ਨੌਂ ਲੜਕੀਆਂ ਨਾਲ ਵਿਆਹ ਕਰਵਾਉਣ ਮਗਰੋਂ ਹੁਣ ਵਿਅਕਤੀ ਨੇ ਰੱਖੀ ਇਹ ਇੱਛਾ
ਬ੍ਰਾਸੀਲੀਆ: ਵਿਆਹ ਜ਼ਿੰਦਗੀ ਖੂਬਸੂਰਤ ਪਲ ਹੁੰਦਾ ਹੈ ਤੇ ਇਹ ਹਰ ਇਕ ਵਿਅਕਤੀ ਦੇ ਜੀਵਨ ਵਿਚ ਆਉਂਦਾ ਹੈ। ਵਿਆਹ ਦਾ ਪਲ ਹਰ ਕਿਸੇ ਦੀ ਜ਼ਿੰਦਗੀ ਵਿੱਚ ਇੱਕ ਵਾਰ ਆਉਂਦਾ ਹੈ ਪਰ ਇਥੇ ਤੇ ਅਨੋਖਾ ਹੀ ਵਿਆਹ ਦਾ ਰੰਗ ਵੇਖਣ ਨੂੰ ਮਿਲਿਆ ਹੈ। ਅਕਸਰ ਲੋਕ ਸਿਰਫ ਇੱਕ ਵਿਆਹ ਬਾਰੇ ਹੀ ਸੋਚਦੇ ਹਨ ਪਰ ਲੈਟਿਨ ਅਮਰੀਕੀ ਦੇਸ਼ ਬ੍ਰਾਜ਼ੀਲ ਵਿੱਚ ਇੱਕ ਅਜਿਹਾ ਲੜਕਾ ਵੀ ਹੈ ਜੋ ਨੌਂ ਪਤਨੀਆਂ ਨਾਲ ਰਹਿੰਦਾ ਹੈ। ਇੰਨਾ ਹੀ ਨਹੀਂ ਇਹ ਲੜਕਾ ਹੁਣ ਦੋ ਹੋਰ ਵਿਆਹ ਕਰਨਾ ਚਾਹੁੰਦਾ ਹੈ। ਇਨ੍ਹਾਂ ਸਾਰੀਆਂ ਪਤਨੀਆਂ ਤੋਂ ਲੜਕੇ ਦੀ ਸੰਤਾਨ ਦੀ ਇੱਛਾ ਹੈ। ਇਸ ਲੜਕੇ ਦਾ ਨਾਮ ਆਰਥਰ ਓਰਸੋ ਹੈ ਤੇ ਉਹ ਦੁਨੀਆ ਭਰ ਵਿੱਚ ਉਸ ਸਮੇਂ ਸੁਰਖੀਆਂ ਵਿੱਚ ਆਇਆ ਸੀ ਜਦੋਂ ਉਸ ਨੇ ਫਰੀ ਲਵ ਦਾ ਜਸ਼ਨ ਮਨਾਉਣ ਲਈ 9ਵੀਂ ਔਰਤ ਨਾਲ ਵਿਆਹ ਕੀਤਾ। ਹੁਣ ਇਹ ਵਿਅਕਤੀ ਔਰਤ ਤੋਂ ਤਲਾਕ ਦਾ ਸਾਹਮਣਾ ਕਰਦੇ ਹੋਏ ਦੋ ਹੋਰ ਲੜਕੀਆਂ ਨਾਲ ਵਿਆਹ ਕਰਨ ਦੀ ਇੱਛਾ ਪ੍ਰਗਟਾਈ ਹੈ। ਆਰਥਰ, ਪੇਸ਼ੇ ਤੋਂ ਇੱਕ ਮਾਡਲ ਤੇ ਉਸ ਦੀ ਪਤਨੀ, ਲੌਨਾ ਕਾਜਾਕੀ, ਇਕੱਠੇ ਰਹੇ ਹਨ ਤੇ ਹੁਣ ਸੋ ਪਾਉਲੋ ਵਿੱਚ ਇੱਕ ਚਰਚ ਦੇ ਸਮਾਗਮ ਵਿੱਚ ਆਪਣੇ ਰਿਸ਼ਤੇ ਨੂੰ ਰਸਮੀ ਰੂਪ ਦਿੱਤਾ ਹੈ। ਇਸ ਦੌਰਾਨ, ਆਰਥਰ ਨੂੰ ਆਪਣੀ ਪਤਨੀ ਅਗਾਥਾ ਤੋਂ ਤਲਾਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਗਾਥਾ ਨੂੰ ਇਹ ਵਿਆਹ ਪਸੰਦ ਨਹੀਂ। ਇਹ ਵੀ ਪੜ੍ਹੋ: 16 ਦਿਨਾਂ 'ਚ 14ਵੇਂ ਵਾਧੇ ਨਾਲ ਪੈਟਰੋਲ-ਡੀਜ਼ਲ 10 ਰੁਪਏ ਪ੍ਰਤੀ ਲੀਟਰ ਮਹਿੰਗਾ ਆਰਥਰ ਨੇ ਮਾਡਲਿੰਗ ਕਰਕੇ ਓਨਲੀ ਫੈਨਜ਼ ਤੋਂ 55 ਲੱਖ ਰੁਪਏ ਕਮਾਏ ਹਨ। ਉਸ ਨੇ ਕਿਹਾ, 'ਅਗਾਥਾ ਮੇਰੇ 'ਤੇ ਆਪਣਾ ਪੂਰਾ ਅਧਿਕਾਰ ਚਾਹੁੰਦੀ ਹੈ। ਮੈਨੂੰ ਨਹੀਂ ਲੱਗਦਾ ਕਿ ਇਹ ਸੰਭਵ ਹੈ। ਸਾਨੂੰ ਸਾਂਝਾ ਕਰਨਾ ਪਵੇਗਾ।' ਉਸ ਨੇ ਕਿਹਾ, 'ਮੈਂ ਤਲਾਕ ਤੋਂ ਬਹੁਤ ਦੁਖੀ ਸੀ ਤੇ ਸਭ ਤੋਂ ਜ਼ਿਆਦਾ ਇਸ ਦਾ ਕਾਰਨ ਜਾਣ ਕੇ ਹੈਰਾਨ ਸੀ।' ਆਰਥਰ ਨੇ ਕਿਹਾ, 'ਅਗਾਥਾ ਨੇ ਕਿਹਾ ਕਿ ਉਹ ਇੱਕ ਆਦਮੀ ਨਾਲ ਰਿਸ਼ਤਾ ਗੁਆ ਰਹੀ ਹੈ।' -PTC News