ਪਟਿਆਲਾ ਵਿਖੇ ਟਾਵਰ 'ਤੇ ਚੜ੍ਹੇ ਈਟੀਟੀ ਅਧਿਆਪਕ ਆਗੂ ਸੁਰਿੰਦਰਪਾਲ ਸਿੰਘ ਨੇ ਖ਼ਤਮ ਕੀਤੀ ਭੁੱਖ ਹੜਤਾਲ
ਪਟਿਆਲਾ : ਪਟਿਆਲਾ ਵਿਚ ਲੰਬੇ ਸਮੇਂ ਤੋਂ ਟਾਵਰ 'ਤੇ ਚੜ੍ਹੇ ਅਤੇ ਭੁੱਖ ਹੜਤਾਲ 'ਤੇ ਬੈਠੇ ਈ.ਟੀ.ਟੀ ਅਧਿਆਪਕ ( ETT Teachers protest ) ਆਗੂ ਸੁਰਿੰਦਰਪਾਲ ਸਿੰਘ (Surinderpal Singh )ਨੇ ਅੱਜ ਸਵੇਰੇ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਹੈ। ਉਸਨੂੰ ਅੱਜ ਸਵੇਰੇ 6 ਵਜੇ ਦੇ ਕਰੀਬ ਜੂਸ ਪਿਲਾ ਕੇ ਮਰਨ ਵਰਤ ਸਮਾਪਤ ਕਰਵਾਇਆ ਗਿਆ ਹੈ।
[caption id="attachment_511684" align="aligncenter" width="300"]
ਪਟਿਆਲਾ ਵਿਖੇ ਟਾਵਰ 'ਤੇ ਚੜ੍ਹੇ ਈਟੀਟੀ ਅਧਿਆਪਕ ਆਗੂ ਸੁਰਿੰਦਰਪਾਲ ਸਿੰਘ ਨੇ ਖ਼ਤਮ ਕੀਤੀ ਭੁੱਖ ਹੜਤਾਲ[/caption]
ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਇਸ ਜ਼ਿਲ੍ਹੇ 'ਚ ਹੁਣ ਐਤਵਾਰ ਦਾ ਲੌਕਡਾਊਨ ਖ਼ਤਮ , ਸਾਰੀਆਂ ਦੁਕਾਨਾਂ, ਰੈਸਟੋਰੈਂਟਾਂ ਆਦਿ ਨੂੰ ਖੋਲ੍ਹਣ ਦੀ ਦਿੱਤੀ ਆਗਿਆ
ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐੱਸਡੀ ਕੈਪਟਨ ਸੰਦੀਪ ਸੰਧੂ ਦੇ ਭਰੋਸੇ ਤੋਂ ਬਾਅਦ ਈਟੀਟੀ ਟੈੱਟ ਪਾਸ ਅਧਿਆਪਕ ਸੁਰਿੰਦਰਪਾਲ ਨੇ ਗਿਆਰਾਂ ਦਿਨਾਂ ਬਾਅਦ ਆਪਣਾ ਮਰਨ ਵਰਤ ਸਮਾਪਤ ਕੀਤਾ ਹੈ ਪਰ ਅਜੇ ਟਾਵਰ 'ਤੇ ਹੀ ਰਹੇਗਾ।
[caption id="attachment_511683" align="aligncenter" width="225"]
ਪਟਿਆਲਾ ਵਿਖੇ ਟਾਵਰ 'ਤੇ ਚੜ੍ਹੇ ਈਟੀਟੀ ਅਧਿਆਪਕ ਆਗੂ ਸੁਰਿੰਦਰਪਾਲ ਸਿੰਘ ਨੇ ਖ਼ਤਮ ਕੀਤੀ ਭੁੱਖ ਹੜਤਾਲ[/caption]
ਦੱਸਣਯੋਗ ਹੈ ਕਿ ਸੰਘਰਸ਼ ਕਰ ਰਹੇ ਈਟੀਟੀ ਅਧਿਆਪਕ ਯੂਨੀਅਨ ਆਗੂਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਵਿਚ ਬੀਤੇ ਕੱਲ੍ਹ ਸਹਿਮਤੀ ਬਣ ਗਈ ਸੀ। ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਆਗੂ ਬੀਤੇ ਦਿਨੀਂ ਕੈਪਟਨ ਸੰਦੀਪ ਸੰਧੂ ਨਾਲ ਸੈਕਟਰੀਏਟ ਵਿਖੇ ਮਿਲੇ ਸਨ।
[caption id="attachment_511685" align="aligncenter" width="300"]
ਪਟਿਆਲਾ ਵਿਖੇ ਟਾਵਰ 'ਤੇ ਚੜ੍ਹੇ ਈਟੀਟੀ ਅਧਿਆਪਕ ਆਗੂ ਸੁਰਿੰਦਰਪਾਲ ਸਿੰਘ ਨੇ ਖ਼ਤਮ ਕੀਤੀ ਭੁੱਖ ਹੜਤਾਲ[/caption]
ਪੜ੍ਹੋ ਹੋਰ ਖ਼ਬਰਾਂ : ਅੱਜ ਤੋਂ LPG ਸਿਲੰਡਰ ਹੋਇਆ ਹੋਰ ਮਹਿੰਗਾ , ਪੜ੍ਹੋ 1 ਜੁਲਾਈ ਤੋਂ ਜਾਰੀ ਕੀਤੇ ਨਵੇਂ ਰੇਟ
ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਆਗੂ ਅੱਜ ਮੁੜ ਕੈਪਟਨ ਸੰਦੀਪ ਸੰਧੂ ਨਾਲ ਦੁਪਹਿਰੇ 2 ਵਜੇ ਚੰਡੀਗੜ੍ਹ ਦੇ ਪੰਜਾਬ ਸਿਵਲ ਸੈਕਟਰੀਏਟ ਵਿਖੇ ਮੁਲਾਕਾਤ ਕਰਨਗੇ। ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਵੀ ਇਸ ਮੀਟਿੰਗ ਵਿਚ ਮੌਜੂਦ ਰਹਿਣਗੇ। ਅਗਲੇ ਹਫ਼ਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਵੀ ਫਾਈਨਲ ਮੀਟਿੰਗ ਹੋ ਸਕਦੀ ਹੈ।
-PTCNews