Advertisment

ਪਹਿਲੀ ਜੁਲਾਈ ਤੋਂ ਮਿਲੇਗੀ 300 ਯੂਨਿਟ ਮੁਫ਼ਤ ਬਿਜਲੀ

author-image
Ravinder Singh
Updated On
New Update
ਪਹਿਲੀ ਜੁਲਾਈ ਤੋਂ ਮਿਲੇਗੀ 300 ਯੂਨਿਟ ਮੁਫ਼ਤ ਬਿਜਲੀ
Advertisment
ਚੰਡੀਗੜ੍ਹ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਸੱਤਾ ਵਿੱਚ ਆਉਣ ਲਈ ਇੱਕ ਮਹੀਨਾ ਪੂਰਾ ਹੋਣ ਉਤੇ ਵੱਡਾ ਐਲਾਨ ਕੀਤਾ ਹੈ। ਸੂਬਾ ਸਰਕਾਰ ਨੇ ਐਲਾਨ ਕੀਤਾ ਕਿ 1 ਜੁਲਾਈ ਤੋਂ ਹੁਣ ਹਰ ਘਰ ਵਿਚ 300 ਯੂਨਿਟ ਬਿਜਲੀ ਮਿਲੇਗੀ। ਪੰਜਾਬ 'ਚ 1 ਜੁਲਾਈ ਤੋਂ ਹਰ ਘਰ 'ਚ ਹੋਵੇਗੀ 300 ਯੂਨਿਟ ਬਿਜਲੀ ਮੁਫ਼ਤਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਹਰ ਘਰ ਵਿਚ ਬਿਜਲੀ ਮੁਫਤ ਮਿਲੇਗੀ। ਸਰਕਾਰ ਨੇ 1 ਜੁਲਾਈ ਤੋਂ ਬਿਜਲੀ 300 ਯੂਨਿਟ ਮੁਫ਼ਤ ਦੇਣ ਦੇ ਐਲ਼ਾਨ ਨਾਲ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ।
Advertisment
ਪੰਜਾਬ 'ਚ 1 ਜੁਲਾਈ ਤੋਂ ਹਰ ਘਰ 'ਚ ਹੋਵੇਗੀ 300 ਯੂਨਿਟ ਬਿਜਲੀ ਮੁਫ਼ਤਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ 'ਆਪ' ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਮੀਡੀਆ ਸਾਹਮਣੇ ਕਿਹਾ ਸੀ ਕਿ ਪੰਜਾਬ 'ਚ ਲੋਕਾਂ ਨੂੰ 300 ਯੂਨਿਟ ਬਿਜਲੀ ਮੁਫਤ ਦੇਣ ਦੀ ਯੋਜਨਾ ਦਾ ਬਲੂਪ੍ਰਿੰਟ ਲਗਭਗ ਤਿਆਰ ਹੈ। ਇਸ ਦੇ ਨਾਲ ਹੀ ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਜਲਦ ਹੀ ਸੂਬੇ ਦੇ ਲੋਕਾਂ ਨੂੰ 'ਖੁਸ਼ਖਬਰੀ' ਦੇਵੇਗੀ। ਸੂਬਾ ਸਰਕਾਰ ਨੇ ਵੱਡਾ ਐਲਾਨ ਕਰ ਕੇ ਪੰਜਾਬ ਦੇ ਲੋਕਾਂ ਨੂੰ ਤੋਹਫਾ ਦਿੱਤਾ ਹੈ। ਪੰਜਾਬ 'ਚ 1 ਜੁਲਾਈ ਤੋਂ ਹਰ ਘਰ 'ਚ ਹੋਵੇਗੀ 300 ਯੂਨਿਟ ਬਿਜਲੀ ਮੁਫ਼ਤ ਉਨ੍ਹਾਂ ਨੇ ਇੱਕ ਟਵੀਟ ਵਿੱਚ ਦੱਸਿਆ ਸੀ ਕਿ ਇਸ ਮਾਮਲੇ ਵਿੱਚ ਉਨ੍ਹਾਂ ਦੀ ਪਾਰਟੀ ਦੇ ਨੇਤਾਵਾਂ ਅਤੇ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਗੱਲਬਾਤ ਹੋਈ ਹੈ। ਹਾਲਾਂਕਿ ਚਰਚਾ ਹੈ ਕਿ ਮੁਫ਼ਤ ਬਿਜਲੀ ਦੀ ਸਪਲਾਈ ਜੁਲਾਈ ਤੋਂ ਸ਼ੁਰੂ ਹੋ ਜਾਵੇਗੀ, ਜਦਕਿ ਮਈ-ਜੂਨ ਮੁੱਖ ਤੌਰ 'ਤੇ ਝੋਨੇ ਦੀ ਲਵਾਈ ਦਾ ਸਮਾਂ ਹੈ। ਇਸ ਸਮੇਂ ਕਿਸਾਨਾਂ ਨੂੰ ਬਿਜਲੀ ਦੀ ਨਿਯਮਤ ਸਪਲਾਈ ਦੀ ਲੋੜ ਹੈ। ਪੰਜਾਬ 'ਚ ਪਾਵਰ ਪਲਾਂਟਾਂ 'ਚ ਕੋਲੇ ਦੀ ਕਮੀ ਕਾਰਨ ਅਤੇ ਬਿਜਾਈ ਦੇ ਸੀਜ਼ਨ ਤੋਂ ਬਾਅਦ ਲਾਗੂ ਕੀਤੇ ਜਾ ਰਹੇ ਇਸ ਨਿਯਮ ਦਾ ਕੀ ਅਸਰ ਹੁੰਦਾ ਹੈ, ਇਹ ਦੇਖਣਾ ਹੋਵੇਗਾ।
Advertisment
‘ਆਪ’ ਸਰਕਾਰ ਨੇ 300 ਯੂਨਿਟ ਤੋਂ ਵੱਧ ਬਿਜਲੀ ਖਪਤ ਵਾਲੇ ਖਪਤਕਾਰਾਂ ਨੂੰ ਮੁਆਫ਼ੀ ਦੇ ਘੇਰੇ ’ਚੋਂ ਬਾਹਰ ਰੱਖਿਆ ਤਾਂ ਸਰਕਾਰ ’ਤੇ ਕਰੀਬ ਦੋ ਹਜ਼ਾਰ ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦਾ ਬੋਝ ਘੱਟ ਪੈਣਾ ਹੈ। ‘ਆਪ’ ਸਰਕਾਰ ਨੇ ਉੱਚ ਅਧਿਕਾਰੀਆਂ ਨੇ ਭਲਕੇ ਹੋਣ ਵਾਲੇ ਸੰਭਾਵੀ ਐਲਾਨ ਲਈ ਅੱਜ ਪੂਰੀ ਤਿਆਰੀ ਕਰ ਲਈ ਹੈ। ਮੁੱਖ ਮੰਤਰੀ ਭਲਕੇ ਟਰਾਂਸਕੋ ਦੇ ਇੱਥੇ ਹੋਣ ਵਾਲੇ ਇੱਕ ਸਮਾਗਮ ਵਿਚ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਵੀ ਵੰਡਣਗੇ। ਪਿਛਲੀ ਸਰਕਾਰ ਵੱਲੋਂ ਪਹਿਲਾਂ ਹੀ ਕਰੀਬ 22 ਲੱਖ ਐੱਸਸੀ ਖਪਤਕਾਰਾਂ ਨੂੰ 200 ਯੂਨਿਟ ਬਿਜਲੀ ਮੁਆਫ਼ੀ ਦਿੱਤੀ ਜਾ ਰਹੀ ਹੈ ਤੇ ਇਸੇ ਤਰ੍ਹਾਂ 7 ਕਿੱਲੋਵਾਟ ਲੋਡ ਤੱਕ ਵਾਲੇ ਖਪਤਕਾਰਾਂ ਨੂੰ ਪ੍ਰਤੀ ਯੂਨਿਟ ਤਿੰਨ ਰੁਪਏ ਬਿਜਲੀ ਸਸਤੀ ਦਿੱਤੀ ਜਾ ਰਹੀ ਹੈ। publive-image ਇਹ ਵੀ ਪੜ੍ਹੋ : ਸੰਤ ਬਾਬਾ ਗੁਰਚਰਨ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਹੋਇਆ ਹੰਗਾਮਾ, ਲੱਥੀਆਂ ਪੱਗਾਂ-
latestnews aap punjab-electricity-free punjbainews bhagwantsinghmann %e0%a8%ac%e0%a8%bf%e0%a8%9c%e0%a8%b2%e0%a9%80 power-free punjab-free-electricity
Advertisment

Stay updated with the latest news headlines.

Follow us:
Advertisment