ਡਾ. ਸਤਬੀਰ ਸਿੰਘ ਗੋਸਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਵੇਂ ਵਾਈਸ ਚਾਂਸਲਰ ਨਿਯੁਕਤ
ਚੰਡੀਗੜ੍ਹ: ਪ੍ਰਸਿੱਧ ਖੋਜਕਾਰ ਡਾਕਟਰ ਸਤਬੀਰ ਸਿੰਘ ਗੋਸਲ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਟਵੀਟਰ ਉੱਤੇ ਦਿੱਤੀ ਹੈ। ਮੁੱਖ ਮੰਤਰੀ ਨੇ ਟਵੀਟ ਕਰਕੇ ਦੱਸਿਆ ਕਿ ਪ੍ਰਸਿੱਧ ਖੋਜਕਾਰ ਡਾ. ਸਤਬੀਰ ਸਿੰਘ ਗੋਸਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਵੇਂ ਵਾਈਸ ਚਾਂਸਲਰ ਹਨ ਅਤੇ ਮੇਰੇ ਵੱਲੋਂ ਡਾ. ਗੋਸਲ ਜੀ ਨੂੰ ਸ਼ੁਭਕਾਮਨਾਵਾਂ।
ਹੁਣ ਡਾਕਟਰ ਸਤਬੀਰ ਸਿੰਘ ਗੋਸਲ ਨੂੰ ਪੰਜਾਬ ਖੇਤੀਬਾੜੀ ਯੂਨਵਰਸਿਟੀ ਦੇ ਨਵੇਂ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਹੈ। ਦੱਸ ਦੇਈਏ ਕਿ ਪਿਛਲੇ ਕਾਫੀ ਸਮੇਂ ਤੋਂ ਵਾਈਸ ਚਾਂਸਲਰ ਦਾ ਅਹੁਦਾ ਖਾਲੀ ਪਿਆ ਸੀ।ਪ੍ਰਸਿੱਧ ਖੋਜਕਾਰ ਡਾ. ਸਤਬੀਰ ਸਿੰਘ ਗੋਸਲ ਹੋਣਗੇ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ ਦੇ ਨਵੇਂ ਵਾਈਸ ਚਾਂਸਲਰ ..ਮੇਰੇ ਵੱਲੋਂ ਡਾ. ਗੋਸਲ ਜੀ ਨੂੰ ਸ਼ੁਭਕਾਮਨਾਵਾਂ — Bhagwant Mann (@BhagwantMann) August 19, 2022
ਡਾ. ਸਤਬੀਰ ਸਿੰਘ ਗੋਸਲ ਇੱਕ ਅੰਤਰਰਾਸ਼ਟਰੀ ਪੱਧਰ ਉਤੇ ਮੰਨੇ ਪ੍ਰਮੰਨੇ ਖੇਤੀਬਾੜੀ ਬਾਇਓਟੈਕਨਾਲੋਜਿਸਟ ਹਨ ਅਤੇ ਨਾਟਿੰਘਮ ਯੂਨੀਵਰਸਿਟੀ ਅਤੇ ਇੰਗਲੈਂਡ ਵਿੱਚ ਆਪਣੀ ਪੋਸਟ ਡਾਕਟੋਰਲ ਖੋਜ ਲਈ ਦ ਰਾਇਲ ਸੁਸਾਇਟੀ ਲੰਡਨ ਅਤੇ ਦ ਰੌਕਫੈਲਰ ਫਾਊਂਡੇਸ਼ਨ (ਯੂਐਸਏ) ਤੋਂ ਵੱਕਾਰੀ ਫੈਲੋਸ਼ਿਪਾਂ ਦੇ ਪ੍ਰਾਪਤ ਕਰਤਾ ਹਨ।
ਇਹ ਵੀ ਪੜ੍ਹੋ:ਅਗ਼ਵਾ ਹੋਏ ਵਿਦਿਆਰਥੀ ਨੂੰ ਪੁਲਿਸ ਨੇ 48 ਘੰਟਿਆਂ 'ਚ ਕੀਤਾ ਬਰਾਮਦ
-PTC News