Fri, Jun 19, 2026
Whatsapp

ਫਿਲਮ ਲੇਖਕ ਤੇ ਅਦਾਕਾਰ ਨਰੇਸ਼ ਕਥੂਰੀਆ ਦੇ ਪਿਤਾ ਦਾ ਹੋਇਆ ਦਿਹਾਂਤ

Reported by:  PTC News Desk  Edited by:  Jashan A -- July 28th 2019 05:23 PM
ਫਿਲਮ ਲੇਖਕ ਤੇ ਅਦਾਕਾਰ ਨਰੇਸ਼ ਕਥੂਰੀਆ ਦੇ ਪਿਤਾ ਦਾ ਹੋਇਆ ਦਿਹਾਂਤ

ਫਿਲਮ ਲੇਖਕ ਤੇ ਅਦਾਕਾਰ ਨਰੇਸ਼ ਕਥੂਰੀਆ ਦੇ ਪਿਤਾ ਦਾ ਹੋਇਆ ਦਿਹਾਂਤ

ਫਿਲਮ ਲੇਖਕ ਤੇ ਅਦਾਕਾਰ ਨਰੇਸ਼ ਕਥੂਰੀਆ ਦੇ ਪਿਤਾ ਦਾ ਹੋਇਆ ਦਿਹਾਂਤ,ਪੰਜਾਬੀ ਫ਼ਿਲਮਾਂ ਦੇ ਲੇਖਕ ਤੇ ਬਾਕਮਾਲ ਅਦਾਕਾਰ ਨਰੇਸ਼ ਕਥੂਰੀਆ ਨੂੰ ਉਸ ਸਮੇਂ ਸਦਮਾ ਲੱਗਾ, ਜਦੋਂ ਉਹਨਾਂ ਦੇ ਪਿਤਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਇਸ ਗੱਲ ਦੀ ਜਾਣਕਾਰੀ ਖੁਦ ਨਰੇਸ਼ ਕਥੂਰੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਕਿ, ''ਪਿਤਾ ਜੀ ਪਿਛਲੇ 9 ਸਾਲਾਂ ਤੋਂ ਲੀਵਰ ਦੀ ਬੀਮਾਰੀ ਨਾਲ ਲੜ ਰਹੇ ਸਨ। ਹੋਰ ਪੜ੍ਹੋ: ਪਠਾਨਕੋਟ 'ਚ ਨਿਰਮਾਣ ਅਧੀਨ ਡਿੱਗੀ ਘਰ ਦੀ ਕੰਧ, 2 ਮਜ਼ਦੂਰਾਂ ਦੀ ਮੌਤ ਤੁਹਾਨੂੰ ਦੱਸ ਦੇਈਏ ਕਿ ਨਰੇਸ਼ ਕਥੂਰੀਆ ਫਿਲਮ ਇੰਡਸਟਰੀ 'ਚ ਕਾਫੀ ਸ਼ੌਹਰਤ ਹਾਸਲ ਕਰ ਚੁੱਕੇ ਹਨ। ਉਹ ਪੰਜਾਬੀ ਫਿਲਮ ਇੰਡਸਟਰੀ ਦੇ ਹਿੱਟ ਲੇਖਕਾਂ 'ਚੋਂ ਇਕ ਹਨ। ਉਨ੍ਹਾਂ ਨੇ 'ਵੇਖ ਬਰਾਤਾਂ ਚੱਲੀਆਂ', 'ਲੱਕੀ ਅਨ ਲੱਕੀ ਸਟੋਰੀ', 'ਚੱਕ ਦੇ ਫੱਟੇ' ਵਰਗੀਆਂ ਫਿਲਮਾਂ ਲਿਖ ਚੁੱਕੇ ਹਨ ਅਤੇ ਕਈ ਫਿਲਮਾਂ 'ਚ ਉਨ੍ਹਾਂ ਨੇ ਅਦਾਕਾਰੀ ਵੀ ਕੀਤੀ ਹੈ। -PTC News


Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK