Wed, May 8, 2024
Whatsapp

ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਸੰਗਤਾਂ ਨੂੰ ਲੈਣ ਗਏ PRTC ਦੀ ਵੋਲਵੋ ਬੱਸ ਦੇ ਡਰਾਈਵਰ ਦੀ ਰਸਤੇ 'ਚ ਹੋਈ ਮੌਤ

Written by  Shanker Badra -- April 26th 2020 07:06 PM
ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਸੰਗਤਾਂ ਨੂੰ ਲੈਣ ਗਏ PRTC ਦੀ ਵੋਲਵੋ ਬੱਸ ਦੇ ਡਰਾਈਵਰ ਦੀ ਰਸਤੇ 'ਚ ਹੋਈ ਮੌਤ

ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਸੰਗਤਾਂ ਨੂੰ ਲੈਣ ਗਏ PRTC ਦੀ ਵੋਲਵੋ ਬੱਸ ਦੇ ਡਰਾਈਵਰ ਦੀ ਰਸਤੇ 'ਚ ਹੋਈ ਮੌਤ

ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਸੰਗਤਾਂ ਨੂੰ ਲੈਣ ਗਏ PRTC ਦੀ ਵੋਲਵੋ ਬੱਸ ਦੇ ਡਰਾਈਵਰ ਦੀ ਰਸਤੇ 'ਚ ਹੋਈ ਮੌਤ:ਬਰਨਾਲਾ : ਲਾਕਡਾਊਨ ਕਰਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਫਸੀਆਂ ਸੰਗਤਾਂ ਨੂੰ ਵਾਪਸ ਪੰਜਾਬ ਲਿਆਉਣ ਲਈ ਜਾ ਰਹੇ PRTC ਦੀ ਵੋਲਵੋ ਬੱਸ ਦੇ ਡਰਾਈਵਰ ਦੀ ਅੱਜ ਅਚਾਨਕ ਰਸਤੇ 'ਚਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਇੰਦੌਰ ਨਜ਼ਦੀਕ ਦਿਲ ਦਾ ਦੌਰਾ ਪੈਣ ਨਾਲ ਡਰਾਈਵਰ ਦੀ ਮੌਤ ਹੋਈ ਹੈ।ਜਿਸ ਤੋਂ ਬਾਅਦ ਬਰਨਾਲਾ ਜ਼ਿਲ੍ਹੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪੀਆਰਟੀਸੀ ਦੇ ਚੇਅਰਮੈਨ ਕੇ. ਕੇ. ਸ਼ਰਮਾ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ 25 ਅਪਰੈਲ ਨੂੰ ਸ੍ਰੀ ਹਜ਼ੂਰ ਸਾਹਿਬ ਵਿੱਚ ਸਰਕਾਰੀ ਬੱਸਾਂ ਉਥੋਂ ਸਿੱਖ ਸੰਗਤ ਨੂੰ ਪੰਜਾਬ ਲੈਣ ਲਈ ਗਈਆਂ ਸਨ,ਜਿਸ ਵਿੱਚ ਇੱਕ ਬੱਸ ਬਰਨਾਲਾ ਡੀਪੂ ਦੀ ਸੀ,ਜਿਸ ਦਾ ਚਾਲਕ ਮਨਜੀਤ ਸਿੰਘ ਵਾਸੀ ਬਡਬਰ ਜ਼ਿਲ੍ਹਾ ਬਰਨਾਲਾ ਦਾ ਹੀ ਰਹਿਣ ਵਾਲਾ ਸੀ, ਜਿਸ ਦੀ ਐਤਵਾਰ ਨੂੰ ਦੁਪਹਿਰ ਬਾਅਦ ਇੰਦੌਰ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਦੱਸਿਆ ਜਾਂਦਾ ਹੈ ਕਿ ਜੋ ਬੱਸਾਂ ਸ੍ਰੀ ਹਜ਼ੂਰ ਸਾਹਿਬ ਵਿਖੇ ਫਸੀਆਂ ਸੰਗਤਾਂ ਨੂੰ ਵਾਪਸ ਪੰਜਾਬ ਲੈਣ ਲਈ ਗਈਆਂ ਹਨ,ਉਨ੍ਹਾਂ ਸਾਰੀਆਂ ਬੱਸਾਂ ਨਾਲ 2-2 ਡਰਾਈਵਰ ਭੇਜੇ ਗਏ ਸਨ। ਜਦੋਂ ਉਕਤ ਡਰਾਈਵਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਤਾਂ ਉਸ ਵੇਲੇ ਉਹ ਬੱਸ ਵਿੱਚ ਅਰਾਮ ਕਰ ਰਿਹਾ ਸੀ,ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾਅ ਰਹਿ ਗਿਆ ਹੈ। -PTCNews


Top News view more...

Latest News view more...