ਮੁੱਖ ਖਬਰਾਂ

CM ਮਾਨ ਦੇ ਹਵਾਈ ਸਫ਼ਰ ਦਾ ਵੇਰਵਾ ਦੇਣ ਤੋਂ ਹਵਾਬਾਜ਼ੀ ਵਿਭਾਗ ਨੇ ਕੀਤਾ ਇਨਕਾਰ, ਜਾਣੋ ਕੀ ਹੈ ਕਾਰਨ

By Pardeep Singh -- August 10, 2022 1:37 pm

ਚੰਡੀਗੜ੍ਹ: ਪੱਤਰਕਾਰ ਅਸ਼ਵਨੀ ਚਾਵਲਾ ਨੇ ਆਰਟੀਆਈ ਪਾ ਕੇ ਹਵਾਬਾਜ਼ੀ ਵਿਭਾਗ ਤੋਂ ਸੀਐਮ ਮਾਨ ਦੇ ਹਵਾਈ ਖਰਚ ਦੀ ਜਾਣਕਾਰੀ ਮੰਗੀ ਸੀ। ਆਰਟੀਆਈ ਵਿੱਚ ਸੀਐਮ ਮਾਨ ਦੇ ਪਿਛਲੇ 4 ਮਹੀਨੇ ਵਿੱਚ ਸਰਕਾਰੀ ਹੈਲੀਕਾਪਟਰ ਅਤੇ ਪ੍ਰਾਈਵੇਟ ਜਹਾਜ਼ ਵਿਚ ਕੀਤੇ ਸਫ਼ਰ ਉੱਤੇ ਖਰਚੇ ਦੀ ਪੂਰੀ ਜਾਣਕਾਰੀ ਦੀ ਮੰਗੀ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਮਾਨ ਦੀ 1 ਮਾਰਚ ਤੋਂ 4 ਜੁਲਾਈ ਤੱਕ ਦੇ ਹਵਾਈ ਸਫ਼ਰ ਦੀ ਜਾਣਕਾਰੀ ਦੇਣ ਤੋਂ ਪੰਜਾਬ ਸਿਵਲ ਏਵੀਏਸ਼ਨ ਵਿਭਾਗ ਨੇ ਇਨਕਾਰ ਕਰ ਦਿੱਤਾ ਹੈ। ਇਸ ਆਰਟੀਆਈ ਨੂੰ ਲੈ ਕੇ ਹਵਾਬਾਜ਼ੀ ਵਿਭਾਗ ਨੇ ਕਿਹਾ ਹੈ ਕਿ ਮੁੱਖ ਮੰਤਰੀ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਜਾਣਕਾਰੀ ਨਹੀਂ ਸਾਂਝੀ ਕੀਤੀ ਜਾ ਸਕਦੀ ਹੈ।  ਸਿਵਲ ਹਵਾਬਾਜ਼ੀ ਵਿਭਾਗ ਦਾ ਕਹਿਣਾ ਹੈ ਕਿ ਇਹ ਵਿਭਾਗ ਸੀਐਮ ਭਗਵੰਤ ਮਾਨ ਦੇ ਕੋਲ ਹੀ ਹੈ। ਹਵਾਬਾਜ਼ੀ ਵਿਭਾਗ ਦਾ ਤਰਕ ਹੈ ਕਿ ਸੀਐਮ ਦੀ ਯਾਤਰਾ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ ਹੈ ਕਿਉਂਕਿ ਸੀਐਮ ਦੀ ਸੁਰੱਖਿਆ ਦਾ ਮਾਮਲਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਕ ਵਾਰ ਪ੍ਰਾਈਵੇਟ ਜਹਾਜ਼ ਉੱਤੇ ਸਫ਼ਰ ਦਾ ਖਰਚ 7 ਤੋਂ 10 ਲੱਖ ਰੁਪਏ ਆਉਂਦਾ ਹੈ। ਜ਼ਿਕਰਯੋਗ ਹੈ ਕਿ ਪਿਛਲੀਆਂ ਸਰਕਾਰਾਂ ਦੇ ਕਿਸੇ ਵੀ ਮੁੱਖ ਮੰਤਰੀ ਦੀ ਹਵਾਈ ਯਾਤਰਾ ਦੀ ਜਾਣਕਾਰੀ ਕਦੇ ਵੀ ਨਹੀਂ ਮੰਗੀ ਗਈ ਸੀ। ਸਿਵਲ ਹਵਾਬਾਜ਼ੀ ਵਿਭਾਗ ਪੰਜਾਬ ਨੇ ਆਰਟੀਆਈ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ:ਮੋਗਾ ਪੁਲਿਸ ਨੂੰ ਜੱਗੂ ਭਗਵਾਨਪੁਰੀਆ ਦਾ ਮਿਲਿਆ ਟਰਾਂਜ਼ਿਟ ਰਿਮਾਂਡ

-PTC News

  • Share