ਰਵੀਬਖਸ਼ ਸਿੰਘ ਅਰਸ਼ੀ (ਗੁਰਦਾਸਪੁਰ, 19 ਫਰਵਰੀ): ਬਟਾਲਾ ਦੇ ਨੇੜੇ ਕਸਬਾ ਘੁਮਾਣ ਵਿਖੇ ਬੱਸ ਅਤੇ ਮੋਟਰਸਾਈਕਲ ਦੇ ਦਰਮਿਆਨ ਭਿਆਨਕ ਹਾਦਸਾ ਵਾਪਰਿਆ। ਮਿਲੀ ਜਾਣਕਾਰੀ ਮੁਤਾਬਿਕ ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਮਹਿਲਾ ਪਰਮਜੀਤ ਕੌਰ ਉਮਰ 45 ਸਾਲ ਅਤੇ ਨੌਜਵਾਨ ਜਸਨਪ੍ਰੀਤ ਸਿੰਘ ਉਮਰ 20 ਸਾਲ ਦੀ ਮੌਤ ਹੋ ਗਈ। ਦੋਵੇ ਮ੍ਰਿਤਕ ਰਿਸ਼ਤੇਦਾਰੀ ਵਿੱਚ ਮਾਸੀ ਭਾਣਜਾ ਦੱਸੇ ਜਾ ਰਹੇ ਹਨ।ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰ ਅਤੇ ਸਿਵਲ ਹਸਪਤਾਲ ਬਟਾਲਾ ਦੇ ਡਾਕਟਰ ਨੇ ਹਾਦਸੇ ਬਾਰੇ ਦੱਸਦੇ ਕਿਹਾ ਕਿ ਕਸਬਾ ਘੁਮਾਣ ਵਿਖੇ ਅੰਮ੍ਰਿਤਸਰ ਤੋਂ ਤੇਜ਼ ਰਫਤਾਰ ਆ ਰਹੀ ਨਿਜੀ ਕੰਪਨੀ ਦੀ ਬੱਸ ਦਾ ਸੰਤੁਲਨ ਵਿਗੜਨ ਕਾਰਨ ਘੁਮਾਣ ਤੋਂ ਆ ਰਹੇ ਮੋਟਰਸਾਈਕਲ ਨੂੰ ਆਪਣੇ ਘੇਰੇ ਵਿੱਚ ਲੈ ਲਿਆ ਜਿਸ ਕਾਰਨ ਮੋਰਟਸਾਇਕਲ ਸਵਾਰ ਪਰਮਜੀਤ ਕੌਰ ਉਮਰ 45 ਸਾਲ ਅਤੇ ਜਸਨਪ੍ਰੀਤ ਸਿੰਘ ਉਮਰ 20 ਸਾਲ ਦੀ ਇਸ ਹਾਦਸੇ ਵਿਚ ਮੌਤ ਹੋ ਗਈ। ਦੋਵੇ ਰਿਸ਼ਤੇ ਵਿੱਚ ਮਾਸੀ ਭਾਣਜਾ ਸਨ। ਇਹ ਵੀ ਪੜ੍ਹੋ: ਰਾਸ਼ਨ ਕਾਰਡ ਕੱਟਣ ਤੋਂ ਭੜਕੇ ਵਿਅਕਤੀ ਨੇ ਡਿਪੂ ਹੋਲਡਰ 'ਤੇ ਕੀਤਾ ਜਾਨਲੇਵਾ ਹਮਲਾ, ਵੀਡੀਓ ਵਾਇਰਲ