Thu, Dec 18, 2025
Whatsapp

ਜ਼ੀਰਕਪੁਰ 'ਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਸਮਾਨ ਸੜ੍ਹ ਕੇ ਸੁਆਹ

Reported by:  PTC News Desk  Edited by:  Jashan A -- December 18th 2018 08:54 AM
ਜ਼ੀਰਕਪੁਰ 'ਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਸਮਾਨ ਸੜ੍ਹ ਕੇ ਸੁਆਹ

ਜ਼ੀਰਕਪੁਰ 'ਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਸਮਾਨ ਸੜ੍ਹ ਕੇ ਸੁਆਹ

ਜ਼ੀਰਕਪੁਰ 'ਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਸਮਾਨ ਸੜ੍ਹ ਕੇ ਸੁਆਹ,ਜ਼ੀਰਕਪੁਰ: ਜ਼ੀਰਕਪੁਰ ਸਥਿਤ ਪ੍ਰੀਤ ਕਾਲੋਨੀ ਦੀ ਸਬਜ਼ੀ ਮੰਡੀ 'ਚ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਅੱਗ ਬੀਤੀ ਰਾਤ 10 ਵਜੇ ਲੱਗੀ ਹੈ, ਜਿਸ ਦੌਰਾਨ ਕਈ ਦੁਕਾਨਾਂ ਸੜ੍ਹ ਕੇ ਸੁਆਹ ਹੋ ਗਈਆਂ। ਅੱਗ ਲੱਗਣ ਕਾਰਨ ਦੁਕਾਨਾਂ 'ਚ ਪਏ ਕਰੋੜਾਂ ਦੇ ਸਾਮਾਨ ਦਾ ਨੁਕਸਾਨ ਹੋ ਗਿਆ। [caption id="attachment_229755" align="aligncenter" width="300"]zirakpur ਜ਼ੀਰਕਪੁਰ 'ਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਸਮਾਨ ਸੜ੍ਹ ਕੇ ਸੁਆਹ[/caption] ਮਾਰਕਿਟ ਵਿੱਚ ਕੱਪੜੇ ਅਤੇ ਜੁੱਤੇ ਤੋਂ ਇਲਾਵਾ ਖਾਣ - ਪੀਣ ਅਤੇ ਸਬਜ਼ੀ ਦੀਆਂ ਦੁਕਾਨਾਂ ਸਨ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ - ਸਰਕਿਟ ਹੈ, ਜਿਸ ਦੌਰਾਨ ਅੱਗ ਹੋਰ ਫੈਲਦੀ ਚਲੀ ਗਈ। ਇਹਨਾਂ ਦੁਕਾਨਾਂ 'ਚ ਗੈਸ ਸਿਲੰਡਰ ਰੱਖੇ ਸਨ, ਅੱਗ ਲੱਗਣ ਤੋਂ ਬਾਅਦ ਸਿਲੰਡਰ ਫਟਣੇ ਸ਼ੁਰੂ ਹੋ ਗਏ, ਜਿਸ ਦੇ ਨਾਲ ਅੱਗ ਨੇ ਹੋਰ ਭਿਆਨਕ ਰੂਪ ਲੈ ਲਿਆ। [caption id="attachment_229757" align="aligncenter" width="300"]zirakpur ਜ਼ੀਰਕਪੁਰ 'ਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਸਮਾਨ ਸੜ੍ਹ ਕੇ ਸੁਆਹ[/caption] ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ, ਜਿੰਨ੍ਹਾਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਘਟਨਾ ਤੋਂ ਬਾਅਦ ਸਥਾਨਕ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਜ਼ੀਰਕਪੁਰ ਵਿੱਚ ਇਸ ਸਾਲ ਦੀ ਇਹ ਚੌਥੀ ਸਭ ਤੋਂ ਵੱਡੀ ਘਟਨਾ ਹੈ। [caption id="attachment_229756" align="aligncenter" width="300"]zirakpur ਜ਼ੀਰਕਪੁਰ 'ਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਸਮਾਨ ਸੜ੍ਹ ਕੇ ਸੁਆਹ[/caption] ਇਸ ਤੋਂ ਪਹਿਲਾਂ ਜ਼ੀਰਕਪੁਰ ਦੇ ਪੀਰ ਮੁਛੱਲਾ 'ਚ ਤਿੰਨ ਮੰਜ਼ਿਲਾਂ ਇਮਾਰਤ ਡਿੱਗ ਗਈ ਸੀ। ਹਾਲਾਂਕਿ ਇਸ 'ਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਤੋਂ ਇਲਾਵਾ ਤਿੰਨ ਵਾਰ ਭਿਆਨਕ ਅੱਗ ਲੱਗ ਚੁੱਕੀ ਹੈ। ਜਿਨ੍ਹਾਂ ਵਿੱਚ ਦੋ ਗੁਦਾਮਾਂ ਅਤੇ ਇੱਕ ਕੈਮੀਕਲ ਫੈਕਟਰੀ ਸ਼ਾਮਿਲ ਹੈ। -PTC News


Top News view more...

Latest News view more...

PTC NETWORK
PTC NETWORK