Advertisment

ਦੇਸ਼ 'ਚ ਮੁੜ ਸਕੂਲ ਖੋਲੇ ਜਾਣ ਦੇ ਸਵਾਲਾਂ ਉੱਤੇ ਕੇਂਦਰ ਨੇ ਦਿੱਤਾ ਇਹ ਜਵਾਬ

author-image
Baljit Singh
New Update
ਦੇਸ਼ 'ਚ ਮੁੜ ਸਕੂਲ ਖੋਲੇ ਜਾਣ ਦੇ ਸਵਾਲਾਂ ਉੱਤੇ ਕੇਂਦਰ ਨੇ ਦਿੱਤਾ ਇਹ ਜਵਾਬ
Advertisment
publive-image ਨਵੀਂ ਦਿੱਲੀ— ਕੋਰੋਨਾ ਦਾ ਦੌਰ ਚੱਲ ਰਿਹਾ ਹੈ। ਹਾਲਾਂਕਿ ਭਾਰਤ ’ਚ ਕੋਰੋਨਾ ਦੇ ਮਾਮਲਿਆਂ ’ਚ ਥੋੜ੍ਹੀ ਗਿਰਾਵਟ ਵੇਖੀ ਜਾ ਰਹੀ ਹੈ। ਕੋਰੋਨਾ ਵਾਇਰਸ ਮਹਾਮਾਰੀ ਦਰਮਿਆਨ ਰਾਸ਼ਟਰੀ ਅਤੇ ਸੂਬਾ ਪੱਧਰੀ ਬੋਰਡ ਪ੍ਰੀਖਿਆਵਾਂ ਰੱਦ ਕੀਤੀਆਂ ਗਈਆਂ। ਅਜਿਹੇ ਵਿਚ ਹੁਣ ਸਵਾਲ ਇਹ ਵੀ ਉੱਠਦਾ ਹੈ ਕਿ ਕੀ ਭਾਰਤ ’ਚ ਸਕੂਲਾਂ ਨੂੰ ਮੁੜ ਤੋਂ ਕਦੋਂ ਖੋਲ੍ਹਿਆ ਜਾਵੇਗਾ? ਇਸ ਬਾਰੇ ਕੇਂਦਰ ਨੇ ਸਥਿਤੀ ਨੂੰ ਸਾਫ ਕੀਤਾ ਹੈ। ਨੀਤੀ ਆਯੋਗ (ਸਿਹਤ) ਦੇ ਮੈਂਬਰ ਵੀ. ਕੇ. ਪਾਲ ਨੇ ਸ਼ੁੱਕਰਵਾਰ ਨੂੰ ਸਿਹਤ ਮੰਤਰਾਲਾ ਦੀ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਤਾਲਾਬੰਦੀ ਖਤਮ ਹੋਣ ਤੋਂ ਬਾਅਦ ਹੁਣ ਹਰ ਕੋਈ ਬਸ ਇਹ ਹੀ ਸਵਾਲ ਪੁੱਛ ਰਿਹਾ ਹੈ ਕਿ ਸਕੂਲ ਕਦੋਂ ਖੁੱਲ੍ਹਣਗੇ? ਇਸ ਦਾ ਜਵਾਬ ਕਿ ਅਜੇ ਸਕੂਲ ਛੇਤੀ ਖੁੱਲ੍ਹਣ ਵਾਲੇ ਨਹੀਂ ਹਨ।
Advertisment
publive-image ਪੜੋ ਹੋਰ ਖਬਰਾਂ: Coronavirus : ਭਾਰਤ ‘ਚ ਅਕਤੂਬਰ ਤੱਕ ਦਸਤਕ ਦੇ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰ , ਸਿਹਤ ਮਾਹਰਾਂ ਦੀ ਚੇਤਾਵਨੀ ਕੇਂਦਰ ਸਰਕਾਰ ਨੇ ਕਿਹਾ ਕਿ ਸੂਕਲਾਂ ਨੂੰ ਮੁੜ ਤੋਂ ਖੋਲ੍ਹਣ ਬਾਰੇ ਤਾਂ ਹੀ ਸੋਚੇਗਾ, ਜਦੋਂ ਜ਼ਿਆਦਾ ਤੋਂ ਜ਼ਿਆਦਾ ਅਧਿਆਪਕਾਂ ਨੂੰ ਕੋਰੋਨਾ ਟੀਕਾ ਲਾਇਆ ਜਾਵੇਗਾ ਅਤੇ ਬੱਚਿਆਂ ਵਿਚ ਵਾਇਰਸ ਦੇ ਪ੍ਰਭਾਵ ਬਾਰੇ ਵਧੇਰੇ ਵਿਗਿਆਨਕ ਜਾਣਕਾਰੀ ਸਾਹਮਣੇ ਆਵੇਗੀ। ਸਾਨੂੰ ਇਹ ਵੀ ਵਿਚਾਰ ਕਰਨਾ ਚਾਹੀਦਾ ਹੈ ਕਿ ਵਿਦੇਸ਼ਾਂ ’ਚ ਸਕੂਲ ਕਿਵੇਂ ਮੁੜ ਖੋਲ੍ਹੇ ਗਏ ਅਤੇ ਮਹਾਮਾਰੀ ਦੇ ਕਹਿਰ ਤੋਂ ਬਾਅਦ ਉਨ੍ਹਾਂ ਨੂੰ ਬੰਦ ਕਰਨਾ ਪਿਆ। ਅਸੀਂ ਆਪਣੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਜਿਹੀ ਸਥਿਤੀ ’ਚ ਨਹੀਂ ਪਾਵਾਂਗੇ। ਜਦੋਂ ਤੱਕ ਕਿ ਸਾਨੂੰ ਇਸ ਗੱਲ ਦਾ ਵੱਧ ਭਰੋਸਾ ਨਾ ਹੋਵੇ ਕਿ ਮਹਾਮਾਰੀ ਨਹੀਂ ਹੋਵੇਗੀ। ਪੜੋ ਹੋਰ ਖਬਰਾਂ: ਦਿੱਲੀ ‘ਚ ਨਕਲੀ ਫੌਜੀ ਅਧਿਕਾਰੀ ਨੂੰ ਕੀਤਾ ਗਿਆ ਗ੍ਰਿਫ਼ਤਾਰ , ਕਈ ਮੋਬਾਈਲ ਅਤੇ ਨਕਲੀ ਆਈਡੀ ਕਾਰਡ ਬਰਾਮਦ ਮਾਹਰ ਨੇ ਦਿੱਤੀ ਤੀਜੀ ਲਹਿਰ ਦੀ ਚਿਤਾਵਨੀ ਵੀ. ਕੇ. ਪਾਲ ਨੇ ਕਿਹਾ ਕਿ ਮਾਹਰਾਂ ਨੇ ਤੀਜੀ ਕੋਵਿਡ ਲਹਿਰ ਬਾਰੇ ਚਿਤਾਵਨੀ ਦਿੱਤੀ ਹੈ, ਜਿਸ ਦੇ ਛੇਤੀ ਹੀ ਦੇਸ਼ ’ਚ ਦਸਤਕ ਦੇਣ ਦੀ ਸੰਭਾਵਨਾ ਹੈ। ਨਵੀਂ ਲਹਿਰ ਤੋਂ ਬੱਚੇ ਪ੍ਰਭਾਵਿਤ ਹੋ ਸਕਦੇ ਹਨ, ਇਸ ਲਈ ਸਕੂਲਾਂ ਨੂੰ ਮੁੜ ਤੋਂ ਖੋਲ੍ਹਣ ਦਾ ਫ਼ੈਸਲਾ ਲੈਂਦੇ ਸਮੇਂ ਬਹੁਤ ਸਾਰੀਆਂ ਗੱਲਾਂ ’ਤੇ ਵਿਚਾਰ ਕਰਨ ਦੀ ਲੋੜ ਹੈ।
Advertisment
publive-image ਪੜੋ ਹੋਰ ਖਬਰਾਂ: Coronavirus Updates : 74 ਦਿਨਾਂ ਬਾਅਦ ਕੋਰੋਨਾ ਦੇ ਐਕਟਿਵ ਕੇਸ ਸਭ ਤੋਂ ਘੱਟ , 24 ਘੰਟਿਆਂ ਵਿੱਚ 1647 ਮੌਤਾਂ ਸਕੂਲ ’ਚ ਸਮਾਜਿਕ ਦੂਰੀ ਦਾ ਪਾਲਣ ਨਹੀਂ ਹੋ ਪਾਉਂਦਾ ਨੀਤੀ ਆਯੋਗ ਦੇ ਸਿਹਤ ਮੈਂਬਰ ਵੀ. ਕੇ. ਪਾਲ ਮੁਤਾਬਕ ਸਕੂਲਾਂ ’ਚ ਸਮਾਜਿਕ ਦੂਰੀ ਦਾ ਪਾਲਣ ਨਹੀਂ ਹੋ ਪਾਉਂਦਾ ਹੈ। ਸਕੂਲ ’ਚ ਵਿਦਿਆਰਥੀਆਂ, ਅਧਿਆਪਕ ਅਤੇ ਹੈਲਪਰ ਹੁੰਦੇ ਹਨ, ਤਾਂ ਸਮਾਜਿਕ ਦੂਰੀ ਘੱਟ ਹੋ ਜਾਂਦੀ ਹੈ। ਅਜਿਹੇ ਵਿਚ ਤਮਾਮ ਮੁੱਦਿਆਂ ’ਤੇ ਵਿਚਾਰ ਕਰਨ ਦੀ ਲੋੜ ਹੈ। ਇਸ ਫ਼ੈਸਲੇ ਵਿਚ ਜਲਦਬਾਜ਼ੀ ਕਰਨ ਦੀ ਜ਼ਰੂਰਤ ਨਹੀਂ ਹੈ। ਫ਼ਿਲਹਾਲ 18 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਦਾ ਟੀਕਾਕਰਨ ਹੋ ਰਿਹਾ ਹੈ। ਬੱਚਿਆਂ ਲਈ ਵੈਕਸੀਨ ਦਾ ਟਰਾਇਲ ਚੱਲ ਰਿਹਾ ਹੈ। ਜੋ ਹਾਲਾਤ ਹਨ, ਉਸ ਨੂੰ ਵੇਖਦੇ ਹੋਏ ਇਹ ਹੀ ਕਿਹਾ ਜਾ ਸਕਦਾ ਹੈ ਕਿ ਅਜੇ ਕੁਝ ਹੋਰ ਸਮੇਂ ਤੱਕ ਸਕੂਲ ਨਹੀਂ ਖੁੱਲ੍ਹਣਗੇ ਅਤੇ ਡਿਜੀਟਲ ਸਟੱਡੀ ਹੀ ਜਾਰੀ ਰਹੇਗੀ। -PTC News publive-image-
schools govt reopen answers
Advertisment

Stay updated with the latest news headlines.

Follow us:
Advertisment