ਕੋਰੋਨਾ ਤਹਿਤ ਚਿੰਤਤ ਗੁਲਾਮ ਨਬੀ ਆਜ਼ਾਦ ਨੇ ਪ੍ਰਧਾਨਮੰਤਰੀ ਨੂੰ ਚਿੱਠੀ ਲਿਖ ਦਿੱਤਾ ਸੁਝਾਅ

Ghulam Nabi Azad writes to PM Modi

ਕੋਰੋਨਾ ਮਹਾਮਾਰੀ ਨੂੰ ਲੈਕੇ ਦੇਸ਼ ਚ ਹਰ ਕੋਈ ਚਿੰਤਤ ਹੈ ਇਸ ਤਹਿਤ ਸਿਹਤ ਸਹੂਲਤਾਂ ਮੂਹੀਆਂ ਕਰਵਾਉਣ ਲਈ ਜਿਥੇ ਦੇਸ਼ ਵਿਦੇਸ਼ ਚੋਂ ਮਦਦ ਮਿਲ ਰਿਹਾ ਹੈ ਉਥੇ ਹੀ ਅੱਜ ਸਾਬਕਾ ਕੇਂਦਰੀ ਸਿਹਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ। ਉਨ੍ਹਾਂ ਨੇ ਦੇਸ਼ ‘ਚ ਕੋਰੋਨਾ ਰੋਕੂ ਦਵਾਈਆਂ ਦਾ ਉਤਪਾਦਨ ਵਧਾਉਣ ਸੰਬੰਧੀ ਕੁਝ ਕਦਮਾਂ ਦਾ ਸੁਝਾਅ ਦਿੱਤਾ।

Read More : ਪਰਿਵਾਰ ਨਾਲ ਅਮਰੀਕਾ ਵੱਸਣ ਦਾ ਸੁਪਨਾ ਪੂਰਾ ਹੋਣ ਤੋਂ ਪਹਿਲਾਂ ਹੀ ਉਜੜਿਆ ਘਰ

ਪਾਰਟੀ ਦੇ ਅਧਿਕਾਰੀਆਂ ਨੇ ਇੱਥੇ ਦੱਸਿਆ ਕਿ ਆਜ਼ਾਦ ਨੇ ਆਪਣੀ ਚਿੱਠੀ ‘ਚ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਸਿਹਤ ਬੁਨਿਆਦੀ ਢਾਂਚਾ ਹੋਰ ਮਜ਼ਬੂਤ ਕਰਨ ਲਈ ਵੀ ਸੁਝਾਅ ਦਿੱਤੇ। ਇਸ ਚਿੱਠੀ ਦੀ ਇਕ ਕਾਪੀ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੂੰ ਵੀ ਭੇਜੀ ਗਈ ਹੈ।ਕਾਂਗਰਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਬਕਾ ਰਾਜ ਸਭਾ ਮੈਂਬਰ ਨੇ ਦੇਸ਼ ‘ਚ ਟੀਕਾ ਲਗਾਉਣ ਵਾਲਿਆਂ ਦੀ ਗਿਣਤੀ ਵਧਾਉਣ ਦੀ ਵੀ ਸਿਫ਼ਾਰਿਸ਼ ਕੀਤੀ।Ghulam Nabi Azad writes to PM, suggests measures to ramp up vaccine  manufacturing, health infra | India News - Times of India

Read More : ਮੁੱਖ ਮੰਤਰੀ ਨੇ ਪੰਜਾਬ ਵਾਸੀਆਂ ਨੂੰ ਕੀਤੀ ਅਹਿਮ ਅਪੀਲ,ਕੋਰੋਨਾ ਮੁਕਤ ਨੂੰ ਹੀ ਦਿਓ ਪਿੰਡ…

ਨਾਲ ਹੀ ਉਨ੍ਹਾਂ ਨੇ ਦੇਸ਼ ‘ਚ ਮਹਾਮਾਰੀ ਨਾਲ ਨਜਿੱਠਣ ਲਈ ਟੀਕਿਆਂ ਦੀ ਹੋਰ ਵੱਧ ਸਪਲਾਈ ਯਕੀਨੀ ਕਰਨ ਲਈ ਸੁਝਾਅ ਦਿੱਤੇ। ਆਜ਼ਾਦ ਦਾ ਰਾਜ ਸਭਾ ਮੈਂਬਰ ਵਜੋਂ ਕਾਰਜਕਾਲ ਇਸ ਸਾਲ ਦੀ ਸ਼ੁਰੂਆਤ ‘ਚ ਖ਼ਤਮ ਹੋਇਆ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨੂੰ ਇਹ ਸ਼ਨੀਵਾਰ ਸਵੇਰੇ ਲਿਖਿਆ ਗਿਆ। ਮੋਦੀ ਨੇ ਕੋਰੋਨਾ ਦੇ ਹਾਲਾਤ ਅਤੇ ਟੀਕਾਕਰਨ ਮੁਹਿੰਮ ‘ਤੇ ਸ਼ਨੀਵਾਰ ਨੂੰ ਇਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਵੱਖ-ਵੱਖ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀ ਬੈਠਕ ‘ਚ ਸ਼ਾਮਲ ਹੋਏ।

Click here to follow PTC News on Twitter