲਈ ਉਮੀਦਵਾਰ ਖੜੇ ਕੀਤੇ ਹਨ। ਇਸ ਦੇ ਨਾਲ ਹੀ ਕਾਂਗਰਸ 66 ਅਤੇ ਭਾਜਪਾ 67 ਸੀਟਾਂ 'ਤੇ ਚੋਣ ਲੜ ਰਹੀ ਹੈ। ਭਾਜਪਾ ਨੇ ਆਪਣੀ ਸਹਿਯੋਗੀ ਪਾਰਟੀਆਂ ਲਈ ਤਿੰਨ ਸੀਟਾਂ ਛੱਡੀਆਂ ਹਨ। ਇਸ ਵਿਚੋਂ ਦੋ ਸੀਟਾਂ 'ਤੇ ਜੇਡੀਯੂ ਅਤੇ ਇਕ ਸੀਟ 'ਤੇ ਲੋਕ ਜਨਸ਼ਕਤੀ ਪਾਰਟੀ ਦੇ ਉਮੀਦਵਾਰ ਮੈਦਾਨ 'ਚ ਹਨ। ਬਹੁਜਨ ਸਮਾਜ ਪਾਰਟੀ (ਬਸਪਾ) ਵੀ ਇਸ ਵਾਰ 68 ਸੀਟਾਂ 'ਤੇ ਉਮੀਦਵਾਰ ਖੜੇ ਕੀਤੇ ਹਨ। ਇਸ ਦੇ ਨਾਲ ਹੀ 148 ਆਜ਼ਾਦ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ। -PTCNews


Top News view more...

Latest News view more...