Wed, May 8, 2024
Whatsapp

ਹੁਣ, ਮੰਨੇ ਪ੍ਰਮੰਨੇ ਸਿੱਖਿਆ ਸੰਸਥਾਨ ਦੇ ਖਾਣੇ 'ਤੋਂ ਨਿਕਲਿਆ ਚੂਹਾ

Written by  Joshi -- September 28th 2017 07:44 PM -- Updated: September 28th 2017 08:13 PM
ਹੁਣ, ਮੰਨੇ ਪ੍ਰਮੰਨੇ ਸਿੱਖਿਆ ਸੰਸਥਾਨ ਦੇ ਖਾਣੇ 'ਤੋਂ ਨਿਕਲਿਆ ਚੂਹਾ

ਹੁਣ, ਮੰਨੇ ਪ੍ਰਮੰਨੇ ਸਿੱਖਿਆ ਸੰਸਥਾਨ ਦੇ ਖਾਣੇ 'ਤੋਂ ਨਿਕਲਿਆ ਚੂਹਾ

IIT Delhi Hostel Mess Food: Dead Mouse Found in IIT Hostel Food: ਮੰਗਲਵਾਰ ਸਵੇਰ ਨੂੰ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਦਿੱਲੀ ਦੇ ਵਿਦਿਆਰਥੀਆਂ ਨੇ ਜਦੋਂ ਖਾਣਾ ਖਾਣ ਲਈ ਮੈਸ ਦਾ ਰੁਖ ਕੀਤਾ ਤਾਂ ਉਹਨਾਂ ਦੀ ਹੈਰਾਨੀ ਦੀ ਕੋਈ ਸੀਮਾ ਨਹੀਂ ਰਹੀ। IIT Delhi Hostel Mess Food: Dead Mouse Found in IIT Hostel Foodਆਈ.ਆਈ.ਟੀ. ਦਿੱਲੀ ਵਿੱਚ ਹੋਸਟਲ ਦੇ ਇੱਕ ਵਿਦਿਆਰਥੀ ਦੀ ਇੱਕ ਪਲੇਟ ਵਿੱਚ ਉਸ ਨੂੰ ਨਾਰੀਅਲ ਚਟਨੀ ਵਿੱਚ ਇੱਕ ਤੈਰਦਾ ਹੋਇਆ ਮਰਿਆ ਚੂਹਾ ਮਿਲਿਆ। ਵਿਦਿਆਰਥੀ ਨੇ ਫੇਸਬੁੱਕ 'ਤੇ ਲਿਖਿਆ ਕਿ "ਜਦੋਂ ਤੱਕ ਮੈਂ ਇਹ ਲੱਭਿਆ ਤਾਂ ਬਹੁਤ ਸਾਰੇ ਲੋਕ ਪਹਿਲਾਂ ਹੀ ਚਟਨੀ ਖਾ ਚੁੱਕੇ ਸਨ।" IIT Delhi Hostel Mess Food: Dead Mouse Found in IIT Hostel Foodਮੈਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਸੀ ਜਿਸ ਨੇ ਇਸ ਨੂੰ ਠੀਕ ਕਰਨ ਲਈ ਕਦਮ ਚੁੱਕਣ ਦਾ ਭਰੋਸਾ ਦਿੱਤਾ ਹੈ। ਹਾਲਾਂਕਿ ਵਿਦਿਆਰਥੀ ਇਸ ਘਟਨਾ ਕਾਰਨ ਬਹੁਤ ਨਿਰਾਸ਼ ਹਨ। ਆਈਆਈਟੀ ਦੇ ਡਾਇਰੈਕਟਰ ਰਾਮਗੋਪਾਲ ਰਾਓ ਨੇ ਕਿਹਾ ਕਿ ਉਨ੍ਹਾਂ ਨੇ ਮਾਮਲੇ ਦੀ ਜਾਂਚ ਲਈ ਤਿੰਨ ਵਾਰਡਨ ਦਾ ਪੈਨਲ ਬਣਾਇਆ ਹੈ। ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। —PTC News


Top News view more...

Latest News view more...