Panic Attack Treatment: ਜਿਵੇਂ ਤੁਸੀਂ ਜਾਣਦੇ ਹੋਂ ਕਿ ਅੱਜ ਕਲ ਦੀ ਰੁਝੇਵਿਆਂ ਭਰੀ ਰੁਟੀਨ ਕਾਰਨ ਤਣਾਅ ਅਤੇ ਚਿੰਤਾ ਦੀ ਸਮੱਸਿਆ ਆਮ ਹੋ ਗਈ ਹੈ। ਅਜਿਹੇ 'ਚ ਕਈ ਲੋਕ ਇਸ ਵੱਲ ਧਿਆਨ ਨਹੀਂ ਦਿੰਦੇ ਹਨ, ਅਤੇ ਇਸਨੂੰ ਨਜ਼ਰਅੰਦਾਜ ਕਰ ਦਿੰਦੇ ਹਨ ਪਰ ਤੁਹਾਨੂੰ ਚਿੰਤਾ ਅਤੇ ਤਣਾਅ ਨੂੰ ਹਲਕੇ 'ਚ ਲੈਣ ਦੀ ਗਲਤੀ ਕਦੇ ਨਹੀਂ ਕਰਨੀ ਚਾਹੀਦੀ। ਕਿਉਂਕਿ ਇਹ ਬਾਅਦ 'ਚ ਮਾਨਸਿਕ ਸਮੱਸਿਆਵਾਂ ਦਾ ਕਾਰਨ ਬਣ ਜਾਂਦੇ ਹਨ।ਇਨ੍ਹਾਂ ਵਿੱਚੋਂ ਇੱਕ ਪੈਨਿਕ ਅਟੈਕ ਹੈ।ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਕਿਸੇ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਘਬਰਾਏ ਹੋਏ ਹੋਂ ਤਾਂ ਇਹ ਚੀਜ਼ ਪੈਨਿਕ ਅਟੈਕ ਦਾ ਕਾਰਨ ਬਣ ਸਕਦੀ ਹੈ। ਇਸ ਦੌਰਾਨ ਮਰੀਜ਼ ਨੂੰ ਦਿਲ ਦੇ ਦੌਰੇ ਵਾਂਗ ਮਹਿਸੂਸ ਹੁੰਦਾ ਹੈ ਅਤੇ ਇਸ ਸਥਿਤੀ ਵਿੱਚ ਮਰੀਜ਼ ਆਪਣਾ ਆਪਾ ਵੀ ਗੁਆ ਲੈਂਦਾ ਹੈ। ਹਾਲਾਂਕਿ ਪੈਨਿਕ ਅਟੈਕ ਖ਼ਤਰਨਾਕ ਨਹੀਂ ਹੈ, ਪਰ ਉਸਦੇ ਕਾਰਨ ਤੁਹਾਡੇ ਜੀਵਨ ਦੀ ਗੁਣਵੱਤਾ 'ਤੇ ਵੀ ਪ੍ਰਭਾਵ ਪੈਂਦਾ ਹੈ। ਇਸ ਲਈ ਇਸ ਸਥਿਤੀ ਨੂੰ ਸਹੀ ਢੰਗ ਨਾਲ ਸੰਭਾਲਣਾ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਇਸ ਨੂੰ ਸੰਭਾਲਣ ਦਾ ਆਸਾਨ ਤਰੀਕਾ। ਡੂੰਘੇ ਸਾਹ ਲਓ ਅਤੇ ਗਿਣਤੀ ਕਰੋ : ਜੇਕਰ ਤੁਹਾਨੂੰ ਵੀ ਪੈਨਿਕ ਅਟੈਕ ਦੀ ਸਮੱਸਿਆ ਰਹਿੰਦੀ ਹੈ, ਤਾਂ ਤੁਹਾਨੂੰ ਉਸ ਸਮੇ ਡੂੰਘੇ ਸਾਹ ਲੈਕੇ ਹੌਲੀ-ਹੌਲੀ ਗਿਣਤੀ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਤੁਹਾਡੇ ਮਨ ਨੂੰ ਸ਼ਾਂਤੀ ਮਿਲ ਸਕਦੀ ਹੈ। ਸਰੀਰਕ ਗਤੀਵਿਧੀਆਂ : ਤੁਸੀਂ ਸਰੀਰਕ ਗਤੀਵਿਧੀਆਂ ਕਰਕੇ ਵੀ ਪੈਨਿਕ ਅਟੈਕ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਕਿਉਂਕਿ ਇਹ ਕਰਨ ਨਾਲ ਐਂਡੋਰਫਿਨ ਹਾਰਮੋਨ ਨਿਕਲਦਾ ਹੈ ਅਤੇ ਮੂਡ ਨੂੰ ਸੁਧਾਰਦਾ ਅਤੇ ਮਨ ਨੂੰ ਆਰਾਮ ਮਿਲਦਾ ਹੈ। ਅਜਿਹੇ 'ਚ ਤਣਾਅ ਅਤੇ ਚਿੰਤਾ 'ਚ ਕਮੀ ਆਉਂਦੀ ਹੈ ਅਤੇ ਇਸ ਨਾਲ ਪੈਨਿਕ ਅਟੈਕ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ। ਆਪਣੇ ਆਪ ਨੂੰ ਬਰਫ਼ ਜਾਂ ਠੰਡੇ ਪਾਣੀ ਨਾਲ ਗਿੱਲਾ ਕਰੋ : ਜੇਕਰ ਤੁਹਾਨੂੰ ਪੈਨਿਕ ਅਟੈਕ ਆਉਂਦਾ ਹੈ ਤਾਂ ਤੁਹਾਨੂੰ ਠੰਡੇ ਪਾਣੀ ਜਾਂ ਫਿਰ ਬਰਫ਼ ਦੇ ਪਾਣੀ ਨਾਲ ਚਿਹਰਾ ਧੋਣਾ ਚਾਹੀਦਾ ਹੈ ਅਤੇ ਇਸ ਦੇ ਨਾਲ-ਨਾਲ ਸਿਰ 'ਤੇ ਠੰਡਾ ਤੌਲੀਆ ਰੱਖੋ। ਕਿਉਂਕਿ ਇਸ ਨਾਲ ਤੁਹਾਨੂੰ ਕਾਫ਼ੀ ਹੱਦ ਤੱਕ ਰਾਹਤ ਮਿਲੇਗੀ। ( ਡਿਸਕਲੇਮਰ :ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)- ਸਚਿਨ ਜਿੰਦਲ ਦੇ ਸਹਿਯੋਗ ਨਾਲ