Wed, Dec 11, 2024
Whatsapp

ਧਰਮਵੀਰ ਗਾਂਧੀ ਦਾ AAP 'ਤੇ ਹਮਲਾ- ਮੈਨੂੰ ਲੱਗਦੈ ਪੰਜਾਬ ਨੇ ਗੂੰਗੇ ਬੋਲਿਆਂ ਦੀ ਸੈਨਾ ਜਿਤਾ ਕੇ ਭੇਜ ਦਿੱਤੀ ਹੈ

Reported by:  PTC News Desk  Edited by:  Riya Bawa -- April 19th 2022 07:08 PM -- Updated: April 19th 2022 07:10 PM
ਧਰਮਵੀਰ ਗਾਂਧੀ ਦਾ AAP 'ਤੇ ਹਮਲਾ- ਮੈਨੂੰ ਲੱਗਦੈ ਪੰਜਾਬ ਨੇ ਗੂੰਗੇ ਬੋਲਿਆਂ ਦੀ ਸੈਨਾ ਜਿਤਾ ਕੇ ਭੇਜ ਦਿੱਤੀ ਹੈ

ਧਰਮਵੀਰ ਗਾਂਧੀ ਦਾ AAP 'ਤੇ ਹਮਲਾ- ਮੈਨੂੰ ਲੱਗਦੈ ਪੰਜਾਬ ਨੇ ਗੂੰਗੇ ਬੋਲਿਆਂ ਦੀ ਸੈਨਾ ਜਿਤਾ ਕੇ ਭੇਜ ਦਿੱਤੀ ਹੈ

ਚੰਡੀਗੜ੍ਹ: ਐਸਵਾਈਐਲ ਮੁੱਦੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਵਿਚਾਲੇ ਮੁੱਦਾ ਇਕ ਵਾਰ ਫਿਰ ਗਰਮਾ ਗਿਆ ਹੈ। ਇਸ ਵਿਚਾਲੇ ਅੱਜ ਆਮ ਆਦਮੀ ਪਾਰਟੀ ਦੇ MP ਸੁਸ਼ੀਲ ਗੁਪਤਾ ਵੱਲੋਂ ਹਰਿਆਣਾ ਨੂੰ ਪਾਣੀ ਦੇਣ ਬਾਰੇ ਕੀਤੇ ਦਾਅਵੇ ਮਗਰੋਂ ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਸੰਸਦ ਮੈਂਬਰ ਰਹੇ ਡਾ. ਧਰਮਵੀਰ ਗਾਂਧੀ ਨੇ ਪੰਜਾਬ ਦੀ ਆਪ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਧਰਮਵੀਰ ਗਾਂਧੀ ਦਾ AAP 'ਤੇ ਹਮਲਾ- ਮੈਨੂੰ ਲੱਗਦੈ ਪੰਜਾਬ ਨੇ ਗੂੰਗੇ ਬੋਲਿਆਂ ਦੀ ਸੈਨਾ ਜਿਤਾ ਕੇ ਭੇਜ ਦਿੱਤੀ ਹੈ ਉਨ੍ਹਾਂ ਨੇ ਟਵੀਟ ਕਰਦੇ ਲਿਖਿਆ ਹੈ ਕਿ ਮੈਨੂੰ ਲਗਦਾ ਪੰਜਾਬ ਨੇ ਗੂੰਗੇ ਬੋਲਿਆਂ ਦੀ ਸੈਨਾ ਜਿਤਾ ਕੇ ਭੇਜ ਦਿੱਤੀ ਹੈ। ਸੁਸ਼ੀਲ ਗੁਪਤਾ ਦੇ ਪੰਜਾਬ ਵਿਰੋਧੀ SYL ਦੇ ਬਿਆਨ ਤੇ ਨਾਂ ਆਪ ਦੇ 92 ਵਿਧਾਇਕਾਂ ਚੋ ਕੋਈ ਬੋਲਿਆ ਤੇ ਨਾਂ 5 ਨਵੇਂ ਰਾਜ ਸਭਾ ਮੈਂਬਰਾਂ ਚੋਂ। ਜੇ ਅੱਜ ਮੂਸੇਵਾਲਾ ਗਾਣਾ ਕੱਢ ਦਵੇ ਤਾਂ ਇਹ ਜਰੂਰ ਬੋਲਣਗੇ।@BhagwantMann ਅੱਜ ਹੀ SYL ਤੇ ਆਪਣਾ ਸਟੈਂਡ ਸਪੱਸ਼ਟ ਕਰੇ। ਧਰਮਵੀਰ ਗਾਂਧੀ ਦਾ AAP 'ਤੇ ਹਮਲਾ- ਮੈਨੂੰ ਲੱਗਦੈ ਪੰਜਾਬ ਨੇ ਗੂੰਗੇ ਬੋਲਿਆਂ ਦੀ ਸੈਨਾ ਜਿਤਾ ਕੇ ਭੇਜ ਦਿੱਤੀ ਹੈ ਦੱਸਣਯੋਗ ਹੈ ਕਿ ਐਸਵਾਈਐਲ ਮੁੱਦੇ ਨੂੰ ਲੈ ਕੇ ਸੁਸ਼ੀਲ ਗੁਪਤਾ ਨੇ ਕਿਹਾ ਕਿ 'AAP ਸਰਕਾਰ ਬਣਨ 'ਤੇ ਹਰਿਆਣਾ ਨੂੰ SYL ਦਾ ਪਾਣੀ ਮਿਲੇਗਾ'। ਇੰਨਾਂ ਹੀ ਨਹੀਂ ਉਨ੍ਹਾਂ ਨੇ ਦਾਅਵਾ ਕੀਤਾ ਕਿ 'ਹਰ ਪਿੰਡ 'ਚ SYL ਨਹਿਰ ਦਾ ਪਾਣੀ ਪਹੁੰਚੇਗਾ ਅਤੇ ਸੂਬੇ ਦੇ ਹਰ ਖੇਤ ਨੂੰ ਪਾਣੀ ਮਿਲੇਗਾ। DharamviraGandhi ਗੁਪਤਾ ਨੇ ਕਿਹਾ ਕਿ ਕੋਈ ਵੀ ਪਾਰਟੀ ਐਸਵਾਈਐਲ ਦਾ ਹੱਲ ਹੀ ਨਹੀਂ ਚਾਹੁੰਦੀ। ਉਨ੍ਹਾਂ ਕਿਹਾ ਕਿ ਇਸ ਦਾ ਹੱਲ ਵੀ ਆਮ ਆਦਮੀ ਪਾਰਟੀ ਕਰੇਗੀ। ਇਸ ਤੋਂ ਪਹਿਲਾਂ ਗੁਪਤਾ ਨੇ ਦਾਅਵਾ ਕੀਤਾ ਸੀ ਕਿ 2024 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤੇ ਦਿੱਲੀ ਵਾਂਗ ਹਰਿਆਣਾ ਵਿੱਚ ਚੰਗੇ ਸਕੂਲ, ਚੰਗੀ ਸਿੱਖਿਆ, ਹਸਪਤਾਲ ਤੇ ਮੁਫਤ ਬਿਜਲੀ ਦੀ ਸਹੁਲਤ ਮਿਲੇਗੀ। ਧਰਮਵੀਰ ਗਾਂਧੀ ਦਾ AAP 'ਤੇ ਹਮਲਾ- ਮੈਨੂੰ ਲੱਗਦੈ ਪੰਜਾਬ ਨੇ ਗੂੰਗੇ ਬੋਲਿਆਂ ਦੀ ਸੈਨਾ ਜਿਤਾ ਕੇ ਭੇਜ ਦਿੱਤੀ ਹੈ ਇਹ ਵੀ ਪੜ੍ਹੋ : ਵਾਰਮਰ 'ਚ ਤਕਨੀਕੀ ਖ਼ਰਾਬ ਕਾਰਨ ਤਾਪਮਾਨ ਵਧਿਆ, ਦੋ ਨਵਜੰਮੇ ਬੱਚਿਆਂ ਦੀ ਹੋਈ ਮੌਤ ਇਸ ਤੋਂ ਪਹਿਲਾਂ ਐਸਵਾਈਐਲ ਮੁੱਦੇ ਉਤੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕੈਬਨਿਟ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਦਾ ਪਾਣੀ ਪੰਜਾਬ ਕੋਲ ਹੀ ਰਹੇਗਾ। ਪੰਜਾਬ ਕੋਲ ਕਿਸੇ ਦੂਜੇ ਸੂਬੇ ਲਈ ਪਾਣੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪ੍ਰਧਾਨ ਦਾ ਬਿਆਨ ਮੈਂ ਨਹੀਂ ਸੁਣਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਪਾਣੀ ਕਿਤੇ ਨਹੀਂ ਜਾਵੇਗਾ ਤੇ ਪੰਜਾਬ ਦਾ ਪਾਣੀ ਪੰਜਾਬ ਕੋਲ ਹੀ ਰਹੇਗਾ। ਪੰਜਾਬ ਕੋਲ ਕਿਸੇ ਦੂਜੇ ਸੂਬੇ ਲਈ ਨਹੀਂ ਹੈ ਪਾਣੀ : ਬ੍ਰਹਮਸ਼ੰਕਰ ਜਿੰਪਾ ਰਾਜਧਾਨੀ ਚੰਡੀਗੜ੍ਹ ਤੋਂ ਬਾਅਦ ਹੁਣ ਸਤਲੁਜ-ਯਮੁਨਾ ਲਿੰਕ (SYL) ਨਹਿਰ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਹਰਿਆਣਾ ਵੱਲੋਂ ਇਸ ਮਾਮਲੇ 'ਚ ਪੰਜਾਬ ਖਿਲਾਫ ਸੁਪਰੀਮ ਕੋਰਟ 'ਚ ਮਾਣਹਾਨੀ ਪਟੀਸ਼ਨ ਦਾਇਰ ਕਰਨ ਦੀ ਤਿਆਰੀ ਕਰਨ ਦੀ ਚਰਚਾ ਹੈ। ਇਸ ਦੇ ਮੱਦੇਨਜ਼ਰ ਪੰਜਾਬ ਵਿੱਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੀਐਮ ਭਗਵੰਤ ਮਾਨ ਨੂੰ ਅਲਰਟ ਕੀਤਾ ਹੈ। ਰਾਜਾ ਵੜਿੰਗ ਨੇ 'ਆਪ' ਸਰਕਾਰ ਦੇ ਸੀਐਮ ਮਾਨ ਨੂੰ ਕਾਨੂੰਨੀ ਲੜਾਈ ਦੀ ਤਿਆਰੀ ਕਰਨ ਲਈ ਕਿਹਾ ਹੈ। ਵੜਿੰਗ ਨੇ ਸੀਐਮ ਭਗਵੰਤ ਮਾਨ ਨੂੰ ਪੁੱਛਿਆ ਕਿ ਦੁਸ਼ਮਣ ਬੂਹੇ 'ਤੇ ਖੜ੍ਹਾ ਹੈ, ਤੁਹਾਡੀਆਂ ਕੀ ਤਿਆਰੀਆਂ ਹਨ? ਸਾਰੀਆਂ ਧਿਰਾਂ ਨੂੰ ਭਰੋਸੇ ਵਿੱਚ ਲੈ ਕੇ ਕਾਨੂੰਨੀ ਲੜਾਈ ਦੀ ਤਿਆਰੀ ਕੀਤੀ ਜਾਵੇ। ਹਾਲਾਂਕਿ ਮਾਨ ਸਰਕਾਰ ਨੇ ਇਸ ਪੂਰੇ ਮਾਮਲੇ 'ਤੇ ਚੁੱਪ ਧਾਰੀ ਹੋਈ ਹੈ। -PTC News


Top News view more...

Latest News view more...

PTC NETWORK