ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ ਮੁਸ਼ਕਲਾਂ 'ਚ ਘਿਰੇ, ਅਦਾਲਤ ਨੇ ਕੀਤਾ ਤਲਬ
ਜਾਣਕਾਰੀ ਮੁਤਾਬਕ 9 ਫਰਵਰੀ 2022 ਨੂੰ ਫਲਾਇੰਗ ਸਕੁਐਡ ਟੀਮ ਦੇ ਆਈ/ਸੀ ਰਜਿੰਦਰ ਕੁਮਾਰ ਨੇ ਰਾਤ ਨੂੰ ਖਲੀਫਾ ਗਲੀ ਸੰਗਰੂਰ ਦੀ ਚੈਕਿੰਗ ਕੀਤੀ ਸੀ ਜਿੱਥੇ ਕਾਂਗਰਸੀ ਉਮੀਦਵਾਰ ਵਿਜੇ ਇੰਦਰ ਸਿੰਗਲਾ ਤੇ ਵੱਡੀ ਗਿਣਤੀ ਵਿਚ ਅਣਪਛਾਤੇ ਵਿਅਖਤੀ ਚੋਣ ਜ਼ਾਬਤੇ ਦੀ ਉਲੰਘਣਾ ਕਰਕੇ ਸਿਆਸੀ ਰੈਲੀ ਕਰ ਰਹੇ ਸਨ। ਇਸ ਦੀ ਵੀਡੀਓਗ੍ਰਾਫੀ ਕੀਤੀ ਗਈ ਸੀ, ਇਸ ਤਰ੍ਹਾਂ ਬਿਨਾਂ ਇਜਾਜ਼ਤ ਤੋਂ ਮੀਟਿੰਗ ਕਰਕੇ ਤੇ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਵਿਜੇ ਇੰਦਰ ਸਿੰਗਲਾ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਵਿਜੇ ਇੰਦਰ ਸਿੰਗਲਾ (ਸਾਬਕਾ ਵਿਧਾਇਕ) ਵਿਰੁੱਧ ਅਦਾਲਤ 'ਚ ਚਲਾਨ 21 ਸਤੰਬਰ ਨੂੰ ਪੇਸ਼ ਕੀਤਾ ਸੀ ਤੇ ਸਿੰਗਲਾ ਨੂੰ ਅਦਾਲਤ ਨੇ ਸੰਮਨ ਜਾਰੀ ਕਰਦੇ ਹੋਏ 17-10-22 ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : EXCLUSIVE: ਮੋਹਾਲੀ ਪੁਲਿਸ ਵੱਲੋਂ ਤਿੰਨ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ
ਇਸ ਤੋਂ ਇਲਾਵਾ ਮਿਤੀ 12-02-22 ਨੂੰ ਰਾਤ 10 ਵਜੇ ਤੋਂ ਰਾਤ 10:30 ਵਜੇ ਤੱਕ ਕਾਂਗਰਸੀ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਬਿਨਾਂ ਇਜਾਜ਼ਤ ਤੇ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਦੇ ਹੋਏ 200-250 ਵਿਅਕਤੀਆਂ ਦੀ ਸਿਆਸੀ ਰੈਲੀ ਕੀਤੀ।
ਫਲਾਇੰਗ ਸਕੁਐਡ ਟੀਮ ਦੇ ਆਈ/ਸੀ ਰਜਿੰਦਰ ਕੁਮਾਰ ਨੇ ਤੱਥਾਂ ਦੀ ਤਸਦੀਕ ਕੀਤੀ ਤੇ ਬਿਨਾਂ ਇਜਾਜ਼ਤ ਮੀਟਿੰਗ ਕਰਨ ਉਤੇ ਕੋਵਿਡ-19 ਨਿਯਮਾਂ ਤੇ ਐਮਸੀਸੀ ਦੀ ਉਲੰਘਣਾ ਕਰਕੇ ਮਾਮਲੇ ਦੀ ਰਿਪੋਰਟ ਕੀਤੀ। ਇਸ ਉਤੇ ਵਿਜੇ ਇੰਦਰ ਸਿੰਗਲਾ ਖ਼ਿਲਾਫ਼ ਪੀਐਸ ਸਿਟੀ ਸੰਗਰੂਰ ਆਰਓ-ਕਮ-ਐਸਡੀਐਮ (108 ਸੰਗਰੂਰ) ਮਾਮਲਾ ਦਰਜ ਕੀਤਾ ਸੀ। ਇਸ ਕੇਸ 'ਚ ਵੀ ਵਿਜੇ ਇੰਦਰ ਸਿੰਗਲਾ ਵਿਰੁੱਧ ਚਲਾਨ 21/9/2022 ਨੂੰ ਸੀਜੇਐਮ ਸੰਗਰੂਰ ਦੀ ਅਦਾਲਤ 'ਚ ਪੇਸ਼ ਕੀਤਾ ਸੀ ਤੇ ਸਿੰਗਲਾ ਨੂੰ 17-10-22 ਲਈ ਸੰਮਨ ਜਾਰੀ ਕੀਤਾ ਗਿਆ ਹੈ।
ਰਿਪੋਰਟ-ਗਗਨਦੀਪ ਆਹੂਜਾ
-PTC News