Thu, Sep 10, 2026
Whatsapp

ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ ਥਾਵਾਂ 'ਤੇ ਹੋਇਆ ਤਣਾਅਪੂਰਨ ਮਾਹੌਲ, ਹੋਏ ਹਵਾਈ ਫਾਇਰ

Reported by:  PTC News Desk  Edited by:  Pardeep Singh -- February 20th 2022 04:41 PM -- Updated: February 20th 2022 04:47 PM
ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ ਥਾਵਾਂ 'ਤੇ ਹੋਇਆ ਤਣਾਅਪੂਰਨ ਮਾਹੌਲ, ਹੋਏ ਹਵਾਈ ਫਾਇਰ

ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ ਥਾਵਾਂ 'ਤੇ ਹੋਇਆ ਤਣਾਅਪੂਰਨ ਮਾਹੌਲ, ਹੋਏ ਹਵਾਈ ਫਾਇਰ

ਬਠਿੰਡਾ:  ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦੇ ਦੌਰ ਵਿੱਚ ਬਠਿੰਡਾ ਵਿਖੇ ਫਾਇਰਿੰਗ ਹੋਈ ਹੈ। ਇੱਥੇ ਸ਼ੱਕ ਦੇ ਅਧਾਰ ਉੱਤੇ ਗੱਡੀਆਂ ਰੋਕਣ ਨੂੰ ਲੈ ਕੇ ਅਕਾਲੀ ਦਲ ਅਤੇ ਕਾਂਗਰਸ ਦੇ ਵਰਕਰ ਆਪਸ ਵਿੱਚ ਭਿੜ ਗਏ। ਇਸ ਦੌਰਾਨ ਹਵਾਈ ਫਾਇਰ ਵੀ ਕੀਤੇ ਗਏ ਅਤੇ ਗੱਡੀ ਦੇ ਸ਼ੀਸ਼ੇ ਭੰਨ੍ਹੇ ਗਏ। ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉੱਤੇ ਆ ਗਏ ਅਤੇ ਪੁਲਿਸ ਨੇ ਮਾਹੌਲ ਨੂੰ ਸ਼ਾਤ ਕਰਵਾਇਆ ਹੈ।ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ ਥਾਵਾਂ 'ਤੇ ਹੋਇਆ ਤਣਾਅਪੂਰਨ ਮਾਹੌਲ, ਹੋਏ ਹਵਾਈ ਫਾਇਰ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਦੇ ਰਾਮਨਗਰ ਦੇ ਬੂਥ ਉੱਤੇ ਕਾਂਗਰਸੀ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਵਿਚਾਲੇ ਹੱਥੋਪਾਈ ਹੋਈ । ਇਕ ਦੂਜੇ ਉੱਪਰ ਗਲਤ ਵੋਟਿੰਗ ਕਰਵਾਉਣ ਦੇ ਇਲਜ਼ਾਮਾਂ ਤੋਂ ਬਾਅਦ ਲੜਾਈ ਅਤੇ ਗਾਲੀ ਗਲੋਚ ਹੋਈ। ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ ਥਾਵਾਂ 'ਤੇ ਹੋਇਆ ਤਣਾਅਪੂਰਨ ਮਾਹੌਲ, ਹੋਏ ਹਵਾਈ ਫਾਇਰਉੱਥੇ ਲੱਖਾ ਸੁਧਾਣਾ ਨੇ ਕਾਂਗਰਸ ਉੱਤੇ ਇਲਜ਼ਾਮ ਲਗਾਏ ਹਨ ਕਿ ਕਾਂਗਰਸ ਵੋਟਰਾਂ ਨੂੰ ਲੁਭਾ ਰਹੇ ਹਨ। ਉੱਥੇ ਸਮਰਾਲਾ ਵਿੱਚ ਅਮਰੀਕ ਸਿੰਘ ਢਿੱਲੋਂ ਉੱਤੇ ਪੈਸੇ ਦੇ ਕੇ ਵੋਟਾਂ ਖਰੀਦਣ ਦੇ ਇਲਜ਼ਾਮ ਲੱਗੇ ਹਨ।ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ ਥਾਵਾਂ 'ਤੇ ਹੋਇਆ ਤਣਾਅਪੂਰਨ ਮਾਹੌਲ, ਹੋਏ ਹਵਾਈ ਫਾਇਰ ਉੱਥੇ ਹੀ ਸਵੇਰੇ ਅਬੋਹਰ ਵਿੱਚ ਅਕਾਲੀ ਦਲ ਦੇ ਵਰਕਰ ਅਤੇ ਕਾਂਗਰਸੀ ਵਰਕਰਾਂ ਦੌਰਾਨ ਝੜਪ ਹੋ ਗਈ ਸੀ। ਇਸ ਤੋਂ ਇਲਾਵਾ ਪੰਜਾਬ ਦੇ ਕਈ ਥਾਵਾਂ ਉੱਤੇ ਲੜਾਈ ਦੀਆਂ ਖਬਰਾਂ ਆਈਆ ਹਨ। ਫਰੀਦਕੋਟ ਹਲਕੇ ਦੇ ਪਿੰਡ ਨੱਥਲ ਵਾਲਾ ਵਿਖੇ ਇਕ ਮਹਿਲਾ ਦੀ ਵੋਟ ਨੂੰ ਲੈ ਕੇ ਅਕਾਲੀ ਦਲ ਦੇ ਮੌਜੂਦਾ ਅਤੇ ਕਾਂਗਰਸ ਦੇ ਸਾਬਕਾ ਸਰਪੰਚ ਵਿਚਕਾਰ ਮਹੌਲ ਤਣਾਅ ਪੂਰਨ ਹੋ ਗਿਆ ਅਤੇ  ਬੂਥ ਨੰਬਰ 21 ਉੱਤੇ ਕਰੀਬ 10 ਮਿੰਟ ਤੱਕ ਪੋਲਿੰਗ ਬੰਦ ਰਹੀ ਹੈ। ਇਹ ਵੀ ਪੜ੍ਹੋ:ਪੰਜਾਬ 'ਚ 4 ਵਜੇ ਤੱਕ ਹੋਈ 52.2 ਫੀਸਦੀ ਵੋਟਿੰਗ -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK