ਰੂਸੀ ਵੈਕਸੀਨ Sputnik V ਦੀ ਕੀਮਤ ਨਿਰਧਾਰਤ, ਜਾਣੋ ਕਿੰਨੇ 'ਚ ਮਿਲੇਗੀ ਇਕ ਖੁਰਾਕ

By Jagroop Kaur - May 14, 2021 8:05 pm

ਅਗਲੇ ਹਫਤੇ ਤੋਂ ਭਾਰਤੀ ਬਾਜ਼ਾਰਾਂ ਵਿਚ ਉਪਲੱਬਧ ਹੋਣ ਵਾਲੀ ਰੂਸ ਦੇ 'ਸਪੁਤਨਿਕ ਵੀ' ਕੋਰੋਨਾ ਟੀਕੇ ਦੀ ਕੀਮਤ ਨਿਰਧਾਰਤ ਕਰ ਦਿੱਤੀ ਗਈ ਹੈ। ਭਾਰਤ ਵਿਚ ਸਪੁਤਨਿਕ ਟੀਕੇ ਦੀ ਕੀਮਤ 948 ਰੁਪਏ ਹੋਵੇਗੀ। ਟੀਕੇ 'ਤੇ 5 ਪ੍ਰਤੀਸ਼ਤ ਜੀਐਸਟੀ ਵੀ ਲੱਗੇਗਾ, ਜਿਸ ਤੋਂ ਬਾਅਦ ਇਕ ਖੁਰਾਕ ਦੀ ਕੀਮਤ 995 ਰੁਪਏ ਹੋਵੇਗੀ। ਇਸ ਸਬੰਧ ਵਿੱਚ, ਡਾ. ਰੈਡੀਜ਼ ਲੈਬ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕੀਮਤਾਂ ਦਾ ਖੁਲਾਸਾ ਕੀਤਾ। ਨਾਲ ਹੀ ਦੱਸਿਆ ਕਿ ਸਪੁਤਨਿਕ ਦੀ ਕੀਮਤ ਸਥਾਨਕ ਉਤਪਾਦਨ ਵਿੱਚ ਵਾਧੇ ਤੋਂ ਬਾਅਦ ਹੇਠਾਂ ਆ ਸਕਦੀ ਹੈ।

Also Read | Religious and political events accelerated COVID-19 transmission in India: WHO

ਦੱਸ ਦੇਈਏ ਕਿ ਪਿਛਲੇ ਮਹੀਨੇ ਡੀਸੀਜੀਆਈ ਨੇ ਸਪੁਤਨਿਕ ਵੀ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਸੀ। ਉਸ ਤੋਂ ਬਾਅਦ, ਪਹਿਲੀ ਵਾਰ, ਦੇਸ਼ ਵਿਚ ਵਿਦੇਸ਼ੀ ਟੀਕਾ ਲਗਾਇਆ ਗਿਆ ਹੈ। ਹੈਦਰਾਬਾਦ ਵਿੱਚ ਸਪੁਤਨਿਕ ਦੀ ਪਹਿਲੀ ਖੁਰਾਕ ਡਾ ਰੈਡੀਜ਼ ਲੈਬ ਦੇ ਕਸਟਮ ਫਾਰਮਾ ਸਰਵਸਿਸ ਦੇ ਗਲੋਬਲ ਮੁਖੀ ਦੀਪਕ ਸਪਰਾ ਨੂੰ ਦਿੱਤੀ ਗਈ।

ਡਾ. ਰੈਡੀ ਦੀ ਲੈਬਜ਼ ਭਾਰਤ ਵਿਚ ਟੀਕੇ ਦੇ ਲਾਇਸੰਸਸ਼ੁਦਾ ਡਿਸਟ੍ਰੀਬਿਊਟਰ ਹਨ। ਟੀਕੇ ਦੀਆਂ 150,000 ਖੁਰਾਕਾਂ ਵਾਲੀ ਪਹਿਲੀ ਖੇਪ 1 ਮਈ ਨੂੰ ਹੈਦਰਾਬਾਦ ਵਿਚ ਪਹੁੰਚੀ।

ਡਾ. ਰੈਡੀਜ਼ ਲੈਬ ਨੇ ਹੈਦਰਾਬਾਦ ਵਿੱਚ ਕਿਹਾ ਹੈ ਕਿ ਸਪੁਤਨਿਕ ਦੀਆਂ ਦਰਾਮਦ ਖੇਪਾਂ ਆਉਣ ਵਾਲੇ ਮਹੀਨਿਆਂ ਵਿੱਚ ਆ ਜਾਣਗੀਆਂ। ਕੰਪਨੀ ਭਾਰਤ ਵਿੱਚ 6 ਟੀਕਾ ਉਤਪਾਦਕਾਂ ਨਾਲ ਨੇੜਿਓਂ ਕੰਮ ਕਰ ਰਹੀ ਹੈ ਤਾਂ ਜੋ ਸਮੇਂ ਸਿਰ ਸਪਲਾਈ ਕੀਤੀ ਜਾ ਸਕੇ।36 crore Indians to get Sputnik V COVID-19 vaccine jabs by March 2022

ਦੱਸ ਦੇਈਏ ਕਿ ਇਸ ਸਮੇਂ ਭਾਰਤ ਟੀਕਾਕਰਨ ਤੇਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਇਸਦੀ ਸਪਲਾਈ ਕਾਫ਼ੀ ਨਹੀਂ ਹੋ ਰਹੀ ਹੈ। ਟੀਕੇ ਦੀ ਘਾਟ ਨੂੰ ਜਲਦੀ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਸਪੁਤਨਿਕ ਵੀ ਨੂੰ ਮਨਜ਼ੂਰੀ ਦਿੱਤੀ ਗਈ ਹੈ।

Click here to follow PTC News on Twitter 

adv-img
adv-img