ਗਾਜ਼ੀਪੁਰ ਬਾਰਡਰ ‘ਤੇ ਕੱਟੀ ਬਿਜਲੀ ,ਕਿਸਾਨਾਂ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼

Farmers Protest at Ghazipur border , electricity cut off, heavy police presence
ਗਾਜ਼ੀਪੁਰ ਬਾਰਡਰ'ਤੇ ਕੱਟੀ ਬਿਜਲੀ ,ਕਿਸਾਨਾਂ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼    

ਨਵੀਂ ਦਿੱਲੀ : ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 63 ਦਿਨਾਂ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਨੇ ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਕਾਫ਼ੀ ਹਿੰਸਾ ਕੀਤੀ ਸੀ। 26 ਜਨਵਰੀ ਦੀ ਕਿਸਾਨ ਪਰੇਡ ਤੋਂ ਬਾਅਦ ਦਿੱਲੀ ਬਾਰਡਰਾਂ ਅਤੇ ਯੂਪੀ ਵਿਚ ਧਰਨਾ ਦੇ ਰਹੇ ਕਿਸਾਨਾਂ ਖ਼ਿਲਾਫ਼ ਪੁਲਿਸ ਪ੍ਰਸ਼ਾਸਨ ਸਖ਼ਤ ਹੁੰਦਾ ਦਿਖਾਈ ਦੇ ਰਿਹਾ ਹੈ।ਇਸ ਦੌਰਾਨ ਬੁੱਧਵਾਰ ਦੇਰ ਰਾਤ ਗਾਜੀਪੁਰ ਬਾਰਡਰ ‘ਤੇ ਅਚਾਨਕ ਤਣਾਅ ਦੀ ਸਥਿਤੀ ਬਣ ਗਈ ਹੈ।

ਪੜ੍ਹੋ ਹੋਰ ਖ਼ਬਰਾਂ : ਯੂਪੀ ਪੁਲਿਸ ਨੇ ਬਾਗਪਤ ਬਾਰਡਰ ‘ਤੇ ਧਰਨਾ ਦੇ ਰਹੇ ਕਿਸਾਨਾਂ ‘ਤੇ ਅੱਧੀ ਰਾਤ ਨੂੰ ਕੀਤਾ ਲਾਠੀਚਾਰਜ 

Farmers Protest at Ghazipur border , electricity cut off, heavy police presence
ਗਾਜ਼ੀਪੁਰ ਬਾਰਡਰ’ਤੇ ਕੱਟੀ ਬਿਜਲੀ ,ਕਿਸਾਨਾਂ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼

ਇਸ ਦੌਰਾਨ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਗਾਜ਼ੀਪੁਰ ਬਾਰਡ ਦੀ ਬਿਜਲੀ ਕੱਟ ਦਿੱਤੀ ਅਤੇ ਪੁਲਿਸ ਦੀ ਸਰਗਰਮੀ ਵਧਣ ਨਾਲ ਸਾਰੀ ਰਾਤ ਤਣਾਅ ਬਣਿਆ ਰਿਹਾ ਹੈ। ਯੂਪੀ ਦੇ ਬਾਗਪਤ ਦੇ ਬੜੌਤ ਵਿਚ ਪਿਛਲੇ 40 ਦਿਨਾਂ ਤੋਂ ਧਰਨਾ ਦੇ ਰਹੇ ਕਿਸਾਨਾਂ ਦਾ ਜ਼ਬਰੀ ਧਰਨਾ ਚੁਕਵਾ ਦਿੱਤਾ ਹੈ। ਯੂ.ਪੀ.-ਦਿੱਲੀ ਗਾਜ਼ੀਪੁਰ ਬਾਰਡਰ ‘ਤੇ ਵੱਡੀ ਗਿਣਤੀ ਵਿਚ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਧਰਨਾ ਲਾ ਕੇ ਬੈਠੇ ਹਨ। ਗਾਜ਼ੀਪੁਰ ਬਾਰਡਰ ‘ਤੇ ਗਾਜ਼ੀਆਬਾਦ ਪੁਲਿਸ ਪ੍ਰਸ਼ਾਸਨ ਨੇ ਰਾਤ 3 ਵਜੇ ਤੱਕ ਗਸ਼ਤ ਕੀਤਾ ਹੈ।

Farmers Protest at Ghazipur border , electricity cut off, heavy police presence
ਗਾਜ਼ੀਪੁਰ ਬਾਰਡਰ’ਤੇ ਕੱਟੀ ਬਿਜਲੀ ,ਕਿਸਾਨਾਂ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼

ਉੱਤਰ ਪ੍ਰਦੇਸ਼ (Uttar Pradesh) ਦੇ ਬਾਗਪਤ (Baghpat) ‘ਚ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪਿਛਲੇ 40 ਦਿਨਾਂ ਤੋਂ ਚੱਲ ਰਿਹਾ ਧਰਨਾ ਬੁੱਧਵਾਰ ਦੀ ਅੱਧੀ ਰਾਤ ਨੂੰ ਪੁਲਿਸ ਪ੍ਰਸ਼ਾਸਨ ਨੇ ਹਟਵਾ ਦਿੱਤਾ ਹੈ। ਯੂੁਪੀ ਦੇ ਬਾਗਪਤ ਵਿਚ ਬੀਤੀ ਰਾਤ ਪੁਲਿਸ ਦਾ ਡੰਡਾ ਚੱਲਿਆ, ਇਥੇ 19 ਦਸੰਬਰ ਤੋਂ ਧਰਨਾ ਦੇ ਰਹੇ ਕਿਸਾਨਾਂ ਨੂੰ ਅੱਧੀ ਰਾਤ ਤੋਂ ਬਾਅਦ ਖਦੇੜ ਦਿੱਤਾ ਗਿਆ। ਇਹ ਕਿਸਾਨ ਦਿੱਲੀ ਸਹਾਰਨਪੁਰ ਹਾਈਵੇਅ ’ਤੇ ਧਰਨਾ ਦੇ ਰਹੇ ਸਨ।

Farmers Protest at Ghazipur border , electricity cut off, heavy police presence
ਗਾਜ਼ੀਪੁਰ ਬਾਰਡਰ’ਤੇ ਕੱਟੀ ਬਿਜਲੀ ,ਕਿਸਾਨਾਂ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼

ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਸਰਕਾਰ ‘ਤੇ ਦੋਸ਼ ਲਗਾਇਆ ਕਿ ਪੁਲਿਸ ਨੇ ਰਾਤ ਨੂੰ ਉਨ੍ਹਾਂ ਦੇ ਡੇਰੇ ਦੀ ਬਿਜਲੀ ਕੱਟ ਦਿੱਤੀ ਅਤੇ ਵੱਡੀ ਗਿਣਤੀ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਟਿਕੈਤ ਨੇ ਕਿਹਾ ਕਿ ਸਰਕਾਰ ਕਿਸਾਨਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਰਹੀ ਹੈ। ਇਸ ਲਈ ਲੋਕ ਸਾਰੀ ਰਾਤ ਜਾਗਦੇ ਰਹੇ। ਟਿਕੈਤ ਨੇ ਕਿਹਾ ਕਿ ਸਰਕਾਰ ਕਿਸਾਨੀ ਲਹਿਰ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਪੜ੍ਹੋ ਹੋਰ ਖ਼ਬਰਾਂ : ਦਿੱਲੀ ਹਿੰਸਾ ਅਤੇ ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਣ ਦੀ ਕਿਸਦੀ ਸੀ ਸਾਜਿਸ਼ , ਕਿਸਾਨ ਲੀਡਰਾਂ ਨੇ ਕੀਤਾ ਵੱਡਾ ਖ਼ੁਲਾਸਾ

Farmers Protest at Ghazipur border , electricity cut off, heavy police presence
ਗਾਜ਼ੀਪੁਰ ਬਾਰਡਰ’ਤੇ ਕੱਟੀ ਬਿਜਲੀ ,ਕਿਸਾਨਾਂ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼

ਟਿਕੈਤ ਨੇ ਕਿਹਾ ਕਿ ਲਾਲ ਕਿਲੇ ‘ਤੇ ਜੋ ਹੋਇਆ ਉਸ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਤੇ ਜਿਸਨੇ ਵੀ ਅਜਿਹਾ ਕੀਤਾ ਉਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਦੱਸ ਦੇਈਏ ਕਿ ਬੁੱਧਵਾਰ ਨੂੰ ਦਿੱਲੀ ਪੁਲਿਸ ਨੇ ਕਾਰਵਾਈ ਕਰਦਿਆਂ ਉਨ੍ਹਾਂ ਸਾਰੇ ਕਿਸਾਨ ਨੇਤਾਵਾਂ ਖਿਲਾਫ ਐਫਆਈਆਰ ਦਰਜ ਕੀਤੀ ,ਜਿਨ੍ਹਾਂ ਨੇ ਐਨਓਸੀ ‘ਤੇ ਦਸਤਖਤ ਕੀਤੇ ਸਨ, ਜਿਨ੍ਹਾਂ ਨੂੰ ਟਰੈਕਟਰ ਰੈਲੀ ਕੱਢਣ ਲਈ ਦਿੱਤੀਆਂ ਸ਼ਰਤਾਂ ਦਿੱਤੀਆਂ ਗਈਆਂ ਸਨ। ਰਾਕੇਸ਼ ਟਿਕੈਤ ਵੀ ਉਨ੍ਹਾਂ ਕਿਸਾਨ ਨੇਤਾਵਾਂ ਵਿਚੋਂ ਇਕ ਹੈ।
-PTCNews