ਗੋਆ ਸਰਕਾਰ ਨੇ ਵੀ ਲਗਾਇਆ 4 ਦਿਨ ਦਾ ਲੌਕਡਾਊਨ , ਪੜ੍ਹੋ ਕੀ ਹਨ ਦਿਸ਼ਾ-ਨਿਰਦੇਸ਼
ਪਣਜੀ : ਗੋਆ ਵਿੱਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਵਿਚਕਾਰ ਸੂਬੇ ਵਿੱਚ ਵੀਰਵਾਰ ਰਾਤ ਤੋਂ ਸੋਮਵਾਰ ਸਵੇਰ ਤੱਕ ਲੌਕਡਾਊਨ ਲਗਾ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਇਸ ਦੌਰਾਨ ਜ਼ਰੂਰੀ ਸੇਵਾਵਾਂ ਅਤੇ ਉਦਯੋਗ ਖੁੱਲੇ ਰਹਿਣਗੇ। ਉਨ੍ਹਾਂ ਕਿਹਾ ਕਿ ਇਹ ਤਾਲਾਬੰਦੀ ਵੀਰਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 7 ਵਜੇ ਤੱਕ ਜਾਰੀ ਰਹੇਗੀ।
[caption id="attachment_493175" align="aligncenter" width="300"] ਗੋਆ ਸਰਕਾਰ ਨੇ ਵੀ ਲਗਾਇਆ 4 ਦਿਨ ਦਾ ਲੌਕਡਾਊਨ , ਪੜ੍ਹੋ ਕੀ ਹਨ ਦਿਸ਼ਾ-ਨਿਰਦੇਸ਼[/caption]
ਪੜ੍ਹੋ ਹੋਰ ਖ਼ਬਰਾਂ : ਪੜ੍ਹੋ ਕਿਨ੍ਹਾਂ ਲੋਕਾਂ ਨੂੰ ਨਹੀਂ ਲਗਵਾਉਣੀ ਚਾਹੀਦੀ ਵੈਕਸੀਨ Covaxin ਅਤੇ Covishield
ਉਨ੍ਹਾਂ ਕਿਹਾ, ਲੌਕਡਾਊਨ ਸੋਮਵਾਰ ਨੂੰ ਹਟਾਇਆ ਜਾਵੇਗਾ। ਮੁੱਖ ਮੰਤਰੀ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਲੌਕਡਾਊਨਦੌਰਾਨ ਰਾਜ ਦੇ ਅੰਦਰ ਯਾਤਰਾ ਨਾ ਕਰਨ। ਇਨ੍ਹਾਂ ਚਾਰ ਦਿਨਾਂ ਵਿਚ ਰਾਜ ਵਿਚ ਸੈਰ-ਸਪਾਟਾ ਦੀਆਂ ਗਤੀਵਿਧੀਆਂ ਨੂੰ ਰੋਕ ਦਿੱਤਾ ਜਾਵੇਗਾ। ਉਨ੍ਹਾਂ ਕਿਹਾ, 'ਸੈਲਾਨੀ ਉਹ ਜਿਥੇ ਰਹਿੰਦੇ ਹਨ। ਉਹ ਤਾਲਾਬੰਦੀ ਦੌਰਾਨ ਯਾਤਰਾ ਨਹੀਂ ਕਰ ਸਕਦੇ। ਸੈਰ-ਸਪਾਟਾ ਗਤੀਵਿਧੀ ਚਾਰ ਦਿਨਾਂ ਲਈ ਬੰਦ ਰਹਿਣਗੀਆਂ , ਕੈਸੀਨੋ ਵੀ ਬੰਦ ਹੋ ਜਾਣਗੇ।
[caption id="attachment_493177" align="aligncenter" width="300"]
ਗੋਆ ਸਰਕਾਰ ਨੇ ਵੀ ਲਗਾਇਆ 4 ਦਿਨ ਦਾ ਲੌਕਡਾਊਨ , ਪੜ੍ਹੋ ਕੀ ਹਨ ਦਿਸ਼ਾ-ਨਿਰਦੇਸ਼[/caption]
ਮੁੱਖ ਮੰਤਰੀ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਰਾਜ ਛੱਡਣ ਦੀ ਅਪੀਲ ਨਹੀਂ ਕੀਤੀ ਹੈ, ਉਨ੍ਹਾਂ ਭਰੋਸਾ ਦਿਵਾਇਆ ਹੈ ਕਿ ਸੋਮਵਾਰ ਨੂੰ ਲੌਕਡਾਊਨ ਹਟਾ ਦਿੱਤਾ ਜਾਵੇਗਾ। ਕੋਵਿਡ -19 ਚੇਨ ਨੂੰ ਤੋੜਨ ਲਈ ਇਕ ਲਾਕਡਾਉਨ ਰੱਖਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਜ਼ਿਲ੍ਹਾ ਪ੍ਰਸ਼ਾਸਨ ਬੁੱਧਵਾਰ ਨੂੰ ਇਸ ਸਬੰਧ ਵਿਚ ਇਕ ਰਸਮੀ ਨੋਟੀਫਿਕੇਸ਼ਨ ਜਾਰੀ ਕਰੇਗਾ। ਇਹ ਸੇਵਾਵਾਂ ਖੁੱਲੀਆਂ ਰਹਿਣਗੀਆਂ
[caption id="attachment_493176" align="aligncenter" width="300"]
ਗੋਆ ਸਰਕਾਰ ਨੇ ਵੀ ਲਗਾਇਆ 4 ਦਿਨ ਦਾ ਲੌਕਡਾਊਨ , ਪੜ੍ਹੋ ਕੀ ਹਨ ਦਿਸ਼ਾ-ਨਿਰਦੇਸ਼[/caption]
ਪੜ੍ਹੋ ਹੋਰ ਖ਼ਬਰਾਂ : ਪੰਜਾਬ ਵਿੱਚ ਅੱਜ ਸ਼ਾਮ 5 ਵਜੇ ਤੋਂ ਲੱਗੇਗਾ ਲੌਕਡਾਊਨ , ਪੜ੍ਹੋ ਕਿੱਥੇ - ਕਿੱਥੇ ਰਹਿਣਗੀਆਂ ਪਾਬੰਦੀਆਂ
ਮੁੱਖ ਮੰਤਰੀ ਨੇ ਕਿਹਾ, ‘ਜ਼ਰੂਰੀ ਸੇਵਾਵਾਂ ਅਤੇ ਉਦਯੋਗ ਜਿਵੇਂ ਕਿ ਕਰਿਆਨਾ ਸਟੋਰ, ਮੈਡੀਕਲ ਸਟੋਰ, ਹੋਟਲ ਅਤੇ ਰੈਸਟੋਰੈਂਟ, ਰਸੋਈ ਖੁੱਲ੍ਹੇ ਰਹਿਣਗੇ। ਜਨਤਕ ਆਵਾਜਾਈ ਠੱਪ ਰਹੇਗੀ। ਗੋਆ ਵਿੱਚ ਕੋਵਿਡ ਕਾਰਨ ਹਰ ਦਿਨ 30 ਤੋਂ ਵੱਧ ਲੋਕ ਮਰ ਰਹੇ ਹਨ। ਰਾਜ ਵਿੱਚ ਇਸ ਸਮੇਂ 16,591 ਐਕਟਿਵ ਕੇਸ ਚੱਲ ਰਹੇ ਹਨ, ਜਦੋਂ ਕਿ ਮਹਾਂਮਾਰੀ ਦੇ ਫੈਲਣ ਨਾਲ 1,086 ਵਿਅਕਤੀਆਂ ਦੀ ਮੌਤ ਹੋ ਗਈ ਹੈ।
-PTCNews