ਹਾਕੀ ਟੀਮ ਦੀ ਖਿਡਾਰਨ ਸ਼ਰਮੀਲਾ ਨੂੰ ਦਿੱਤਾ ਜਾਵੇਗਾ ਸਰਬੋਤਮ ਮਹਿਲਾ ਖਿਡਾਰੀ ਪੁਰਸਕਾਰ
ਚੰਡੀਗੜ੍ਹ: ਟੋਕੀਓ ਓਲੰਪਿਕਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦੀ ਖਿਡਾਰਨ ਸ਼ਰਮੀਲਾ ਦੇਵੀ ਨੂੰ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਵੱਲੋਂ ਸਾਲ ਦੀ ਉਭਰਦੀ ਮਹਿਲਾ ਖਿਡਾਰੀ ਦੇ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ। ਦੱਸ ਦੇਈਏ ਕਿ ਹਾਕੀ ਟੀਮ ਦੀ ਖਿਡਾਰਨ ਸ਼ਰਮੀਲਾ ਨੇ ਚੰਡੀਗੜ੍ਹ ਹਾਕੀ ਅਕੈਡਮੀ ਤੋਂ ਹਾਕੀ ਦੇ ਗੁਰ ਸਿੱਖੇ ਸਨ। ਜੇਕਰ ਉਸ ਦੇ ਹਾਕੀ ਖਿਡਾਰੀ ਬਣਨ ਦੇ ਸਫਰ ਦੀ ਗੱਲ ਕਰੀਏ 'ਤੇ ਸਾਲ 2012 ਵਿੱਚ ਚੰਡੀਗੜ੍ਹ ਦੇ ਖੇਡ ਵਿਭਾਗ ਦੀ ਹਾਕੀ ਅਕੈਡਮੀ ਲਈ ਟਰਾਇਲ ਲਏ ਗਏ ਸਨ ਜਿਸ ਦੌਰਾਨ ਸ਼ਰਮਿਲਾ ਨੇ ਚੁਣੇ ਜਾਣ ਤੋਂ ਬਾਅਦ ਚੰਡੀਗੜ੍ਹ ਹਾਕੀ ਅਕੈਡਮੀ ਵਿੱਚ ਦਾਖਲਾ ਲਿਆ।
ਸ਼ਰਮੀਲਾ ਨੇ ਸੈਕਟਰ -18 ਦੇ ਹਾਕੀ ਸਟੇਡੀਅਮ ਵਿੱਚ ਕੋਚ ਰਾਜਿੰਦਰ ਸਿੰਘ ਅਤੇ ਮਨਜੀਤ ਕੌਰ ਤੋਂ ਸਿਖਲਾਈ ਲੈਣੀ ਸ਼ੁਰੂ ਕੀਤੀ। ਸ਼ਰਮੀਲਾ ਨੂੰ ਸਾਲ 2018 ਦੇ ਸ਼ੁਰੂ ਵਿੱਚ ਭਾਰਤੀ ਜੂਨੀਅਰ ਟੀਮ ਵਿੱਚ ਚੁਣਿਆ ਗਿਆ। ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ, ਇੱਕ ਸਾਲ ਬਾਅਦ 2019 ਵਿੱਚ, ਉਸਨੂੰ ਭਾਰਤੀ ਮਹਿਲਾ ਟੀਮ ਵਿੱਚ ਚੁਣਿਆ ਗਿਆ।
ਹਾਲ ਵਿੱਚ ਹੀ ਚੰਡੀਗੜ੍ਹ ਹਾਕੀ ਨੇ ਆਪਣੇ ਸਿਖਿਆਰਥੀ ਪੰਜ ਖਿਡਾਰੀਆਂ ਨੂੰ ਪੰਜ -ਪੰਜ ਲੱਖ ਰੁਪਏ ਦੇ ਕੇ ਸਨਮਾਨਿਤ ਕੀਤਾ। ਸ਼ਰਮੀਲਾ ਵੀ ਇਸ ਵਿੱਚ ਸ਼ਾਮਲ ਸੀ। ਫਾਰਵਰਡ ਹਾਕੀ ਖਿਡਾਰੀ ਸ਼ਰਮੀਲਾ ਦੇਵੀ ਨੇ ਕਿਹਾ ਕਿ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਵੱਲੋਂ ਪੁਰਸਕਾਰ ਲਈ ਨਾਮਜ਼ਦ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਇਸ ਪੁਰਸਕਾਰ ਨਾਲ, ਖੇਡ ਪ੍ਰਤੀ ਮੇਰੀ ਜ਼ਿੰਮੇਵਾਰੀ ਵਧੇਗੀ। ਭਾਰਤੀ ਮਹਿਲਾ ਹਾਕੀ ਟੀਮ ਟੋਕੀਓ ਓਲੰਪਿਕਸ ਵਿੱਚ ਕਾਂਸੀ ਦੇ ਤਗਮੇ ਤੋਂ ਖੁੰਝ ਗਈ।
-PTC News