ਮੁੱਖ ਖਬਰਾਂ

ਕਿਸਾਨ ਅੰਦਲੋਨ : ਰਾਤ ਤੱਕ ਨਾ ਚੁੱਕਿਆ ਧਰਨਾ ਤਾਂ ਹੋ ਸਕਦਾ ਹੈ ਬਲ ਪ੍ਰਯੋਗ : ਦਿੱਲੀ ਪੁਲਿਸ

By Jagroop Kaur -- January 28, 2021 8:22 pm -- Updated:January 28, 2021 8:26 pm

ਬੀਤੇ ਕਈ ਮਹੀਨਿਆਂ ਤੋਂ ਕਿਸਾਨੀ ਬਿੱਲਾਂ ਖਿਲਾਫ ਸੰਘਰਸ਼ ਵਿੱਢ ਰਹੇ ਕਿਸਾਨਾਂ ਅਤੇ ਜਨਤਾ ਦਾ ਸੰਘਰਸ਼ ਹੁਣ ਹੋਰ ਵੀ ਤੇਜ਼ ਹੋ ਚੁੱਕਿਆ ਹੈ , ਉਥੇ ਹੀ ਆਪਣੇ ਮਨਸੂਬਿਆਂ 'ਚ ਕਾਮਯਾਬ ਨਾ ਹੋਣ ਤੋਂ ਬਾਅਦ ਹੁਣ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਖਿਲਾਫ ਹੋਰ ਵੀ ਸਖਤੀ ਕੀਤੀ ਜਾ ਰਹੀ ਹੈ ਅਤੇ ਇਸ ਦੀ ਵਜ੍ਹਾ ਮੁਖ ਰੱਖੀ ਜਾ ਰਹੀ ਹੈ 26 ਜਨਵਰੀ ਵਾਲੇ ਦਿਨ ਲਾਲ ਕਿਲ੍ਹੇ 'ਤੇ ਹੋਈ ਘਟਣਾ। ਜਿਸ ਤੋਂ ਬਾਅਦ ਸਰਕਾਰ ਵਲੋਂ ਸਾਰੇ ਬਾਰਡਰ ਖਾਲੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।

ਪੜ੍ਹੋ ਹੋਰ ਖ਼ਬਰਾਂ : ਯੂਪੀ ਪੁਲਿਸ ਨੇ ਬਾਗਪਤ ਬਾਰਡਰ ‘ਤੇ ਧਰਨਾ ਦੇ ਰਹੇ ਕਿਸਾਨਾਂ ‘ਤੇ ਅੱਧੀ ਰਾਤ ਨੂੰ ਕੀਤਾ ਲਾਠੀਚਾਰਜ 

ਪੜ੍ਹੋ ਹੋਰ ਖ਼ਬਰਾਂ : ਦਿੱਲੀ ਪੁਲਿਸ ਨੇ 20 ਕਿਸਾਨ ਆਗੂਆਂ ਨੂੰ ਭੇਜਿਆ ਨੋਟਿਸ, 3 ਦਿਨਾਂ ਅੰਦਰ ਮੰਗਿਆ ਜਵਾਬ , ਜਾਣੋਂ ਕਿਉਂ

ਉਥੇ ਹੀ ਹੁਣ ਯੂ.ਪੀ ਸਰਕਾਰ ਵੱਲੋਂ ਤਾਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਗਾਜ਼ੀਪੁਰ ਬਾਰਡਰ 2 ਘੰਟਿਆਂ 'ਚ ਕਿਸਾਨ ਖਾਲੀ ਨਹੀਂ ਕਰਦੇ ਤਾਂ ਲਾਠੀਚਾਰਜ਼ ਵੀ ਕੀਤਾ ਜਾ ਸਕਦਾ ਹੈ। ਯੋਗੀ ਸਰਕਾਰ ਵੱਲੋਂ ਡੀ. ਐੱਮ. ਅਤੇ ਐੱਸ. ਪੀ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਕਿਸਾਨਾਂ ਵੱਲੋਂ ਲਗਾਏ ਗਏ ਇਸ ਧਰਨੇ ਨੂੰ ਜਲਦ ਤੋਂ ਜਲਦ ਚੁੱਕਾਇਆ ਜਾਵੇ।

ਜ਼ਿਕਰਯੋਗ ਹੈ ਕਿ ਅਲਟੀਮੇਟ ਮਿਲਣ ਤੋਂ ਬਾਅਦ ਸਿੰਘੂ ਬਾਰਡਰ ਅਤੇ ਟਿਕਰੀ ਬਾਰਡਰ 'ਤੇ ਭਾਰੀ ਗਿਣਤੀ 'ਚ ਨੀਮ ਫੌਜੀ ਬਲਾਂ ਦੀ ਵੀ ਤਾਇਨਾਤੀ ਕਰ ਦਿੱਤੀ ਗਈ ਹੈ ਅਤੇ ਵੱਡੀ ਗਿਣਤੀ ਵਿੱਚ ਬੀ.ਐੱਸ.ਐੱਫ. ਅਤੇ ਸੀ.ਆਰ.ਪੀ.ਐੱਫ ਦੇ ਜਵਾਨ ਵੀ ਤਾਇਨਾਤ ਹਨ।ਦਸਣਯੋਗ ਹੈ ਕਿ ਦਿੱਲੀ ’ਚ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਸਬੰਧ ’ਚ ਦਿੱਲੀ ਪੁਲਿਸ ਵੱਲੋਂ ਅੱਜ ਗਾਜ਼ੀਪੁਰ ਸਰਹੱਦ ’ਤੇ ਪਹੁੰਚ ਕੇ ਰਾਕੇਸ਼ ਟਿਕੈਤ ਦੇ ਟੈਂਟ ਦੇ ਬਾਹਰ ਨੋਟਿਸ ਚਿਪਕਾ ਦਿੱਤਾ ਸੀ । ਜਿਸ ਦਾ ਜਵਾਬ ਦਿੰਦੇ ਹੋਏ ਸ਼ਾਮ ਵੇਲੇ ਬਾਰਡਰ 'ਤੇ ਕਾਫੀ ਹੰਗਾਮਾ ਵੀ ਹੋਇਆ ਅਤੇ ਗਾਜ਼ੀਆਬਾਦ ਪੁਲਿਸ ਪ੍ਰਸ਼ਾਸਨ ਨੇ ਯੂ. ਪੀ. ਗੇਟ ’ਤੇ ਭਾਰੀ ਫੋਰਸ ਨੂੰ ਵਧਾ ਦਿੱਤਾ ਹੈ।

  • Share