Sun, Dec 15, 2024
Whatsapp

ਸਮਾਰਟ ਮੀਟਰ ਤੇ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਵਿਰੁੱਧ ਗੂੰਜੀਆਂ ਕਿਸਾਨ ਜਥੇਬੰਦੀਆਂ

Reported by:  PTC News Desk  Edited by:  Ravinder Singh -- April 04th 2022 03:53 PM -- Updated: April 04th 2022 03:55 PM
ਸਮਾਰਟ ਮੀਟਰ ਤੇ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਵਿਰੁੱਧ ਗੂੰਜੀਆਂ ਕਿਸਾਨ ਜਥੇਬੰਦੀਆਂ

ਸਮਾਰਟ ਮੀਟਰ ਤੇ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਵਿਰੁੱਧ ਗੂੰਜੀਆਂ ਕਿਸਾਨ ਜਥੇਬੰਦੀਆਂ

ਖਡੂਰ ਸਾਹਿਬ : ਕੇਂਦਰ ਸਰਕਾਰ ਨੇ ਮਹਿੰਗਾਈ ਸਿਖਰਾਂ ਉਤੇ ਪਹੁੰਚਾ ਕੇ ਗ਼ਰੀਬ ਲੋਕਾਂ ਦਾ ਕਚੂੰਮਰ ਕੱਢਿਆ ਹੋਇਆ ਹੈ ਤੇ ਉੱਤੋਂ ਇਕ ਹੋਰ ਜਨ ਘਾਤਕ ਹੁਕਮ ਕਰ ਦਿੱਤਾ ਕਿ ਪੰਜਾਬ ਸਰਕਾਰ ਬਿਜਲੀ ਦੇ ਘਰਾਂ ਦੇ ਪ੍ਰੀਪੇਡ ਮੀਟਰ ਲਾਏ ਜਾਣ। ਇਸ ਦੇ ਵਿਰੋਧ ਵਿੱਚ ਅੱਜ ਸੀਪੀਆਈ ਤੇ ਆਰਐਮਪੀਆਈ ਦੇ ਕਾਰਕੁੰਨਾਂ ਨੇ ਇਤਿਹਾਸਕ ਨਗਰ ਖਡੂਰ ਸਾਹਿਬ ਵਿਖੇ ਰੋਸ ਮੁਜ਼ਾਹਰਾ ਕੀਤਾ। ਸਮਾਰਟ ਮੀਟਰ ਤੇ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਵਿਰੁੱਧ ਗੂੰਜੀਆਂ ਕਿਸਾਨ ਜਥੇਬੰਦੀਆਂਇਸ ਮੌਕੇ ਸੰਬੋਧਨ ਕਰਦਿਆਂ ਸੀਪੀਆਈ ਪੰਜਾਬ ਦੇ ਮੀਤ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਜਮਹੂਰੀ ਕਿਸਾਨ ਸਭਾ ਸਿਰਮੌਰ ਆਗੂ ਮੁਖਤਾਰ ਸਿੰਘ ਮੱਲਾ ਨੇ ਕਿਹਾ ਕਿ ਮੋਦੀ ਦਾ ਇਹ ਲੋਕ ਵਿਰੋਧੀ ਹੁਕਮ ਪੰਜਾਬ ਵਿੱਚ ਲਾਗੂ ਹੋਣ ਨਾਲ ਗ਼ਰੀਬ ਲੋਕਾਂ ਤੋਂ ਬਿਜਲੀ ਖੁੱਸ ਜਾਏਗੀ ਅਤੇ ਉਹ ਹਨੇਰੇ ਵਿੱਚ ਚਾਨਣ ਤੋਂ ਬਗੈਰ ਰਾਤਾਂ ਗੁਜ਼ਾਰਨ ਲਈ ਮਜਬੂਰ ਹੋਣਗੇ। ਪ੍ਰੀਪੇਡ ਮੀਟਰ ਦਾ ਅਰਥ ਇਹ ਹੈ ਕਿ ਮੋਬਾਇਲ ਫੋਨ ਦੀ ਤਰ੍ਹਾਂ ਪਹਿਲਾਂ ਮੀਟਰ ਰੀਚਾਰਜ ਕਰਾਓ ਤੇ ਫਿਰ ਘਰ ਦੀ ਬਿਜਲੀ ਜਗੇਗੀ। ਆਪਾਂ ਇਹ ਭਲੀ ਭਾਂਤ ਜਾਣਦੇ ਹਾਂ ਕਿ ਜਦੋਂ ਮੋਬਾਈਲ ਦਾ ਰੀਚਾਰਜ ਖ਼ਤਮ ਹੋ ਜਾਂਦਾ ਹੈ ਤੇ ਉਸੇ ਵਕਤ ਈ ਮੋਬਾਈਲ ਕੰਮ ਕਰਨਾ ਬੰਦ ਕਰ ਦਿੰਦਾ ਹੈ। ਸਮਾਰਟ ਮੀਟਰ ਤੇ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਵਿਰੁੱਧ ਗੂੰਜੀਆਂ ਕਿਸਾਨ ਜਥੇਬੰਦੀਆਂਇਸੇ ਤਰ੍ਹਾਂ ਹੀ ਪ੍ਰੀਪੇਡ ਮੀਟਰ ਕੰਮ ਕਰੇਗਾ ਜਦੋਂ ਰੀਚਾਰਜ ਖ਼ਤਮ ਹੋ ਗਿਆ ਉਸੇ ਵੇਲੇ ਘਰ ਦੀ ਬਿਜਲੀ ਇਹ ਮੀਟਰ ਬੰਦ ਕਰ ਦੇਵੇਗਾ ਅੱਗੇ ਦੀ ਤਰ੍ਹਾਂ ਸਪਲਾਈ ਕੱਟਣ ਕੋਈ ਮੁਲਾਜ਼ਮ ਨਹੀਂ ਆਏਗਾ। ਮੋਦੀ ਸਰਕਾਰ ਦੀ ਇਹ ਨੀਤੀ ਕਾਰਪੋਰੇਟ ਘਰਾਣਿਆਂ ਨੂੰ ਗਰੀਬ ਤੇ ਮਿਹਨਤੀ ਲੋਕਾਂ ਦੀ ਲੁੱਟ ਕਰਨ ਦਾ ਵਧੇਰੇ ਮੌਕਾ ਦਿੰਦੀ ਹੈ ਕਿਉਂਕਿ ਉਨ੍ਹਾਂ ਕਾਰਪੋਰੇਟਾਂ ਕੋਲੋਂ ਇਹ ਮੀਟਰ ਖ਼ਰੀਦੇ ਜਾਣੇ ਹਨ। ਮੋਦੀ ਨੇ ਚੋਣਾਂ ਵੇਲੇ ਇਨ੍ਹਾਂ ਲੋਕਾਂ ਕੋਲੋਂ ਅਥਾਹ ਪੈਸਾ ਲੈ ਕੇ ਇਹ ਵਾਅਦਾ ਕੀਤਾ ਸੀ ਕਿ ਤਹਾਨੂੰ ਗਰੀਬਾਂ ਨੂੰ ਲੁੱਟਣ ਵਾਸਤੇ ਮੌਕੇ ਦਿੱਤੇ ਜਾਣਗੇ। ਇਸੇ ਕਰ ਕੇ ਹੀ ਮੋਦੀ ਨੇ ਪੰਜਾਬ ਵਿੱਚ ਇਹ ਹੁਕਮ ਤਿੰਨ ਮਹੀਨਿਆਂ ਵਿੱਚ ਲਾਗੂ ਕਰਨ ਦਾ ਹੁਕਮ ਦੇ ਦਿੱਤਾ ਹੈ। ਸਮਾਰਟ ਮੀਟਰ ਤੇ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਵਿਰੁੱਧ ਗੂੰਜੀਆਂ ਕਿਸਾਨ ਜਥੇਬੰਦੀਆਂਬਿਜਲੀ ਦੀ ਚੋਰੀ ਕਰਨ ਦੇ ਅਸੀਂ ਕਦੀ ਵੀ ਹੱਕ ਵਿੱਚ ਨਹੀਂ ਤੇ ਨਾ ਹੀ ਹੋ ਸਕਦੇ ਹਨ ਪਰ ਇਸ ਦੇ ਨਾਲ ਖਪਤਕਾਰ ਆਰਥਿਕ ਭਾਰ ਇਨ੍ਹਾਂ ਪਏਗਾ ਕਿ ਜਿਹੜਾ ਪਹਿਲਾ ਮੀਟਰ 600 ਰੁਪਏ ਦਾ ਸੀ ਉਹ ਹੁਣ 6000 ਤੋਂ ਲੈ ਕੇ 8000 ਤੱਕ ਦਾ ਹੋਵੇਗਾ। ਭਾਵੇਂ ਕਿਹਾ ਜਾਂਦਾ ਹੈ ਕਿ ਇਹ ਮੀਟਰ ਸੜਨਗੇ ਨਹੀਂ ਪਰ ਸਾਡਾ ਬਿਜਲੀ ਦਾ ਸਿਸਟਮ ਇਸ ਤਰ੍ਹਾਂ ਦਾ ਹੈ ਕਿ ਤਾਰਾ ਬਹੁਤ ਨੰਗੀਆਂ ਜੋੜ ਨੰਗੇ, ਢਿੱਲੇ ਅਤੇ ਬਿਜਲੀ ਦੀਆਂ ਤਾਰਾਂ ਵਿਚ ਆਮ ਵਿਘਨ ਪੈਂਦਾ ਹੈ। ਚੋਰੀ ਕਰਨ ਵਾਲੇ ਵੀ ਨਹੀਂ ਹੱਟਦੇ ਉਹ ਵੀ ਕੁੰਡੀਆਂ ਲਾਉਂਦੇ ਹਨ ਜਿਸ ਨਾਲ ਚੰਗਿਆੜੇ ਵੱਜ ਕੇ ਖਪਤਕਾਰ ਦਾ ਮੀਟਰ ਸੜਨ ਦੇ ਮੌਕੇ ਵੀ ਵਧੇਰੇ ਹੀ ਹੁੰਦੇ ਹਨ। ਇਸ ਵਾਸਤੇ ਮੋਦੀ ਦੀ ਸਰਕਾਰ ਨੂੰ ਇਹ ਹੁਕਮ ਵਾਪਸ ਲੈਣਾ ਚਾਹੀਦਾ ਹੈ। ਪੰਜਾਬ ਵਿਚ ਜਿਹੜਾ ਖੱਬੀਆਂ ਪਾਰਟੀਆਂ ਦਾ ਫਰੰਟ ਬਣਿਆ ਹੈ, ਇਹ ਕਦੀ ਵੀ ਮੋਦੀ ਦਾ ਇਹ ਹੁਕਮ ਲਾਗੂ ਨਹੀਂ ਹੋਣ ਦੇਵੇਗਾ ਤੇ ਲੋਕਾਂ ਨੂੰ ਜਾਗਰੂਕ ਕਰਦਾ ਰਹੇਗਾ। ਰਿਪੋਰਟ : ਰਵ ਖਹਿਰਾ ਖਡੂਰ ਸਾਹਿਬ ਇਹ ਵੀ ਪੜ੍ਹੋ : ਪੰਜਾਬ ਨੈਸ਼ਨਲ ਬੈਂਕ ਦਾ ਏਟੀਐਮ ਤੋੜਦੇ ਦੋ ਲੁਟੇਰੇ ਗ੍ਰਿਫ਼ਤਰ, ਇਕ ਫ਼ਰਾਰ


Top News view more...

Latest News view more...

PTC NETWORK