Sat, Jun 21, 2025
Whatsapp

Farmers Protest : ਕਿਸਾਨ ਅੰਦੋਲਨ ਮੁੜ ਹੋਇਆ ਤੇਜ਼ , ਕੱਲ੍ਹ ਪੂਰੇ ਦੇਸ਼ 'ਚ ਹੋਵੇਗਾ ਚੱਕਾ ਜਾਮ

Reported by:  PTC News Desk  Edited by:  Shanker Badra -- February 05th 2021 03:03 PM
Farmers Protest : ਕਿਸਾਨ ਅੰਦੋਲਨ ਮੁੜ ਹੋਇਆ ਤੇਜ਼ , ਕੱਲ੍ਹ ਪੂਰੇ ਦੇਸ਼ 'ਚ ਹੋਵੇਗਾ ਚੱਕਾ ਜਾਮ

Farmers Protest : ਕਿਸਾਨ ਅੰਦੋਲਨ ਮੁੜ ਹੋਇਆ ਤੇਜ਼ , ਕੱਲ੍ਹ ਪੂਰੇ ਦੇਸ਼ 'ਚ ਹੋਵੇਗਾ ਚੱਕਾ ਜਾਮ

ਨਵੀਂ ਦਿੱਲੀ : ਕੇਂਦਰ ਦੇ ਤਿੰਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਅੱਜ 72ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ ਹੈ।ਲਾਲ ਕਿਲੇ ਦੀ ਘਟਨਾ ਮਗਰੋਂ ਭਲਕੇ ਕਿਸਾਨ ਜਥੇਬੰਦੀਆਂ ਮੁੜ ਪੂਰੇ ਦੇਸ਼ ਵਿੱਚ ਵੱਡਾ ਐਕਸਨ ਕਰਨ ਜਾ ਰਹੀਆਂ ਹਨ।ਇਸ ਵਿਚਾਲੇ ਸੰਯੁਕਤ ਕਿਸਾਨ ਮੋਰਚਾ ਨੇ ਐਲਾਨ ਕੀਤਾ ਹੈ ਕਿ 6 ਫਰਵਰੀ ਨੂੰ ਦੇਸ਼ ਵਿਆਪੀ ਚੱਕਾ ਜਾਮ ਕਰਨਗੇ। ਪੜ੍ਹੋ ਹੋਰ ਖ਼ਬਰਾਂ : ਰਿਹਾਨਾ ਤੇ ਕਿਸਾਨਾਂ ਖਿਲਾਫ਼ ਟਵੀਟ ਕਰਨ ਵਾਲੇ ਬਾਲੀਵੁੱਡ ਸਿਤਾਰਿਆਂ ਨੂੰ ਜੈਜ਼ੀ ਬੀ ਨੇ ਦਿੱਤਾ ਠੋਕਵਾਂ ਜਵਾਬ [caption id="attachment_472392" align="aligncenter" width="700"]Farmers' protest : Farmers Announce 'Chakka Jam' On Feb 6 Outside Delhi for 3 Hours Farmers Protest : ਕਿਸਾਨ ਅੰਦੋਲਨ ਮੁੜ ਹੋਇਆ ਤੇਜ਼ , ਕੱਲ੍ਹ ਪੂਰੇ ਦੇਸ਼ 'ਚ ਹੋਵੇਗਾ ਚੱਕਾ ਜਾਮ[/caption] ਇਸ ਨੂੰ ਲੈ ਕੇ ਦਿੱਲੀ ਪੁਲਿਸ ਦੇ ਅਧਿਕਾਰੀਆਂ ਦੀ ਅਹਿਮ ਮੀਟਿੰਗ ਚੱਲ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦਿੱਲੀ ਦੇ ਕਿਸੇ ਵੀ ਹਿੱਸੇ ਵਿੱਚ ਸੜਕਾਂ ਜਾਮ ਨਹੀਂ ਕਰਨ ਦਿੱਤੀਆਂ ਜਾਣਗੀਆਂ। ਉਧਰ, ਕਿਸਾਨ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਦਿੱਲੀ ਵਿੱਚ ਜਾਮ ਨਹੀਂ ਹੋਵੇਗਾ ਕਿਉਂਕਿ ਉਹ ਦਿੱਲੀ ਦੀਆਂ ਹੱਦਾਂ ਤੋਂ ਬਾਹਰ ਬੈਠੇ ਹਨ। [caption id="attachment_472391" align="aligncenter" width="750"]Farmers' protest : Farmers Announce 'Chakka Jam' On Feb 6 Outside Delhi for 3 Hours Farmers Protest : ਕਿਸਾਨ ਅੰਦੋਲਨ ਮੁੜ ਹੋਇਆ ਤੇਜ਼ , ਕੱਲ੍ਹ ਪੂਰੇ ਦੇਸ਼ 'ਚ ਹੋਵੇਗਾ ਚੱਕਾ ਜਾਮ[/caption] ਜਿੱਥੇ ਪੰਜਾਬੀ ਕਲਾਕਾਰ ਇਸ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਹਨ, ਓਥੇ ਹੀ ਅੰਤਰਰਾਸ਼ਟਰੀ ਪ੍ਰਸਿੱਧ ਕਲਾਕਾਰਾਂ ਵੱਲੋਂ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ ਪਰ ਬਾਲੀਵੁੱਡ ਸਿਤਾਰੇ ਕਿਸਾਨੀ ਅੰਦੋਲਨ ਦੇ ਖਿਲਾਫ਼ ਅਤੇ ਸਰਕਾਰ ਦੇ ਪੱਖ ‘ਚ ਭੁਗਤ ਰਹੇ ਹਨ। ਅਮਰੀਕੀ ਸਿੰਗਰ ਰਿਹਾਨਾ ਅਤੇ ਸਮਾਜ ਸੇਵੀ ਗ੍ਰੇਟਾ ਥਰਨਬਰਗਦੇ ਟਵੀਟ ਤੋਂ ਬਾਅਦ ਬਵਾਲ ਮੱਚ ਗਿਆ ਹੈ। [caption id="attachment_472390" align="aligncenter" width="700"]Farmers' protest : Farmers Announce 'Chakka Jam' On Feb 6 Outside Delhi for 3 Hours Farmers Protest : ਕਿਸਾਨ ਅੰਦੋਲਨ ਮੁੜ ਹੋਇਆ ਤੇਜ਼ , ਕੱਲ੍ਹ ਪੂਰੇ ਦੇਸ਼ 'ਚ ਹੋਵੇਗਾ ਚੱਕਾ ਜਾਮ[/caption] ਪੜ੍ਹੋ ਹੋਰ ਖ਼ਬਰਾਂ : ਅਮਰੀਕੀ ਫੁੱਟਬਾਲਰ JuJu Smith-Schuster ਵੱਲੋਂ ਸੰਘਰਸ਼ ਕਰ ਰਹੇ ਕਿਸਾਨਾਂ ਲਈ ਵਿੱਤੀ ਮਦਦ ਦਾ ਐਲਾਨ ਦੱਸ ਦੇਈਏ ਕਿ ਪਿਛਲੇ 2 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਅੰਦੋਲਨ ਰਹੀ ਹੈ। ਕਿਸਾਨ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਇਸ ਦੇ ਨਾਲ ਹੀ ਸਰਕਾਰ ਤਿੰਨੋਂ ਕਾਨੂੰਨਾਂ ਵਿਚ ਸੋਧ ਕਰਨ ਲਈ ਤਿਆਰ ਹੈ ਪਰ ਵਾਪਸ ਲੈਣ ਦੇ ਮੂਡ ਵਿੱਚ ਨਹੀਂ ਹੈ। ਕਿਸਾਨ ਜਥੇਬੰਦੀਆਂ ਅਤੇ ਸਰਕਾਰ ਵਿਚਾਲੇ ਹੁਣ ਤੱਕ 11ਵੇਂ ਗੇੜ ਦੀ ਗੱਲਬਾਤ ਹੋ ਚੁੱਕੀ ਹੈ ਪਰ ਹੁਣ ਤੱਕ ਕੋਈ ਨਤੀਜਾ ਨਹੀਂ ਨਿਕਲਿਆ। -PTCNews


Top News view more...

Latest News view more...

PTC NETWORK
PTC NETWORK