Thu, Oct 1, 2026
Whatsapp

ਦਵਿੰਦਰ ਬੰਬੀਹਾ ਗਰੁੱਪ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਮਨਕੀਰਤ ਔਲਖ ਨੂੰ ਦਿੱਤੀ ਧਮਕੀ 

Reported by:  PTC News Desk  Edited by:  Pardeep Singh -- August 23rd 2022 08:29 AM
ਦਵਿੰਦਰ ਬੰਬੀਹਾ ਗਰੁੱਪ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਮਨਕੀਰਤ ਔਲਖ ਨੂੰ ਦਿੱਤੀ ਧਮਕੀ 

ਦਵਿੰਦਰ ਬੰਬੀਹਾ ਗਰੁੱਪ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਮਨਕੀਰਤ ਔਲਖ ਨੂੰ ਦਿੱਤੀ ਧਮਕੀ 

ਚੰਡੀਗੜ੍ਹ: ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਫੇਸਬੁੱਕ ਉੱਤੇ ਪੋਸਟ ਪਾ ਕੇ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਧਮਕੀ ਦਿੱਤੀ ਹੈ। ਦਵਿੰਦਰ ਬੰਬੀਹਾ ਨੇ ਪੋਸਟ ਵਿੱਚ ਲਿਖਿਆ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਹਮੇਸ਼ਾ ਸਮਰਥਨ ਦੇਵਾਂਗੇ।  ਦਵਿੰਦਰ ਬੰਬੀਹਾ ਗਰੁੱਪ ਨੇ ਪੋਸਟ ਵਿੱਚ ਲਿਖਿਆ ਹੈ ਕਿ ਗੋਲਡੀ ਬਰਾੜ, ਲਾਰੈਸ ਬਿਸ਼ਨੋਈ ਨਸ਼ਾ ਵੇਚਣ ਵਾਲੇ ਅਤੇ ਪੈਸੇ ਲੈ ਕੇ ਬੰਦੇ ਮਾਰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਗਾਇਕ ਦਾ ਵੀ ਨਾਂਅ ਆਉਂਦਾ ਹੈ ਪਰ ਜੋ ਸਾਹਮਣੇ ਨਹੀਂ ਆਇਆ ਹੈ। ਪੋਸਟ ਵਿੱਚ ਲਿਖਿਆ ਹੈ ਕਿ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਜੋ ਪਾਪ ਕੀਤਾ ਹੈ ਉਸ ਦੀ ਸਜ਼ਾ ਮੌਤ ਹੈ ਅਤੇ ਮੁਆਫੀ ਨਹੀ ਮਿਲਣੀ। ਬੰਬੀਹਾ ਗਰੁੱਪ ਨੇ ਪੋਸਟ ਵਿੱਚ ਲਿਖਿਆ ਹੈ ਕਿ ਜਿਹੜਾ ਵਿਅਕਤੀ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦਾ ਸਾਥ ਦੇਵੇਗਾ ਉਸ ਨੂੰ ਗੱਡੀ ਜ਼ਰੂਰ ਚੜਾਵਾਂਗੇ। ਪੋਸਟ ਵਿੱਚ ਲਿਖਿਆ ਹੈ ਕਿ ਮਨਕੀਰਤ ਔਲਖ ਸਾਡੀ ਲਿਸਟ ਵਿੱਚ ਹੈ ਅਤੇ ਤੈਨੂੰ ਜ਼ਰੂਰ ਮਿਲਾਂਗੇ। ਇਹ ਵੀ ਪੜ੍ਹੋ:ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK