Mon, May 20, 2024
Whatsapp

ਹਰਚਰਨ ਸਿੰਘ ਬੈਂਸ ਨੇ ਚੰਨੀ ਸਰਕਾਰ 'ਤੇ ਲਗਾਏ ਵੱਡੇ ਇਲਜ਼ਾਮ

Written by  Pardeep Singh -- January 27th 2022 05:25 PM -- Updated: January 27th 2022 05:33 PM
ਹਰਚਰਨ ਸਿੰਘ ਬੈਂਸ ਨੇ ਚੰਨੀ ਸਰਕਾਰ 'ਤੇ ਲਗਾਏ ਵੱਡੇ ਇਲਜ਼ਾਮ

ਹਰਚਰਨ ਸਿੰਘ ਬੈਂਸ ਨੇ ਚੰਨੀ ਸਰਕਾਰ 'ਤੇ ਲਗਾਏ ਵੱਡੇ ਇਲਜ਼ਾਮ

ਚੰਡੀਗੜ੍ਹ: ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਚਰਨ ਸਿੰਘ ਬੈਂਸ ਨੇ ਪ੍ਰੈੱਸ ਵਾਰਤਾ ਕੀਤੀ ਜਿਸ ਵਿੱਚ ਉਨ੍ਹਾਂ ਨੇ ਚੰਨੀ ਸਰਕਾਰ ਉੱਤੇ ਵੱਡੇ ਇਲਜ਼ਾਮ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇੰਟਲੀਜੈਂਸ ਸਟੇਟ ਦੀ ਪ੍ਰਮੁੱਖ ਏਜੰਸੀ ਹੁੰਦੀ ਹੈ। ਉਨ੍ਹਾਂ ਨੇ ਚਰਨਜੀਤ ਸਿੰਘ ਚੰਨੀ ਬਾਰੇ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਹੈ ਕਿ ਚੰਨੀ ਨੇ ਇੱਕ ਨਿੱਜੀ ਕੰਪਨੀ moovdeck ਅਤੇ ਇੰਟਲੀਜੈਂਸ ਏਜੰਸੀ ,ਗ੍ਰਹਿ ਮੰਤਰੀ ਅਤੇ ਡੀਜੀਪੀ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਚੰਨੀ ਨੇ ਆਈਬੀ ਪੰਜਾਬ ਨੂੰ ਇੱਕ ਨਿੱਜੀ ਕੰਪਨੀ ਦੇ ਅਧੀਨ ਕੰਮ ਕਰਨ ਦੇ ਆਦੇਸ਼ ਦਿੱਤੇ। ਹਰਚਰਨ ਸਿੰਘ ਬੈਂਸ ਨੇ ਚੰਨੀ ਸਰਕਾਰ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਇਹ ਨਿੱਜੀ ਕੰਪਨੀ ਜੋ ਅਕਾਲੀ ਦਲ ਦੀ ਟਿਕਟ ਲੈਣ ਦੇ ਚਾਹਵਾਨ ਲੋਕਾਂ ਉੱਤੇ ਨਜ਼ਰ ਰੱਖੇਗੀ ਅਤੇ ਕਈ ਆਗੂਆਂ ਉੱਤੇ ਵੀ ਨਜ਼ਰ ਰੱਖੇਗੀ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਚੰਨੀ ਨੇ ਆਪਣੀ ਸਰਕਾਰ ਦੇ ਮੰਤਰੀ ਦੇ ਬਾਰੇ ਵੀ ਜਾਣਕਾਰੀ ਇੱਕਠੀ ਕੀਤੀ ਤਾਂ ਕਿ ਉਸ ਨੂੰ ਇਹ ਪਤਾ ਲੱਗ ਸਕੇ ਕੀ ਕਾਂਗਰਸ ਵਿੱਚ ਚੱਲ ਰਿਹਾ ਹੈ। ਹਰਚਰਨ ਸਿੰਘ ਬੈਂਸ ਦਾ ਕਹਿਣਾ ਹੈ ਕਿ ਚੰਨੀ ਨੇ ਇੰਟਲੀਜੈਂਸ ਦੀ ਗਲਤ ਵਰਤੋਂ ਕੀਤੀ ਹੈ।ਉਨ੍ਹਾਂ ਨੇ ਕਿਹਾ ਹੈ ਕਿ ਇਸ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਵੀ ਕੀਤੀ ਜਾਵੇਗੀ ਅਤੇ ਚੋਣ ਕਮਿਸ਼ਨ ਨੂੰ ਵੀ ਇਸ ਉੱਤੇ ਐਕਸ਼ਨ ਲੈਣਾ ਚਾਹੀਦਾ ਹੈ। ਬੈਂਸ ਦਾ ਕਹਿਣਾ ਹੈ ਕਿ ਨਿੱਜੀ ਕੰਪਨੀ ਦੁਆਰਾ ਚੰਨੀ ਸਰਕਾਰ ਨੇ ਹਰ ਬੂਥ ਦੀ ਵੀ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਇਹ ਜੋ ਮਰਜੀ ਕਰ ਲੈਣ ਪਰ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਬਣਾ ਸਕਣਗੇ।ਬੈਂਸ ਦਾ ਕਹਿਣਾ ਹੈ ਕਿ ਚੰਨੀ ਨੇ ਇਹ ਵੀ ਪਤਾ ਕਰਵਾਇਆ ਹੈ ਕਿ ਪਾਰਟੀ ਵਿੱਚ ਰੇਤ ਮਾਈਨਿੰਗ, ਸ਼ਰਾਬ ਤੇ ਹੋਰ ਕਾਰੋਬਾਰਾਂ  ਨੂੰ ਲੈ ਕੇ ਕੀ ਚੱਲ ਰਿਹਾ ਹੈ। ਬੈਂਸ ਵੱਲੋਂ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਉੱਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ਹਰ ਇਕ ਵਿਅਕਤੀ ਨੂੰ ਜਾਣ ਦਾ ਅਧਿਕਾਰ ਹੈ ਪਰ ਉਨ੍ਹਾਂ ਨੇ ਉੱਥੇ 1984 ਦੇ ਵਿੱਚ ਜੋ ਹੋਇਆਂ ਉਸ ਦੀ ਮੁਆਫ਼ੀ ਬਾਰੇ ਇਕ ਸ਼ਬਦ ਨਹੀਂ ਕਹੇ।ਬੈਂਸ ਦਾ ਕਹਿਣਾ ਹੈ ਕਿ ਰਾਘਵ ਚੱਢਾ ਨੇ ਮੇਰੀ ਪੀਸੀ ਤੋਂ ਬਾਅਦ ਪਹਿਲੀ ਵਾਰੀ ਪੰਜਾਬੀ ਬੋਲੀ ਹੈ।   ਇਹ ਵੀ ਪੜ੍ਹੋ:ਚੰਡੀਗੜ੍ਹ ਨੇ ਕੋਵਿਡ ਪਾਬੰਦੀਆਂ 'ਚ ਦਿੱਤੀ ਢਿੱਲ, ਜਾਣੋ ਨਵੀਆਂ ਹਦਾਇਤਾਂ -PTC News


Top News view more...

Latest News view more...

LIVE CHANNELS
LIVE CHANNELS