Gangster Jaggu Bhagwanpuria: ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਦਾਇਰ ਕਰ ਖੁਦ ਨੂੰ ਕਿਸੇ ਹੋਰ ਜੇਲ੍ਹ ’ਚ ਸ਼ਿਫਟ ਕਰਨ ਦੀ ਮੰਗ ਕੀਤੀ ਹੈ। ਨਾਲ ਹੀ ਜੱਗੂ ਭਗਵਾਨਪੁਰੀਆ ਨੇ ਬਠਿੰਡਾ ਦੀ ਕੇਂਦਰੀ ਜੇਲ੍ਹ ’ਚ ਖੁਦ ਦੀ ਜਾਨ ਨੂੰ ਖਤਰਾ ਵੀ ਦੱਸਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਦਾਇਰ ਕੀਤੀ ਗਈ ਪਟੀਸ਼ਨ ’ਚ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਵਿਰੋਧੀ ਗੈਂਗਸਟਰ ਦਿਲਪ੍ਰੀਤ ਬਾਬਾ, ਲਾਰੈਂਸ ਬਿਸ਼ਨੋਈ ਸਮੇਤ ਕਈ ਹੋਰ ਗੈਂਗਸਟਰਾਂ ਤੋਂ ਖੁਦ ਦੀ ਜਾਨ ਨੂੰ ਖਤਰਾ ਦੱਸਿਆ ਹੈ। ਨਾਲ ਹੀ ਕਿਸੇ ਹੋਰ ਜੇਲ੍ਹ ਸ਼ਿਫਟ ਕਰਨ ਦੀ ਗੁਹਾਰ ਲਗਾਈ ਗਈ ਹੈ। ਗੈਂਗਸਟਰ ਦੀ ਇਸ ਪਟੀਸ਼ਨ ’ਤੇ ਹਾਈਕੋਰਟ ਨੇ ਏਡੀਜੀਪੀ ਪ੍ਰਿਜੰਸ ਨੂੰ ਜੱਗੂ ਭਗਵਾਨਪੁਰੀਆ ਦੀ ਇਸ ਪਟੀਸ਼ਨ ’ਤੇ ਗੌਰ ਕਰਨ ਦੇ ਹੁਕਮ ਦਿੱਤੇ ਹਨ। ਨਾਲ ਹੀ 10 ਦਿਨਾਂ ਦੇ ਅੰਦਰ ਕਾਰਵਾਈ ਕਰਨ ਦੇ ਵੀ ਹੁਕਮ ਦਿੱਤਾ ਹੈ।ਦੱਸ ਦਈਏ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਅਜਿਹੀ ਜੇਲ੍ਹ ਹੈ ਜਿਸ ’ਚ ਕਈ ਖੁੰਖਾਰ ਗੈਂਗਸਟਰਾਂ ਨੂੰ ਬੰਦ ਕੀਤਾ ਹੋਇਆ ਹੈ। ਇਨ੍ਹਾਂ ’ਚ ਲਾਰੈਂਸ ਬਿਸ਼ਨੋਈ ਸਣੇ ਕਈ ਖੁੰਖਾਰ ਗੈਂਗਸਟਰ ਸ਼ਾਮਲ ਹਨ। ਇਹ ਜੇਲ੍ਹ ਪਹਿਲਾਂ ਕਈ ਵਾਰ ਵਿਵਾਦਾਂ ’ਚ ਰਿਹਾ ਕਿਉਂਕਿ ਇਸ ਜੇਲ੍ਹ ’ਚ ਕਦੇ ਗੈਂਗਸਟਰਾਂ ਦੀ ਹੜਤਾਲ ਕਦੇ ਵੀਡੀਓ ਵਾਇਰਲ ਕਦੇ ਕੈਦੀਆਂ ਦੀਆਂ ਲੜਾਈਆਂ ਦੇ ਕਾਰਨ ਜੇਲ੍ਹ ਸੁਰੱਖੀਆਂ ਦਾ ਕਾਰਨ ਬਣੀ ਰਹੀ ਹੈ। ਇਹ ਵੀ ਪੜ੍ਹੋ: Punjab New AG: ਪੰਜਾਬ ਨੂੰ ਮਿਲਿਆ ਨਵੇਂ ਏ.ਜੀ, ਗੁਰਮਿੰਦਰ ਸਿੰਘ ਦੇ ਨਾਂ ਨੂੰ ਕੈਬਨਿਟ ਨੇ ਦਿੱਤੀ ਪ੍ਰਵਾਨਗੀ