Sun, Jul 13, 2025
Whatsapp

ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ 'ਚ IAF ਦਾ ਜਵਾਨ ਗ੍ਰਿਫ਼ਤਾਰ

Reported by:  PTC News Desk  Edited by:  Ravinder Singh -- May 12th 2022 01:02 PM
ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ 'ਚ IAF ਦਾ ਜਵਾਨ ਗ੍ਰਿਫ਼ਤਾਰ

ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ 'ਚ IAF ਦਾ ਜਵਾਨ ਗ੍ਰਿਫ਼ਤਾਰ

ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਹਵਾਈ ਸੈਨਾ ਦੇ ਜਵਾਨ ਉਤੇ ਵੱਡੀ ਕਾਰਵਾਈ ਕੀਤੀ ਹੈ। ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਭਾਰਤੀ ਹਵਾਈ ਸੈਨਾ ਦੇ ਇਕ ਜਵਾਨ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਲਈ ਜਾਸੂਸੀ ਕਰਨ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਦੇਵੇਂਦਰ ਸ਼ਰਮਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਭਾਰਤੀ ਫੌਜ ਨਾਲ ਜੁੜੀਆਂ ਕਈ ਜਾਣਕਾਰੀਆਂ ਪਾਕਿਸਤਾਨ ਨੂੰ ਦੇ ਰਿਹਾ ਸੀ। ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ 'ਚ IAF ਦਾ ਜਵਾਨ ਗ੍ਰਿਫ਼ਤਾਰਇਸ ਲਈ ਉਸ ਨੂੰ ਹਵਾਲੇ ਰਾਹੀਂ ਪੈਸੇ ਮਿਲ ਰਹੇ ਸਨ। ਹਾਲਾਂਕਿ ਦਿੱਲੀ ਪੁਲਿਸ ਨੇ ਗ੍ਰਿਫ਼ਤਾਰੀ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਇਹ ਵੀ ਖ਼ੁਲਾਸਾ ਹੋਇਆ ਹੈ ਕਿ ਮੁਲਜ਼ਮ ਭਾਰਤੀ ਹਵਾਈ ਸੈਨਾ ਦੇ ਜਵਾਨ ਨੂੰ ਹਨੀਟ੍ਰੈਪ ਰਾਹੀਂ ਜਾਲ ਵਿੱਚ ਫਸਾਇਆ ਗਿਆ ਤੇ ਫਿਰ ਜਾਣਕਾਰੀ ਹਾਸਲ ਕੀਤੀ ਗਈ। ਦਿੱਲੀ ਪੁਲਿਸ ਦੇ ਸੂਤਰਾਂ ਅਨੁਸਾਰ ਦੇਵੇਂਦਰ ਸ਼ਰਮਾ 'ਤੇ ਜਾਸੂਸੀ ਕਰਨ ਦੇ ਸ਼ੱਕ 'ਚ ਲੰਬੇ ਸਮੇਂ ਤੋਂ ਨਜ਼ਰ ਰੱਖੀ ਜਾ ਰਹੀ ਸੀ। ਇਸ ਤੋਂ ਬਾਅਦ ਹੁਣ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਭਾਰਤੀ ਹਵਾਈ ਸੈਨਾ ਦੇ ਜਵਾਨ ਦੇਵੇਂਦਰ ਸ਼ਰਮਾ ਨੂੰ ਜਾਸੂਸੀ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ 'ਚ IAF ਦਾ ਜਵਾਨ ਗ੍ਰਿਫ਼ਤਾਰਦੋਸ਼ ਹੈ ਕਿ ਦੇਵੇਂਦਰ ਸ਼ਰਮਾ ਨੂੰ ਹਨੀ ਟਰੈਪ 'ਚ ਫਸਾ ਕੇ ਹਵਾਈ ਸੈਨਾ ਨਾਲ ਜੁੜੀ ਸੰਵੇਦਨਸ਼ੀਲ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਵੇਂ ਕਿ ਕਿੰਨੇ ਰਾਡਾਰ ਕਿੱਥੇ ਤਾਇਨਾਤ ਹਨ। ਉੱਚ ਅਧਿਕਾਰੀਆਂ ਦੇ ਨਾਂ ਅਤੇ ਪਤੇ ਮੰਗੇ ਗਏ ਸਨ। ਪੁਲਿਸ ਨੇ ਖੁਫੀਆ ਏਜੰਸੀ ਦੇ ਇਨਪੁਟ 'ਤੇ ਮੁਲਜ਼ਮ ਦੇਵੇਂਦਰ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਸੀ। ਕ੍ਰਾਈਮ ਬ੍ਰਾਂਚ ਦੇ ਸੂਤਰਾਂ ਮੁਤਾਬਕ ਦਵਿੰਦਰ ਸ਼ਰਮਾ ਨੂੰ ਧੌਲਾ ਕੂਆਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ 'ਚ IAF ਦਾ ਜਵਾਨ ਗ੍ਰਿਫ਼ਤਾਰਪੁਲਿਸ ਸੂਤਰਾਂ ਅਨੁਸਾਰ ਦੇਵੇਂਦਰ ਸ਼ਰਮਾ ਕਾਨਪੁਰ ਦਾ ਰਹਿਣ ਵਾਲਾ ਹੈ। ਉਹ ਇੱਕ ਮਹਿਲਾ ਪ੍ਰੋਫਾਈਲ ਤੋਂ ਫੇਸਬੁੱਕ 'ਤੇ ਦੋਸਤ ਬਣ ਗਿਆ। ਦੇਵੇਂਦਰ ਸ਼ਰਮਾ ਨੂੰ ਫੋਨ ਰਾਹੀਂ ਫਸਾਇਆ ਗਿਆ ਅਤੇ ਫਿਰ ਉਸ ਤੋਂ ਸੰਵੇਦਨਸ਼ੀਲ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਨੰਬਰ ਤੋਂ ਔਰਤ ਦੇਵੇਂਦਰ ਸ਼ਰਮਾ ਨਾਲ ਗੱਲ ਕਰਦੀ ਸੀ, ਉਹ ਨੰਬਰ ਇਕ ਭਾਰਤੀ ਸਰਵਿਸ ਪ੍ਰੋਵਾਈਡਰ ਦਾ ਹੈ। ਪੁਲਿਸ ਔਰਤ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦਿੱਲੀ ਪੁਲਿਸ ਨੂੰ ਮੁਲਜ਼ਮ ਦੇਵੇਂਦਰ ਸ਼ਰਮਾ ਦੀ ਪਤਨੀ ਦੇ ਬੈਂਕ ਖਾਤੇ ਵਿਚੋਂ ਕੁਝ ਪੈਸੇ ਵੀ ਮਿਲੇ ਹਨ। ਇਹ ਵੀ ਪੜ੍ਹੋ : ਮੁੱਖ ਮੰਤਰੀ ਦੀ ਆਮਦ ; ਪੰਜਾਬ ਭਵਨ ਅੱਗੇ ਖੜ੍ਹੀਆਂ ਗੱਡੀਆਂ ਨੂੰ ਪਾਸੇ ਕਰਨ ਲਈ ਲਿਆਂਦੀ ਟੋਅ ਵੈਨ ਫਸੀ


Top News view more...

Latest News view more...

PTC NETWORK
PTC NETWORK