Advertisment

ਕੈਨੇਡਾ 'ਚ ਰਾਹ ਜਾਂਦੇ ਗੋਲਡੀ ਬਰਾੜ ਨਾਲ ਕੁੱਟਮਾਰ ਦਾ ਪੂਰਾ ਸੱਚ ਆਇਆ ਸਾਹਮਣੇ

author-image
Jasmeet Singh
Updated On
New Update
ਕੈਨੇਡਾ 'ਚ ਰਾਹ ਜਾਂਦੇ ਗੋਲਡੀ ਬਰਾੜ ਨਾਲ ਕੁੱਟਮਾਰ ਦਾ ਪੂਰਾ ਸੱਚ ਆਇਆ ਸਾਹਮਣੇ
Advertisment
ਟੋਰਾਂਟੋ, 29 ਮਈ: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਜਾ ਰਹੀ ਹੈ ਜਿਸ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਕਿ ਗੈਂਗਸਟਰ ਗੋਲਡੀ ਬਰਾੜ ਨੂੰ ਕੈਨੇਡਾ 'ਚ ਲੋਕਾਂ ਨੇ ਕਾਬੂ ਕਰਕੇ ਉਸ ਨਾਲ ਕੁੱਟਮਾਰ ਕੀਤੀ। ਇਸਦੀ ਇੱਕ ਵੀਡੀਓ ਇੰਟਰਨੈੱਟ 'ਤੇ ਸਾਰੇ ਹੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਅੱਗ ਦੀ ਤਰ੍ਹਾਂ ਫੈਲ ਚੁੱਕੀ ਹੈ।
Advertisment
publive-image ਇਹ ਵੀ ਪੜ੍ਹੋ: ਲਾਰੈਂਸ ਬਿਸ਼ਨੋਈ ਨੂੰ ਲੈ ਕੇ ਵੱਡਾ ਖੁਲਾਸਾ, ਜਾਣੋ 5 ਸਾਲਾਂ 'ਚ ਕਿੰਨੇ ਰੁਪਏ ਦੀ ਕੀਤੀ ਜਬਰੀ ਵਸੂਲੀ ਇਸ ਵੀਡੀਓ ਵਿਚ ਲੋਕ ਗੋਲਡੀ ਨਾਮਕ ਇਸ ਵਕਤੀ ਨੂੰ ਸਿਰਫ਼ ਅਪਸ਼ਬਦ ਹੀ ਨਹੀਂ ਬੋਲ ਰਹੇ ਨੇ ਸਗੋਂ ਉਸ ਨਾਲ ਕੁੱਟਮਾਰ ਵੀ ਕੀਤੀ ਜਾ ਰਹੀ ਹੈ। ਇਸਦੀ ਵੀਡੀਓ ਨੂੰ ਟਵਿੱਟਰ 'ਤੇ ਧੜਲੇਨਾਲ ਸ਼ੇਅਰ ਕੀਤਾ ਜਾ ਰਿਹਾ। ਗੋਲਡੀ ਬਰਾੜ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਪੁਲਿਸ ਵੱਲੋਂ ਮੁੱਖ ਆਰੋਪੀ ਘੋਸ਼ਿਤ ਹੈ। publive-image ਗੋਲਡੀ ਬਰਾੜ ਦਾ ਪੂਰਾ ਨਾਂ ਸਤਵਿੰਦਰਜੀਤ ਸਿੰਘ ਹੈ। ਸਤਵਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦਾ ਜਨਮ 1994 ਵਿੱਚ ਹੋਇਆ ਸੀ ਅਤੇ ਉਸ ਕੋਲ ਬੀਏ ਦੀ ਡਿਗਰੀ ਹੈ। ਉਹ A+ ਸ਼੍ਰੇਣੀ ਦਾ ਗੈਂਗਸਟਰ ਹੈ ਅਤੇ ਅਦਾਲਤ ਨੇ ਉਸ ਨੂੰ ਭਗੌੜਾ ਐਲਾਨਿਆ ਹੋਇਆ ਹੈ। ਗੋਲਡੀ ਬਰਾੜ 'ਤੇ ਕਤਲ, ਕਤਲ ਦੀ ਕੋਸ਼ਿਸ਼ ਅਤੇ ਜਬਰੀ ਵਸੂਲੀ ਵਰਗੇ ਗੰਭੀਰ ਮਾਮਲੇ ਦਰਜ ਹਨ। ਗੋਲਡੀ ਖ਼ਿਲਾਫ਼ ਪੰਜਾਬ ਵਿੱਚ ਕੁੱਲ 16 ਅਪਰਾਧਿਕ ਮਾਮਲੇ ਦਰਜ ਹਨ, ਜਦੋਂ ਕਿ ਚਾਰ ਕੇਸ ਅਜਿਹੇ ਹਨ ਜਿਨ੍ਹਾਂ ਵਿੱਚੋਂ ਉਹ ਬਰੀ ਹੋ ਚੁੱਕਾ ਹੈ।
Advertisment
ਇਹ ਵੀ ਪੜ੍ਹੋ: IAF ਨੂੰ ਅਗਨੀਪਥ ਸਕੀਮ ਤਹਿਤ 1.83 ਲੱਖ ਤੋਂ ਵੱਧ ਮਿਲੀਆ ਅਰਜ਼ੀਆਂ ਪੁਲਿਸ ਰਿਪੋਰਟਾਂ ਅਨੁਸਾਰ ਲਾਰੈਂਸ ਦੇ ਜੇਲ੍ਹ ਜਾਣ ਤੋਂ ਬਾਅਦ ਹੁਣ ਸਤਵਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨੇ ਕੈਨੇਡਾ ਬੈਠੇ ਗੈਂਗ ਦੀ ਕਮਾਨ ਸੰਭਾਲ ਲਈ ਹੈ। ਪਰ ਵਾਇਰਲ ਹੋਈ ਇਸ ਵੀਡੀਓ ਵਿਚ ਇਹ ਉਕਤ ਦੱਸਿਆ ਗਿਆ ਗੋਲਡੀ ਨਹੀਂ ਸਗੋਂ ਪਾਕਿਸਤਾਨੀ ਟਿੱਕ-ਟਾਕਰ ਹਸਨ ਗੋਲਡੀ ਹੈ ਜਿਸਨੂੰ ਆਪਣੇ ਨਿੱਜੀ ਕਰਨਾ ਕਰਕੇ ਲੋਕਾਂ ਵੱਲੋਂ ਕੁੱਟਿਆ ਗਿਆ ਸੀ। publive-image -PTC News-
-crime punjab-police punjabi-news sidhu-moosewala goldy-brar lawrence-bishnoi judiciary killing ptc-news gangster ptc
Advertisment

Stay updated with the latest news headlines.

Follow us:
Advertisment