ਮੁੱਖ ਖਬਰਾਂ

ਮਸ਼ਹੂਰ ਗੀਤਕਰ ਜਾਨੀ ਦਾ ਮੋਹਾਲੀ ਕੋਰਟ ਨੇੜੇ ਜ਼ਬਰਦਸਤ ਸੜਕ ਹਾਦਸਾ, ਦੋ ਵਾਰਾਂ ਪਲਟੀ ਫਾਰਚੂਨਰ ਗੱਡੀ

By Jasmeet Singh -- July 19, 2022 8:53 pm

ਮੋਹਾਲੀ, 19 ਜੁਲਾਈ: ਅੱਜ ਮੁਹਾਲੀ ਵਿਖੇ ਮਸ਼ਹੂਰ ਪੰਜਾਬੀ ਗੀਤਕਾਰ ਜਾਨੀ ਦਾ ਜ਼ਬਰਦਸਤ ਸੜਕ ਹਾਦਸਾ ਹੋ ਗਿਆ। ਤੇਜ਼ ਰਫਤਾਰ ਹੋਣ ਕਾਰਨ ਕਾਰ ਨੇ ਸੜਕ ਦੇ ਵਿਚਕਾਰ ਕਈ ਪਲਟੀਆਂ ਖਾਦੀਆਂ। ਇਸ ਕਾਰ ਵਿੱਚ ਗੀਤਕਾਰ ਜਾਨੀ ਤੋਂ ਇਲਾਵਾ ਦੋ ਜਣੇ ਹੋਰ ਵੀ ਸਵਾਰ ਸਨ। ਭਿਆਨਕ ਹਾਦਸੇ ਵਿੱਚ ਸਾਰਿਆਂ ਦਾ ਵਾਲ-ਵਾਲ ਬਚਾਅ ਹੋ ਗਿਆ। ਕਾਰ ਸਵਾਰਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਸਾਰੇ ਸੁਰੱਖਿਅਤ ਹਨ। ਪੰਜਾਬੀ ਗੀਤਕਾਰ ਅਤੇ ਸੰਗੀਤਕਾਰ ਜਾਨੀ ਅਤੇ ਦੋ ਹੋਰ ਵਿਅਕਤੀ ਅੱਜ ਸ਼ਾਮ ਸੈਕਟਰ 88 ਨੇੜੇ ਮੋਹਾਲੀ ਕੋਰਟ ਦੀਆਂ ਟਰੈਫਿਕ ਲਾਈਟਾਂ ਕੋਲ ਇੱਕ ਹੋਰ ਕਾਰ ਨਾਲ ਟਕਰਾ ਗਏ। ਚਸ਼ਮਦੀਦਾਂ ਮੁਤਾਬਕ ਗੱਡੀਆਂ ਦੇ ਪੁੱਠਾ ਪਲਟਣ ਤੋਂ ਪਹਿਲਾਂ ਦੋਵੇਂ ਵਾਹਨਾਂ ਨੇ ਦੋ ਵਾਰ ਗੁਲਾਟੀਆਂ ਖਾਦੀਆਂ ਸਨ।

ਚਸ਼ਮਦੀਦਾਂ ਨੇ ਦੱਸਿਆ ਕਿ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਹਾਦਸੇ ਦੇ ਸ਼ਿਕਾਰ ਹੋਏ ਵਿਅਕਤੀਆਂ ਨੂੰ ਹਸਪਤਾਲ ਲੈ ਗਏ ਸਨ। ਖ਼ਬਰ ਲਿੱਖੇ ਜਾਣ ਤਾਈਂ ਇਸ ਮਾਮਲੇ ਦੇ ਸੰਬੰਧ 'ਚ ਕੋਈ ਰਿਪੋਰਟ ਨਹੀਂ ਦਰਜ ਕੀਤੀ ਗਈ ਹੈ।


-PTC News

  • Share