Mon, Jun 23, 2025
Whatsapp

ਭਾਰਤੀ ਹਵਾਈ ਫ਼ੌਜ ਦੇ 4 ਜਹਾਜ਼ 798 ਨਾਗਰਿਕਾਂ ਨੂੰ ਲੈ ਕੇ ਦੇਸ਼ ਪਰਤੇ

Reported by:  PTC News Desk  Edited by:  Ravinder Singh -- March 03rd 2022 03:40 PM
ਭਾਰਤੀ ਹਵਾਈ ਫ਼ੌਜ ਦੇ 4 ਜਹਾਜ਼ 798 ਨਾਗਰਿਕਾਂ ਨੂੰ ਲੈ ਕੇ ਦੇਸ਼ ਪਰਤੇ

ਭਾਰਤੀ ਹਵਾਈ ਫ਼ੌਜ ਦੇ 4 ਜਹਾਜ਼ 798 ਨਾਗਰਿਕਾਂ ਨੂੰ ਲੈ ਕੇ ਦੇਸ਼ ਪਰਤੇ

ਨਵੀਂ ਦਿੱਲੀ : ਆਪ੍ਰੇਸ਼ਨ ਗੰਗਾ ਤਹਿਤ ਭਾਰਤ ਸਰਕਾਰ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਯੂਕਰੇਨ ਵਿਚੋਂ ਕੱਢਿਆ ਜਾ ਰਿਹਾ ਹੈ। ਭਾਰਤੀ ਫ਼ੌਜ ਦੇ ਜਹਾਜ਼ ਵੀ ਇਸ ਵਿੱਚ ਸਹਿਯੋਗ ਕਰ ਰਹੇ ਹਨ ਅਤੇ ਵਿਦਿਆਰਥੀਆਂ ਨੂੰ ਲੈ ਕੇ ਆ ਰਹੇ ਹਨ। ਭਾਰਤੀ ਹਵਾਈ ਫ਼ੌਜ ਦੇ 4 ਜਹਾਜ਼ 798 ਨਾਗਰਿਕਾਂ ਨੂੰ ਲੈ ਕੇ ਦੇਸ਼ ਪਰਤੇਯੂਕਰੇਨ ਵਿੱਚ ਫਸੇ 798 ਭਾਰਤੀਆਂ ਨੂੰ ਲੈ ਕੇ ਭਾਰਤੀ ਹਵਾਈ ਫ਼ੌਜ ਦੇ ਚਾਰ ਜਹਾਜ਼ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ, ਹੰਗਰੀ ਦੀ ਰਾਜਧਾਨੀ ਬੁਡਾਪੈਸਟ ਅਤੇ ਪੋਲੈਂਡ ਦੇ ਸ਼ਹਿਰ ਜ਼ੇਜ਼ੋ ਤੋਂ ਅੱਜ ਹਿੰਡਨ ਏਅਰ ਫੋਰਸ ਬੇਸ ਪਹੁੰਚੇ।  ਸੂਤਰਾਂ ਨੇ ਦੱਸਿਆ ਕਿ ਬੁਖਾਰੈਸਟ ਤੋਂ 200 ਯਾਤਰੀਆਂ ਨੂੰ ਲੈ ਕੇ ਭਾਰਤੀ ਹਵਾਈ ਫ਼ੌਜ ਦਾ ਪਹਿਲਾ ਜਹਾਜ਼ ਬੁੱਧਵਾਰ ਦੇਰ ਰਾਤ ਕਰੀਬ 1.30 ਵਜੇ ਹਿੰਡਨ ਏਅਰ ਫੋਰਸ ਬੇਸ ਪੁੱਜਿਆ। ਕੇਂਦਰੀ ਰੱਖਿਆ ਰਾਜ ਮੰਤਰੀ ਅਜੇ ਭੱਟ ਨੇ ਉੱਥੇ ਉਨ੍ਹਾਂ ਦਾ ਸਵਾਗਤ ਕੀਤਾ। ਭਾਰਤੀ ਹਵਾਈ ਫ਼ੌਜ ਦੇ 4 ਜਹਾਜ਼ 798 ਨਾਗਰਿਕਾਂ ਨੂੰ ਲੈ ਕੇ ਦੇਸ਼ ਪਰਤੇਸੂਤਰਾਂ ਨੇ ਦੱਸਿਆ ਕਿ ਇਹ ਚਾਰ ਉਡਾਣਾਂ ਭਾਰਤੀ ਹਵਾਈ ਫ਼ੌਜ ਦੇ ਸੀ-17 ਟਰਾਂਸਪੋਰਟ ਜਹਾਜ਼ਾਂ ਦੀਆਂ ਸਨ। ਉਨ੍ਹਾਂ ਕਿਹਾ ਕਿ ਬੁਡਾਪੈਸਟ ਤੋਂ 210 ਭਾਰਤੀਆਂ ਨੂੰ ਲੈ ਕੇ ਦੂਜਾ ਜਹਾਜ਼ ਵੀਰਵਾਰ ਸਵੇਰੇ ਹਿੰਡਨ ਏਅਰ ਫੋਰਸ ਬੇਸ 'ਤੇ ਉਤਰਿਆ। ਇਸ ਤੋਂ ਥੋੜ੍ਹੀ ਦੇਰ ਬਾਅਦ ਤੀਜਾ ਜਹਾਜ਼ 208 ਨਾਗਰਿਕਾਂ ਨੂੰ ਲੈ ਕੇ ਜ਼ੇਜ਼ੋ ਤੋਂ ਇੱਥੇ ਪਹੁੰਚਿਆ। ਭਾਰਤੀ ਹਵਾਈ ਫ਼ੌਜ ਦੇ 4 ਜਹਾਜ਼ 798 ਨਾਗਰਿਕਾਂ ਨੂੰ ਲੈ ਕੇ ਦੇਸ਼ ਪਰਤੇਚੌਥਾ ਜਹਾਜ਼ ਬੁਖਾਰੈਸਟ ਤੋਂ 180 ਭਾਰਤੀਆਂ ਨੂੰ ਲੈ ਕੇ ਏਅਰ ਬੇਸ ਪਹੁੰਚਿਆ। ਇਸ ਦੌਰਾਨ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਅਸੀਂ ਸਾਈਰੇਟ ਸਰਹੱਦ ਉਤੇ ਹਾਂ। ਅੱਜ ਇੰਡੀਗੋ ਦੀਆਂ 2 ਉਡਾਨਾਂ ਸੁਸੇਵਾ ਆ ਰਹੀਆਂ ਹਨ ਤੇ ਲਗਭਗ 450 ਵਿਦਿਆਰਥੀਆ ਨੂੰ ਭਾਰਤ ਵਾਪਸ ਲੈ ਕੇ ਜਾਣਗੀਆਂ। ਕੱਲ੍ਹ 4 ਉਡਾਨਾਂ ਸੁਸੇਵਾ ਆਉਣਗੀਆਂ ਅਤੇ 900-1000 ਵਿਦਿਆਰਥੀਆਂ ਨੂੰ ਲੈ ਕੇ ਜਾਣਗੀਆਂ। ਉਨ੍ਹਾਂ ਨੇ ਦੱਸਿਆ ਲਗਭਗ 1300 ਨਾਗਰਿਕਾਂ ਨੂੰ ਲੈ ਕੇ 6 ਉਡਾਨਾਂ ਰਵਾਨਾ ਹੋਈਆਂ ਹਨ। ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਦੇ ਬਿਆਨ 'ਤੇ ਭੜਕੇ ਡਾਕਟਰ, ਕਿਹਾ- ਵਿਦੇਸ਼ ਜਾ ਕੇ ਪੜ੍ਹਨਾ ਵਿਦਿਆਰਥੀਆਂ ਦੀ ਮਜਬੂਰੀ


Top News view more...

Latest News view more...

PTC NETWORK
PTC NETWORK