ਮੁੱਖ ਖਬਰਾਂ

ਪਾਕਿਸਤਾਨ ਤੋਂ ਆਏ ਹਿੰਦੂ ਪਰਿਵਾਰ ਨੂੰ 21 ਸਾਲਾ ਬਾਅਦ ਮਿਲੀ ਭਾਰਤ ਦੀ ਨਾਗਰਿਕਤਾ

By Pardeep Singh -- March 26, 2022 11:40 am

ਜਲੰਧਰ : ਪਾਕਿਸਤਾਨ ਤੋਂ ਆਏ ਹਿੰਦੂ ਪਰਿਵਾਰ ਨੂੰ 21 ਸਾਲਾਂ ਬਾਅਦ ਭਾਰਤ ਦੀ ਨਾਗਰਿਕਤਾ ਮਿਲੀ ਹੈ। ਜਲੰਧਰ ਦੇ ਡੀਸੀ ਵੱਲੋਂ ਪਾਕਿਸਤਾਨੀ ਪਰਿਵਾਰ ਨੂੰ ਨਾਗਰਿਕਤਾ ਦੀ ਸਹੁੰ ਚੁਕਾਈ ਗਈ ਹੈ। ਡੀਸੀ ਵੱਲੋਂ ਸਾਰੀਆਂ ਲੋੜੀਂਦੀਆਂ ਕਾਰਵਾਈਆਂ ਮੁਕੰਮਲ ਹੋਣ ਉਪਰੰਤ ਸਿਟੀਜ਼ਨ ਸਰਟੀਫਿਕੇਟ ਜਾਰੀ ਕੀਤਾ।

ਦੱਸ ਦੇਈਏ ਕਿ ਪਰਿਵਾਰ ਵੱਲੋਂ 2009 ਵਿੱਚ ਭਾਰਤੀ ਨਾਗਰਿਕਤਾ ਲਈ ਦਸਤੀ ਅਰਜ਼ੀ ਦਿੱਤੀ ਗਈ ਸੀ ਅਤੇ 6 ਮਹੀਨੇ ਪਹਿਲਾਂ ਆਨਲਾਈਨ ਅਪਲਾਈ ਕੀਤਾ ਗਿਆ ਸੀ।

ਇਸ ਮੌਕੇ ਡੀਸੀ ਘਨਸ਼ਿਆਮ ਥੋਰੀ ਦਾ ਕਹਿਣਾ ਹੈ ਕਿ ਇਸ ਪਰਿਵਾਰ ਨੂੰ ਭਾਰਤ ਸੰਵਿਧਾਨ ਦੇ ਮੁਤਾਬਿਕ ਸਹੁੰ ਚੁਕਾਈ ਗਈ ਅਤੇ ਭਾਰਤ ਦੇ ਨਾਗਰਿਕ ਬਣਨ ਦੀ ਵਿਧਾਈ ਦਿੱਤੀ।

ਇਹ ਵੀ ਪੜ੍ਹੋ:ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਅਪੀਲ 'ਤੇ 30 ਅਪ੍ਰੈਲ ਤੱਕ ਕੇਂਦਰ ਸਰਕਾਰ ਕਰੇ ਫੈਸਲਾ : ਸੁਪਰੀਮ ਕੋਰਟ

-PTC News

  • Share