ਪੰਜਾਬ ਦੇ ਸਾਬਕਾ ਡੀਜੀਪੀ ਇਜ਼ਹਾਰ ਆਲਮ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ
ਮਾਲੇਰਕੋਟਲਾ : ਪੰਜਾਬ ਵਕਫ਼ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਮਾਲੇਰਕੋਟਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਾਬਕਾ ਵਿਧਾਇਕ ਬੀਬੀ ਫਰਜ਼ਾਨਾ ਆਲਮ ਦੇ ਪਤੀ ਅਤੇ ਪੰਜਾਬ ਦੇ ਸਾਬਕਾ ਡੀਜੀਪੀ (ਜੇਲ੍ਹਾਂ) ਪਦਮਸ੍ਰੀ ਮੁਹੰਮਦ ਇਜ਼ਹਾਰ ਆਲਮ ਦਾ ਦੇਹਾਂਤ ਹੋ ਗਿਆ ਹੈ।
[caption id="attachment_512738" align="aligncenter" width="300"]
ਪੰਜਾਬ ਦੇ ਸਾਬਕਾ ਡੀਜੀਪੀ ਇਜ਼ਹਾਰ ਆਲਮ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ[/caption]
ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਵੱਲੋਂ ਤੇਲ ਅਤੇ ਗੈਸ ਦੀਆਂ ਵਧੀਆਂ ਕੀਮਤਾਂ ਖਿਲਾਫ਼ 8 ਜੁਲਾਈ ਨੂੰ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ
ਜਾਣਕਾਰੀ ਅਨੁਸਾਰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ,ਜਿੱਥੇ ਉਨ੍ਹਾਂ ਨੇ 72 ਸਾਲ ਦੀ ਉਮਰ ਵਿੱਚ ਦਮ ਤੋੜ ਦਿੱਤਾ ਹੈ। ਉਨ੍ਹਾਂ ਦੀ ਨਮਾਜ਼ -ਏ -ਜਨਾਜ਼ਾ ਕੱਲ ਬੁੱਧਵਾਰ ਦੁਪਹਿਰ ਇੱਕ ਵਜੇ ਰੋਜ਼ਾ ਸਰਹੰਦ ਸ਼ਰੀਫ਼ ਵਿਖੇ ਅਦਾ ਕੀਤੀ ਜਾਵੇਗੀ।
[caption id="attachment_512740" align="aligncenter" width="300"]
ਪੰਜਾਬ ਦੇ ਸਾਬਕਾ ਡੀਜੀਪੀ ਇਜ਼ਹਾਰ ਆਲਮ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ[/caption]
ਪੜ੍ਹੋ ਹੋਰ ਖ਼ਬਰਾਂ : ਕੈਪਟਨ ਅੱਜ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ , ਕੀ ਖ਼ਤਮ ਹੋਵੇਗਾ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ?
ਮੁਹੰਮਦ ਇਜ਼ਹਾਰ ਆਲਮ ਮੁਹੰਮਦ ਮੁਸਤਫਾ ਦੇ ਮੁਕਾਬਲੇ ਨਰਮ ਸੁਭਾਅ ਦੇ ਮੰਨਿਆ ਜਾਂਦਾ ਸੀ, ਇਸ ਲਈ ਉਸ ਦੀ ਪਤਨੀ ਮਲੇਰਕੋਟਲਾ ਤੋਂ ਸਖਤ ਮੁਕਾਬਲਾ ਜਿੱਤੀ। ਇਸ ਦੇ ਨਾਲ ਹੀ ਅਕਾਲੀ-ਭਾਜਪਾ ਸਰਕਾਰ ਨੇ ਇਜ਼ਹਾਰ ਆਲਮ ਨੂੰ ਵਕਫ਼ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਸੀ। ਇਜ਼ਹਾਰ ਆਲਮ ਨੂੰ 1987 ਵਿਚ ਪਦਮ ਸ਼੍ਰੀ ਪੁਰਸਕਾਰ ਵੀ ਮਿਲਿਆ ਹੈ।
-PTCNews