ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਅਸਾਮ, ਘਰਾਂ ‘ਚੋਂ ਬਾਹਰ ਨਿਕਲੇ ਲੋਕ

Earthquake

ਨਵੀਂ ਦਿੱਲੀ: ਦੇਸ਼ ਦਾ ਉੱਤਰੀ ਪੂਰਬੀ ਸੂਬਾ ਅਸਾਮ ਉਸ ਸਮੇਂ ਹਿੱਲ ਗਿਆ, ਜਦੋਂ ਇਥੇ ਭੁਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਮਿਲੀ ਜਾਣਕਾਰੀ ਮੁਤਾਬਕ ਅਸਾਮ ਦੇ ਬੋਂਗਾਈਗਾਓਂ ਇਲਾਕੇ ‘ਚ 5.0 ਤੀਬਰਤਾ ਦਾ ਭੂਚਾਲ ਆਇਆ ਹੈ।

ਭੁਚਾਲ ਦੇ ਝਟਕਿਆ ਮਗਰੋਂ ਲੋਕਾਂ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਭੂਚਾਲ ਦੇ ਝਟਕੇ ਮਹਿਸੂਸ ਹੋਣ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਫਿਲਹਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

-PTC News