ਮੁੱਖ ਖਬਰਾਂ

EXCLUSIVE: ਮੋਹਾਲੀ ਪੁਲਿਸ ਵੱਲੋਂ ਤਿੰਨ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ

By Jasmeet Singh -- September 22, 2022 11:20 am -- Updated:September 22, 2022 1:33 pm

ਮੁਹਾਲੀ, 22 ਸਤੰਬਰ: ਮੁਹਾਲੀ ਦੇ ਫੇਜ਼ 9 ਵਿੱਚ ਵਾਪਰੀ ਇੱਕ ਤਾਜ਼ਾ ਘਟਨਾ ਵਿੱਚ ਮੁਹਾਲੀ ਪੁਲਿਸ ਦੀ ਗੁੰਡਾਗਰਦੀ ਸਾਹਮਣੇ ਆਈ ਹੈ ਜਿੱਥੇ ਮੁਲਾਜ਼ਮਾਂ ਵੱਲੋਂ ਤਿੰਨ ਲੜਕਿਆਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ।

ਇਸ ਘਟਨਾ ਨੂੰ ਸਾਡੇ ਰਿਪੋਰਟਰ ਨੇ ਕਵਰ ਕੀਤਾ ਜਿਸਦੀ ਐਕਸਕਲੂਸੀਵ ਫੁਟੇਜ ਇਸ ਵੇਲੇ ਸਿਰਫ਼ ਪੀਟੀਸੀ ਨਿਊਜ਼ ਕੋਲ ਹੈ।

ਪੀੜਤਾਂ ਵਿੱਚੋਂ ਇੱਕ ਦੇ ਅਨੁਸਾਰ, ਉਹ 'ਤੇ ਉਸਦੇ ਦੋਸਤ ਆਪਣੇ ਘਰ ਦੇ ਬਾਹਰ ਇੱਕ ਪਾਰਕ ਵਿੱਚ ਬੈਠੇ ਸਨ ਜਦੋਂ ਉਨ੍ਹਾਂ ਨੇ ਦੋ ਨੌਜਵਾਨਾਂ ਨੂੰ ਆਪਸ ਵਿੱਚ ਲੜਦੇ ਦੇਖਿਆ। ਬਾਅਦ 'ਚ ਲੜ ਰਹੇ ਨੌਜਵਾਨਾਂ ਨੇ ਪੀੜਤਾ 'ਤੇ ਉਸ ਦੀ ਵੀਡੀਓ ਬਣਾਉਣ ਦਾ ਦੋਸ਼ ਲਗਾਇਆ। ਹਾਲਾਂਕਿ ਪੀੜਤ ਨੇ ਦੱਸਿਆ ਕਿ ਉਹ ਕੋਈ ਵੀਡੀਓ ਨਹੀਂ ਬਣਾ ਰਹੇ ਸਨ, ਪਰ ਦੋਵਾਂ ਨੌਜਵਾਨਾਂ ਨੇ ਉਨ੍ਹਾਂ ਦਾ ਮੋਬਾਈਲ ਫੋਨ ਖੋਹ ਲਿਆ ਅਤੇ ਚਕਨਾਚੂਰ ਕਰ ਦਿੱਤਾ।

ਇਤਰਾਜ਼ ਕਰਨ ’ਤੇ ਨੌਜਵਾਨਾਂ ਨੇ ਦੱਸਿਆ ਕਿ ਉਹ ਪੁਲਿਸ ਵਾਲਾ ਅਤੇ ਉਸਨੇ ਹੋਰ ਪੁਲਿਸ ਮੁਲਾਜ਼ਮ ਬੁਲਾ ਲਏ। ਜਿਸ ਮਗਰੋਂ ਤਿੰਨਾਂ ਪੀੜਤਾਂ ਦੀ ਨਾਲ ਕੁੱਟਮਾਰ ਕੀਤੀ ਗਈ ਅਤੇ ਫਿਰ ਥਾਣੇ ਲਿਜਾਇਆ ਗਿਆ ਜਿੱਥੇ ਮੁੜ ਤੋਂ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।

mohalop3

ਇਹ ਵੀ ਪੜ੍ਹੋ: ਸਰਕਾਰ ਦੇ ਦਬਾਅ ਹੇਠ ਪੁਲਿਸ ਨੇ ਆਪਣੇ ਹੀ ਡੀਸੀਪੀ ਖ਼ਿਲਾਫ਼ ਕੀਤਾ ਮਾਮਲਾ ਦਰਜ ?

ਪੀਟੀਸੀ ਨਿਊਜ਼ ਰਿਪੋਰਟਰ ਨੇ ਪੀੜਤਾਂ ਨੂੰ ਪੁਲਿਸ ਦੀ ਬੇਰਹਿਮੀ ਨਾਲ ਕੁੱਟਣ ਦੀ ਇੱਕ ਵਿਸ਼ੇਸ਼ ਵੀਡੀਓ ਵੀ ਕਵਰ ਕੀਤੀ। ਤਿੰਨੋਂ ਭਰਾਵਾਂ ਨੂੰ ਪੁਲਿਸ ਵੱਲੋਂ ਛੱਡਣ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਮਾਮਲੇ ਵਿੱਚ ਫਿਲਹਾਲ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ।

- ਰਿਪੋਰਟਰ ਅੰਕੁਸ਼ ਮਹਾਜਨ ਦੇ ਸਹਿਯੋਗ ਨਾਲ


-PTC News

  • Share