ਫਿਰੋਜ਼ਪੁਰ ਜੇਲ੍ਹ ਬਣੀ ਮੋਬਾਈਲ ਫੋਨਾਂ ਦਾ ਸ਼ੋਅਰੂਮ, ਜੇਲ੍ਹ ‘ਚ ਮੁੜ ਬਰਾਮਦ ਹੋਏ 4 ਮੋਬਾਈਲ

Jail

ਫਿਰੋਜ਼ਪੁਰ ਜੇਲ੍ਹ ਬਣੀ ਮੋਬਾਈਲ ਫੋਨਾਂ ਦਾ ਸ਼ੋਅਰੂਮ, ਜੇਲ੍ਹ ‘ਚ ਮੁੜ ਬਰਾਮਦ ਹੋਏ 4 ਮੋਬਾਈਲ,ਫਿਰੋਜ਼ਪੁਰ: ਪੰਜਾਬ ਦੀਆਂ ਜੇਲ੍ਹਾਂ ‘ਚੋਂ ਲਗਾਤਾਰ ਮੋਬਾਈਲ ਫੋਨ ਮਿਲ ਰਹੇ ਹਨ। ਇੰਝ ਜਾਪਦਾ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਮੋਬਾਈਲਾਂ ਦੀਆਂ ਦੁਕਾਨਾਂ ਬਣ ਚੁੱਕੀਆਂ ਹਨ।

ਅੱਜ ਮੁੜ ਤੋਂ ਫਿਰੋਜ਼ਪੁਰ ਕੇਂਦਰੀ ਜੇਲ੍ਹ ‘ਚੋਂ 4 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।ਇਸ ਦੇ ਨਾਲ ਹੀ 8 ਗ੍ਰਾਮ ਹੈਰੋਇਨ ਸਮੇਤ ਜਰਦਾ ਅਤੇ ਬੀੜੀਆਂ ਦੇ 6 ਬੰਡਲ ਵੀ ਮਿਲੇ ਹਨ।

ਹੋਰ ਪੜ੍ਹੋ: ਚੰਡੀਗੜ੍ਹ: ਨਵੇਂ ਟ੍ਰੈਫਿਕ ਨਿਯਮ ਲਾਗੂ ਹੋਣ ‘ਤੇ ਇਸ ਪੁਲਿਸ ਮੁਲਾਜ਼ਮ ਨੇ ਗੀਤ ਰਾਹੀਂ ਲੋਕਾਂ ਨੂੰ ਕੀਤਾ ਜਾਗਰੂਕ, ਤੁਸੀਂ ਵੀ ਸੁਣੋ

ਮਿਲੀ ਜਾਣਕਾਰੀ ਮੁਤਾਬਕ ਇਹ ਮੋਬਾਈਲ ਰਿਪੇਅਰ ਦੇ ਕੰਮ ਲਈ ਲਿਜਾਈ ਗਈ ਵੈਲਡਿੰਗ ਮਸ਼ੀਨ ‘ਚੋਂ ਬਰਾਮਦ ਹੋਏ ਹਨ।

ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ਵੀ ਫਿਰੋਜ਼ਪੁਰ ਜੇਲ੍ਹ ‘ਚੋਂ 7 ਮੋਬਾਇਲ ਮਿਲੇ ਸਨ, ਜੋ ਜੇਲ੍ਹ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲ ਖੜੇ ਕਰ ਰਹੇ ਹਨ। ਪੰਜਾਬ ਦੀਆਂ ਜੇਲ੍ਹਾਂ ‘ਚੋਂ ਆਏ ਦਿਨ ਮੋਬਾਈਲ ਫੋਨ ਮਿਲਣਾ ਪੁਲਿਸ ਪ੍ਰਸ਼ਾਸਨ ‘ਤੇ ਸਵਾਲ ਖੜੇ ਕਰ ਰਹੇ ਹਨ।

ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ:

-PTC News