Sat, Dec 13, 2025
Whatsapp

Jalandhar News : 'ਆਪ' ਵਿਧਾਇਕ ਰਮਨ ਅਰੋੜਾ ਫ਼ਿਰ ਗ੍ਰਿਫ਼ਤਾਰ, ਪੁਲਿਸ ਨੂੰ ਮਿਲਿਆ 3 ਦਿਨਾਂ ਦਾ ਰਿਮਾਂਡ, ਬੀਤੇ ਦਿਨ ਹੀ ਮਿਲੀ ਸੀ ਜ਼ਮਾਨਤ

Jalandhar News : ਭ੍ਰਿਸ਼ਟਾਚਾਰ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਬੁੱਧਵਾਰ ਨੂੰ ਰੈਗੂਲਰ ਜ਼ਮਾਨਤ ਮਿਲ ਗਈ ਸੀ ਪਰ ਹੁਣ ਆਪ ਵਿਧਾਇਕ ਰਮਨ ਅਰੋੜਾ ਖ਼ਿਲਾਫ਼ ਰਾਮਾ ਮੰਡੀ ਪੁਲੀਸ ਥਾਣੇ ਵਿੱਚ ਇੱਕ ਨਵਾਂ ਕੇਸ ਦਰਜ ਕੀਤਾ ਗਿਆ ਹੈ। ਵਿਧਾਇਕ ਅਰੋੜਾ 'ਤੇ ਰਾਮਾ ਮੰਡੀ ਥਾਣੇ ਦੀ ਪੁਲਿਸ ਨੇ ਜ਼ਬਰਦਸਤੀ ਵਸੂਲੀ ਦੀਆਂ ਧਾਰਾਵਾਂ ਲਗਾ ਦਿੱਤੀਆਂ ਹਨ

Reported by:  PTC News Desk  Edited by:  Shanker Badra -- September 04th 2025 02:19 PM
Jalandhar News : 'ਆਪ' ਵਿਧਾਇਕ ਰਮਨ ਅਰੋੜਾ ਫ਼ਿਰ ਗ੍ਰਿਫ਼ਤਾਰ, ਪੁਲਿਸ ਨੂੰ ਮਿਲਿਆ 3 ਦਿਨਾਂ ਦਾ ਰਿਮਾਂਡ, ਬੀਤੇ ਦਿਨ ਹੀ ਮਿਲੀ ਸੀ ਜ਼ਮਾਨਤ

Jalandhar News : 'ਆਪ' ਵਿਧਾਇਕ ਰਮਨ ਅਰੋੜਾ ਫ਼ਿਰ ਗ੍ਰਿਫ਼ਤਾਰ, ਪੁਲਿਸ ਨੂੰ ਮਿਲਿਆ 3 ਦਿਨਾਂ ਦਾ ਰਿਮਾਂਡ, ਬੀਤੇ ਦਿਨ ਹੀ ਮਿਲੀ ਸੀ ਜ਼ਮਾਨਤ

Jalandhar News : ਭ੍ਰਿਸ਼ਟਾਚਾਰ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਬੁੱਧਵਾਰ ਨੂੰ ਰੈਗੂਲਰ ਜ਼ਮਾਨਤ ਮਿਲ ਗਈ ਸੀ ਪਰ ਹੁਣ ਆਪ ਵਿਧਾਇਕ ਰਮਨ ਅਰੋੜਾ ਖ਼ਿਲਾਫ਼ ਰਾਮਾ ਮੰਡੀ ਪੁਲੀਸ ਥਾਣੇ ਵਿੱਚ ਇੱਕ ਨਵਾਂ ਕੇਸ ਦਰਜ ਕੀਤਾ ਗਿਆ ਹੈ। ਵਿਧਾਇਕ ਅਰੋੜਾ 'ਤੇ ਰਾਮਾ ਮੰਡੀ ਥਾਣੇ ਦੀ ਪੁਲਿਸ ਨੇ ਜ਼ਬਰਦਸਤੀ ਵਸੂਲੀ ਦੀਆਂ ਧਾਰਾਵਾਂ ਲਗਾ ਦਿੱਤੀਆਂ ਹਨ।

ਜਿਸ ਤੋਂ ਬਾਅਦ ਰਮਨ ਅਰੋੜਾ ਨੂੰ ਨਾਭਾ ਜੇਲ ਤੋਂ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਰੋੜਾ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਪੁਲਿਸ ਨੂੰ 3 ਦਿਨ ਦਾ ਰਿਮਾਂਡ ਮਿਲ ਗਿਆ ਹੈ। ਪੁਲਿਸ ਨੇ ਪੁੱਛਗਿੱਛ ਦੀਆਂ ਦਲੀਲਾਂ ਦੇ ਕੇ ਅਰੋੜਾ ਦਾ ਅਦਾਲਤ ਤੋਂ 3 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਇਸ ਮਾਮਲੇ ਵਿੱਚ ਪੀੜਤ ਨੇ ਦੋਸ਼ ਲਗਾਇਆ ਹੈ ਕਿ ਵਿਧਾਇਕ ਨੇ ਉਨ੍ਹਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਤੋਂ ਵਸੂਲੀ ਕੀਤੀ ਸੀ।


ਦੱਸ ਦੇਈਏ ਕਿ ਵਿਧਾਇਕ ਅਰੋੜਾ ਦੀ ਰਾਮਾ ਮੰਡੀ ਥਾਣੇ ਵਿੱਚ ਚੰਗੀ ਪਕੜ ਹੈ। ਅਰੋੜਾ ਦੇ ਜੇਲ੍ਹ ਜਾਣ ਤੋਂ ਬਾਅਦ ਪਾਰਟੀ ਨੇ ਉਦਯੋਗਪਤੀ ਨਿਤਿਨ ਕੋਹਲੀ ਨੂੰ ਕੇਂਦਰੀ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਸੀ, ਜਿਸ ਤੋਂ ਬਾਅਦ ਚਰਚਾ ਸੀ ਕਿ ਕੇਂਦਰੀ ਹਲਕੇ ਵਿੱਚ ਉਪ ਚੋਣਾਂ ਹੋ ਸਕਦੀਆਂ ਹਨ ਪਰ ਅਰੋੜਾ ਨੇ ਆਪਣੇ ਵਿਧਾਇਕ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ। ਇਸ ਤੋਂ ਬਾਅਦ ਹੁਣ ਅਗਸਤ ਦੇ ਅੰਤ ਵਿੱਚ ਜਦੋਂ ਵਿਧਾਇਕ ਵਿਰੁੱਧ ਇੱਕ ਨਵੀਂ ਸ਼ਿਕਾਇਤ ਆਈ ਤਾਂ ਪੁਲਿਸ ਨੇ ਜਾਂਚ ਦੌਰਾਨ ਕੇਸ ਦਰਜ ਕੀਤਾ।

ਠੇਕੇਦਾਰ ਨੇ ਜਬਰਨ ਵਸੂਲੀ ਦਾ ਮਾਮਲਾ ਦਰਜ ਕਰਵਾਇਆ

ਵਿਧਾਇਕ ਰਮਨ ਅਰੋੜਾ ਦੇ ਵਕੀਲ ਨਵੀਨ ਚੱਢਾ ਨੇ ਕਿਹਾ ਕਿ ਐਫਆਈਆਰ ਨੰਬਰ 253 23 ਅਗਸਤ ਨੂੰ ਦਰਜ ਕੀਤੀ ਗਈ ਹੈ। ਅਸੀਂ ਪਿਛਲੇ ਮਾਮਲੇ ਵਿੱਚ ਕੱਲ੍ਹ ਹਾਈ ਕੋਰਟ ਤੋਂ ਜ਼ਮਾਨਤ ਲੈ ਲਈ ਸੀ। ਹੁਣ ਪੁਲਿਸ ਨੇ ਰਮੇਸ਼ ਨਾਮ ਦੇ ਠੇਕੇਦਾਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਹੈ। ਰਮੇਸ਼ ਨੇ ਦੋਸ਼ ਲਗਾਇਆ ਹੈ ਕਿ ਉਹ ਵਿਧਾਇਕ ਅਰੋੜਾ ਨੂੰ 30 ਹਜ਼ਾਰ ਰੁਪਏ ਦਿੰਦਾ ਰਿਹਾ। ਜੇਕਰ ਅਰੋੜਾ ਨੇ ਪੈਸੇ ਲਏ ਹੁੰਦੇ ਤਾਂ ਸ਼ਿਕਾਇਤਕਰਤਾ ਰਮੇਸ਼ ਉਸੇ ਸਮੇਂ ਪੁਲਿਸ ਨੂੰ ਸ਼ਿਕਾਇਤ ਕਰਦਾ। ਇਹ ਠੇਕੇਦਾਰ ਪਾਰਕਿੰਗ ਠੇਕੇਦਾਰੀ ਦਾ ਕੰਮ ਕਰਦਾ ਹੈ। ਅਰੋੜਾ ਵਿਰੁੱਧ ਅਜਿਹੇ ਮਾਮਲੇ ਦਰਜ ਕੀਤੇ ਜਾ ਰਹੇ ਹਨ ਤਾਂ ਜੋ ਉਹ ਜੇਲ੍ਹ ਤੋਂ ਬਾਹਰ ਨਾ ਆ ਸਕੇ।

ਵਿਧਾਇਕ ਨੂੰ 23 ਮਈ ਨੂੰ ਪੁਲਿਸ ਨੇ ਕੀਤਾ ਸੀ ਗ੍ਰਿਫ਼ਤਾਰ  

ਦੱਸ ਦੇਈਏ ਕਿ ਏਟੀਪੀ ਨੂੰ ਵਿਜੀਲੈਂਸ ਨੇ 14 ਮਈ ਨੂੰ ਫੜਿਆ ਸੀ, ਜਦੋਂ ਕਿ ਵਿਧਾਇਕ ਨੂੰ 23 ਮਈ ਨੂੰ ਉਨ੍ਹਾਂ ਦੇ ਅਸ਼ੋਕ ਨਗਰ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਅਰੋੜਾ ਦੇ ਖੁਲਾਸੇ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਰਾਜਨ ਅਰੋੜਾ, ਸਮਾਧੀ ਰਾਜੂ ਮਦਨ, ਹਰਪ੍ਰੀਤ ਕੌਰ ਅਤੇ ਮਖੀਜਾ ਨੂੰ ਸਾਜ਼ਿਸ਼ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਰਾਜਨ ਨੂੰ ਪਹਿਲਾਂ ਹੀ ਅਦਾਲਤ ਤੋਂ ਰਾਹਤ ਮਿਲ ਚੁੱਕੀ ਹੈ। ਮਖੀਜਾ ਅਤੇ ਹਰਪ੍ਰੀਤ ਕੌਰ ਜ਼ਮਾਨਤ 'ਤੇ ਬਾਹਰ ਆ ਗਏ ਹਨ।

- PTC NEWS

Top News view more...

Latest News view more...

PTC NETWORK
PTC NETWORK