Elections Results 2022: ਕੈਪਟਨ ਦਾ ਵੱਡਾ ਦਾਅਵਾ, ਕਿਹਾ-ਬੀਜੇਪੀ ਗੱਠਜੋੜ ਦੀ ਬਣੇਗੀ ਸਰਕਾਰ
ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪ੍ਰੀਤਪਾਲ ਬਾਲੀਵਾਲ ਨੇ ਇਕ ਟਵੀਟ ਕਰਕੇ ਕਿਹਾ ਕਿ 11 ਮਾਰਚ ਨੂੰ ਤੁਸੀਂ ਅਤੇ ਕਾਂਗਰਸ ਦੇ ਕੁਝ ਵੱਡੇ ਆਗੂ ਕੈਪਟਨ ਦੇ ਹੱਕ ਵਿੱਚ ਆ ਸਕਦੇ ਹਨ। ਉਨਾਂ ਨੇ ਕਿਹਾ ਹੈ ਕਿ ਬੀਤੇ ਦਿਨ ਸਿਸਵਾਂ ਸਥਿਤ ਕੈਪਟਨ ਦੇ ਫਾਰਮ ਹਾਊਸ 'ਤੇ ਰੱਖੀ ਗਈ ਨਿੱਜੀ ਪਾਰਟੀ 'ਚ ਕਈ ਵੱਡੇ ਨੇਤਾ ਸ਼ਾਮਿਲ ਹੋਏ। ਉਨ੍ਹਾਂ ਨੇ ਕਿਹਾ ਹੈ ਕਿ 11ਮਾਰਚ ਨੂੰ ਕੁਝ ਵੱਡਾ ਧਮਾਕਾ ਹੋਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਐਗਜ਼ਿਟ ਪੋਲ ਦੇ ਦਾਅਵਿਆਂ ਨੂੰ ਲੈ ਕੇ ਕਿਹਾ ਕਿ ਬਹੁਮਤ ਉਨ੍ਹਾਂ ਦੇ ਗਠਜੋੜ ਨੂੰ ਹੀ ਮਿਲੇਗਾ। ਉਨ੍ਹਾਂ ਨੇ ਕਿਹਾ ਹੈ ਕਿ 2017 ਵਿੱਚ ਜਿੱਤੇ 77 ਕਾਂਗਰਸੀ ਵਿਧਾਇਕਾਂ ਵਿੱਚੋਂ ਕੈਪਟਨ ਨੇ ਉਨ੍ਹਾਂ ਨੂੰ ਟਿਕਟ ਦਿੱਤੀ ਸੀ ਤੇ ਹੁਣ ਉਹ ਸਾਰੇ ਜਿੱਤੇ ਵਿਧਾਇਕਾਂ ਦੇ ਸੰਪਰਕ ਵਿੱਚ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਹੀ ਸਰਕਾਰ ਬਣੇਗੀ।
ਇਹ ਵੀ ਪੜ੍ਹੋ:ਹਰਸਿਮਰਤ ਕੌਰ ਬਾਦਲ ਦਾ ਕੇਜਰੀਵਾਲ ਨੂੰ ਲੈ ਕੇ ਵੱਡਾ ਬਿਆਨ, ਕਿਹਾ- ਕੇਜਰੀਵਾਲ ਸਿੱਖ ਵਿਰੋਧੀ ਹੈ
-PTC News