Tue, Dec 23, 2025
Whatsapp

ਗਿੱਪੀ ਗਰੇਵਾਲ ਦੀ ਫਿਲਮ "ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ" ਦਾ ਪਹਿਲਾਂ ਗੀਤ ‘ਅੰਬਰਸਰ ਦੇ ਪਾਪੜ’ ਹੋਇਆ ਰਿਲੀਜ਼ (ਵੀਡੀਓ)

Reported by:  PTC News Desk  Edited by:  Jashan A -- May 07th 2019 04:25 PM
ਗਿੱਪੀ ਗਰੇਵਾਲ ਦੀ ਫਿਲਮ

ਗਿੱਪੀ ਗਰੇਵਾਲ ਦੀ ਫਿਲਮ "ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ" ਦਾ ਪਹਿਲਾਂ ਗੀਤ ‘ਅੰਬਰਸਰ ਦੇ ਪਾਪੜ’ ਹੋਇਆ ਰਿਲੀਜ਼ (ਵੀਡੀਓ)

ਗਿੱਪੀ ਗਰੇਵਾਲ ਦੀ ਫਿਲਮ "ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ" ਦਾ ਪਹਿਲਾਂ ਗੀਤ ‘ਅੰਬਰਸਰ ਦੇ ਪਾਪੜ’ ਹੋਇਆ ਰਿਲੀਜ਼ (ਵੀਡੀਓ),ਪੰਜਾਬੀ ਫਿਲਮ ਇੰਡਸਟਰੀ 'ਚ ਵੱਡਾ ਨਾਮ ਕਮਾਉਣ ਵਾਲੇ ਅਦਾਕਾਰ ਗਿੱਪੀ ਗਰੇਵਾਲ ਇਨ੍ਹੀ ਦਿਨੀਂ ਆਪਣੀ ਨਵੀਂ ਫਿਲਮ ਲੈ ਕੇ ਆ ਰਹੇ ਹਨ। ਜਿਸ 'ਚ ਉਹਨਾਂ ਨਾਲ ਅਦਾਕਾਰ ਸਰਗੁਣ ਮਹਿਤਾ ਨਜ਼ਰ ਆਉਣਗੇ। ਇਸ ਫਿਲਮ ਦਾ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ, ਜੋ ਕਿ 24 ਮਈ ਨੂੰ ਸਿਨੇਮਾ ਘਰਾਂ 'ਚ ਆਵੇਗੀ। [caption id="attachment_292366" align="aligncenter" width="300"]asr ਗਿੱਪੀ ਗਰੇਵਾਲ ਦੀ ਫਿਲਮ "ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ" ਦਾ ਪਹਿਲਾਂ ਗੀਤ ‘ਅੰਬਰਸਰ ਦੇ ਪਾਪੜ’ ਹੋਇਆ ਰਿਲੀਜ਼ (ਵੀਡੀਓ)[/caption] ਇਸ ਫਿਲਮ ਦਾ ਪਹਿਲਾਂ ਗੀਤ ਰਿਲੀਜ਼ ਹੋ ਚੁੱਕਿਆ ਹੈ, ਜਿਸ ਦਾ ਨਾਮ ਹੈ ‘ਅੰਬਰਸਰ ਦੇ ਪਾਪੜ’ ...ਇਸ ਗੀਤ ਨੂੰ ਅਵਾਜ਼ ਦਿੱਤੀ ਹੈ ਗਿੱਪੀ ਗਰੇਵਾਲ ਅਤੇ ਬਾਲੀਵੁੱਡ ‘ਚ ਵੱਡਾ ਨਾਮ ਸੁਨਿਧੀ ਚੌਹਾਨ ਨੇ। [caption id="attachment_292364" align="aligncenter" width="300"]asr ਗਿੱਪੀ ਗਰੇਵਾਲ ਦੀ ਫਿਲਮ "ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ" ਦਾ ਪਹਿਲਾਂ ਗੀਤ ‘ਅੰਬਰਸਰ ਦੇ ਪਾਪੜ’ ਹੋਇਆ ਰਿਲੀਜ਼ (ਵੀਡੀਓ)[/caption] ਫ਼ਿਲਮ ਦੇ ਮੇਕਰਜ਼ ਵੱਲੋਂ ਇਸ ਵਾਰ ਇਸ ਖ਼ੂਬਸੂਰਤ ਗੀਤ ਨੂੰ ਚੰਡੀਗੜ੍ਹ ਦੀ ਖ਼ੂਬਸੂਰਤੀ ਨਾਲ ਕਾਫੀ ਸ਼ਾਨਦਾਰ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ। ਗੀਤ ਦੇ ਬੋਲ ਮਨਿੰਦਰ ਕੈਲੇ ਵੱਲੋਂ ਲਿਖੇ ਗਏ ਹਨ ਅਤੇ ਜਤਿੰਦਰ ਸ਼ਾਹ ਵੱਲੋਂ ਗੀਤ ਦਾ ਮਿਊਜ਼ਿਕ ਤਿਆਰ ਕੀਤਾ ਗਿਆ ਹੈ। [caption id="attachment_292367" align="aligncenter" width="300"]asr ਗਿੱਪੀ ਗਰੇਵਾਲ ਦੀ ਫਿਲਮ "ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ" ਦਾ ਪਹਿਲਾਂ ਗੀਤ ‘ਅੰਬਰਸਰ ਦੇ ਪਾਪੜ’ ਹੋਇਆ ਰਿਲੀਜ਼ (ਵੀਡੀਓ)[/caption] 24 ਮਈ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਪਹਿਲੀ ਵਾਰ ਵੱਡੇ ਪਰਦੇ ‘ਤੇ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ। -PTC News


Top News view more...

Latest News view more...

PTC NETWORK
PTC NETWORK