ਮੁੱਖ ਖਬਰਾਂ

ਹਿਮਾਚਲ ਦੇ 4 ਜ਼ਿਲ੍ਹਿਆਂ 'ਚ ਹੜ੍ਹ ਦਾ ਅਲਰਟ, ਲੋਕਾਂ ਨੂੰ ਨਦੀਆਂ-ਨਾਲਿਆਂ ਤੋਂ ਦੂਰ ਰਹਿਣ ਦੀ ਸਲਾਹ

By Riya Bawa -- September 05, 2022 9:13 am -- Updated:September 05, 2022 9:20 am

ਸ਼ਿਮਲਾ: ਹਿਮਾਚਲ 'ਚ ਸੂਬੇ ਦੇ 4 ਜ਼ਿਲਿਆਂ 'ਚ ਹੜ੍ਹਾਂ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਸ਼ਿਮਲਾ, ਸਿਰਮੌਰ, ਕਾਂਗੜਾ ਅਤੇ ਚੰਬਾ ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤਾ ਹੈ। ਹੜ੍ਹਾਂ ਦੀ ਸੰਭਾਵਨਾ ਦੇ ਮੱਦੇਨਜ਼ਰ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ ਅਤੇ ਨਦੀਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 7 ਸਤੰਬਰ ਤੱਕ ਸੂਬੇ 'ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।

ਇਸ ਸਬੰਧੀ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਚੰਬਾ, ਕਾਂਗੜਾ, ਕੁੱਲੂ, ਮੰਡੀ, ਸ਼ਿਮਲਾ, ਸੋਲਨ ਅਤੇ ਸਿਰਮੌਰ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਵੀ 6 ਅਤੇ 7 ਸਤੰਬਰ ਨੂੰ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।

ਇਹ ਵੀ ਪੜ੍ਹੋ: ਜ਼ਜਬੇ ਨੂੰ ਸਲਾਮ! ਇਨਸਾਨੀਅਤ ਦੀ ਮਿਸਾਲ ਬਣਿਆ ਬਠਿੰਡਾ ਦਾ ਇਹ ਆਟੋ ਚਾਲਕ, ਜਾਣੋ ਇਸਦੀ ਕਹਾਣੀ

ਵਿਭਾਗ ਮੁਤਾਬਕ ਪੂਰੇ ਮਾਨਸੂਨ ਸੀਜ਼ਨ ਦੌਰਾਨ ਸੂਬੇ ਵਿੱਚ ਆਮ ਨਾਲੋਂ 6 ਫੀਸਦੀ ਘੱਟ ਮੀਂਹ ਪਿਆ ਹੈ। 5 ਜ਼ਿਲ੍ਹਿਆਂ ਵਿੱਚ ਆਮ ਨਾਲੋਂ ਵੱਧ ਅਤੇ 7 ਜ਼ਿਲ੍ਹਿਆਂ ਵਿੱਚ ਘੱਟ ਮੀਂਹ ਪਿਆ ਹੈ। ਸ਼ਿਮਲਾ ਵਿੱਚ ਆਮ ਨਾਲੋਂ 39 ਫੀਸਦੀ ਅਤੇ ਕੁੱਲੂ ਵਿੱਚ ਆਮ ਨਾਲੋਂ 36 ਫੀਸਦੀ ਵੱਧ, ਜਦੋਂ ਕਿ ਲਾਹੌਲ-ਸਪੀਤੀ ਵਿੱਚ 65 ਫੀਸਦੀ ਅਤੇ ਸਿਰਮੌਰ ਵਿੱਚ 27 ਫੀਸਦੀ ਘੱਟ ਮੀਂਹ ਪਿਆ।

ਸਤੰਬਰ ਤੱਕ ਮੌਨਸੂਨ ਦੀ ਬਾਰਿਸ਼ ਕਾਰਨ ਹੁਣ ਤੱਕ ਕਰੀਬ 1890 ਕਰੋੜ ਰੁਪਏ ਦੀ ਸਰਕਾਰੀ ਅਤੇ ਨਿੱਜੀ ਜਾਇਦਾਦ ਤਬਾਹ ਹੋ ਚੁੱਕੀ ਹੈ। ਇਸ ਵਿੱਚ ਸੜਕਾਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਮਾਨਸੂਨ ਸੀਜ਼ਨ 'ਚ 306 ਲੋਕਾਂ ਦੀ ਮੌਤ, 8 ਲੋਕ ਲਾਪਤਾ ਅਤੇ 598 ਲੋਕ ਜ਼ਖਮੀ ਹਨ। ਅਜੇ ਵੀ ਸੂਬੇ ਵਿੱਚ 30 ਸੜਕਾਂ ਅਤੇ 6 ਬਿਜਲੀ ਦੇ ਟਰਾਂਸਫਾਰਮਰ ਲੰਬੇ ਸਮੇਂ ਤੋਂ ਬੰਦ ਪਏ ਹਨ।

-PTC News

  • Share