ਪਹਿਲਾਂ ਦੋਸਤ ਨੇ ਦਿੱਤਾ ਮੰਗਣੀ ਦਾ ਝਾਂਸਾ, ਫਿਰ ਜਬਰ-ਜ਼ਨਾਹ ਕਰ ਬਣਾਈ ਵੀਡੀਓ, ਜਾਣੋ ਪੂਰਾ ਮਾਮਲਾ
ਦੋਸ਼ ਹੈ ਕਿ ਮੰਗਣੀ ਕਰਾਉਣ ਦੇ ਬਹਾਨੇ ਉਸ ਨੇ ਨੋਇਡਾ ਸੱਦ ਕੇ ਜਬਰ-ਜ਼ਨਾਹ ਕੀਤਾ। ਪੀੜਤ ਔਰਤ ਨੇ ਘਟਨਾ ਬੀਤਣ ਤੇ ਪੁਲਿਸ ਨੂੰ ਰਿਪੋਟ ਦਰਜ਼ ਕਰਵਾਈ। ਇਸ ਔਰਤ ਦਾ ਸ਼ੁਭਮ ਨਾਮ ਦੇ ਇੱਕ ਵਿਅਕਤੀ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ।ਜੋ ਅਮਰੀਕਾ ਵਿੱਚ ਰਹਿੰਦਾ ਸੀ। ਸ਼ੁਭਮ ਨੇ ਨੋਇਡਾ ਆ ਕੇ ਉਸ ਨੂੰ ਮੰਗਣੀ ਲਈ ਬੁਲਾਇਆ।
Friend accuses US based Indian software engineer for rape, makes video: ਪੁਲਿਸ ਨੇ ਦੱਸਿਆ ਕਿ ਮੁਟਿਆਰ ਦਾ ਦੋਸ਼ ਹੈ ਕਿ 27 ਦਸੰਬਰ ਨੂੰ ਉਸ ਦੇ ਇੱਥੇ ਆਉਣ 'ਤੇ ਸ਼ੁਭਮ ਉਸ ਨੂੰ ਸੈਕਟਰ 26 ਦੇ ਇੱਕ ਗੈਸਟ ਹਾਊਸ ਵਿੱਚ ਲੈ ਗਿਆ। ਉਸ ਦੌਰਾਨ ਉਸ ਦਾ ਅਸ਼ਲੀਲ ਵੀਡੀਓ ਬਣਾਇਆ।
ਸ਼ੁਭਮ ਨੇ ਉਸ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਸ ਨੇ ਵਿਆਹ ਦੀ ਗੱਲ ਕੀਤੀ ਜਾਂ ਪੁਲਿਸ ਕੋਲ ਸ਼ਿਕਾਇਤ ਕੀਤੀ ਤਾਂ ਵੀਡੀਓ ਵਾਇਰਲ ਕਰ ਦੇਵੇਗਾ। ਉਸ ਦੇ ਮਗਰੋਂ ਉਹ ਅਮਰੀਕਾ ਪਰਤ ਗਿਆ।ਪੁਲਿਸ ਨੇ ਮਾਮਲਾ ਦਰਜ ਕਰਕੇ ਇਸ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
—PTC News