India vs New Zealand Semifinal : ਭਾਰਤੀ ਟੀਮ ਦੀ ਹੋਈ ਹਾਰ ‘ਤੇ ਸਚਿਨ ਤੇਂਦੂਲਕਰ ਨੇ ਦਿੱਤਾ ਵੱਡਾ ਬਿਆਨ

India vs New Zealand Semifinal : Indian team defeat Sachin Tendulkar statement
India vs New Zealand Semifinal : ਭਾਰਤੀ ਟੀਮ ਦੀ ਹੋਈ ਹਾਰ 'ਤੇ ਸਚਿਨ ਤੇਂਦੂਲਕਰ ਨੇ ਦਿੱਤਾ ਵੱਡਾ ਬਿਆਨ

India vs New Zealand Semifinal : ਭਾਰਤੀ ਟੀਮ ਦੀ ਹੋਈ ਹਾਰ ‘ਤੇ ਸਚਿਨ ਤੇਂਦੂਲਕਰ ਨੇ ਦਿੱਤਾ ਵੱਡਾ ਬਿਆਨ:ਮੈਨਚੈਸਟਰ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਿਸ਼ਵ ਕੱਪ 2019 ਦਾ ਪਹਿਲਾ ਸੈਮੀਫਾਈਨਲ ਮੈਚ ਮੰਗਲਵਾਰ ਅਤੇ ਬੁੱਧਵਾਰ ਨੂੰ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ ‘ਤੇ ਖੇਡਿਆ ਗਿਆ ਸੀ, ਜਿਸ ਵਿਚ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੌਰਾਨ ਨਿਊਜ਼ੀਲੈਂਡ ਨੇ ਭਾਰਤ ਨੂੰ 18 ਦੌੜਾਂ ਨਾਲ ਹਰਾ ਦਿੱਤਾ ਹੈ ਅਤੇ ਭਾਰਤ ਹੁਣ ਵਰਲਡ ਕੱਪ ‘ਚੋਂ ਬਾਹਰ ਹੋ ਗਿਆ ਹੈ।

India vs New Zealand Semifinal : Indian team defeat Sachin Tendulkar statement
India vs New Zealand Semifinal : ਭਾਰਤੀ ਟੀਮ ਦੀ ਹੋਈ ਹਾਰ ‘ਤੇ ਸਚਿਨ ਤੇਂਦੂਲਕਰ ਨੇ ਦਿੱਤਾ ਵੱਡਾ ਬਿਆਨ

ਭਾਰਤੀ ਟੀਮ ਦੀ ਹੋਈ ਹਾਰ ਦੇ ਬਾਵਜੂਦ ਦਿੱਗਜ ਖਿਡਾਰੀ ਸਚਿਨ ਤੇਂਦੂਲਕਰ ਨੇ ਟੀਮ ਇੰਡੀਆ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਮਹਿੰਦਰ ਸਿੰਘ ਧੋਨੀ ਤੇ ਰਵਿੰਦਰ ਜਡੇਜਾ ਦੇ ਪ੍ਰਦਰਸ਼ਨ ਦੀ ਤਾਰੀਫ ਕੀਤੀ ਪਰ ਉਨ੍ਹਾਂ ਕਿਹਾ ਕਿ ਭਾਰਤੀ ਬੱਲੇਬਾਜ਼ੀ ਨਤੀਜੇ ਲਈ ਹਮੇਸ਼ਾ ਆਪਣੇ ਚੋਟੀ ਦੇ ਖਿਡਾਰੀਆਂ ‘ਤੇ ਨਿਰਭਰ ਨਹੀਂ ਰਹਿ ਸਕਦੀ। ਤੇਂਦੂਲਕਰ ਨੇ ਭਾਰਤੀ ਬੱਲੇਬਾਜ਼ਾਂ ਵੱਲੋਂ 240 ਦੇ ਟੀਚੇ ਨੂੰ ਵੱਡਾ ਬਣਾਉਣ ਲਈ ਉਨ੍ਹਾਂ ਦੀ ਨਿੰਦਾ ਕੀਤੀ।

India vs New Zealand Semifinal : Indian team defeat Sachin Tendulkar statement
India vs New Zealand Semifinal : ਭਾਰਤੀ ਟੀਮ ਦੀ ਹੋਈ ਹਾਰ ‘ਤੇ ਸਚਿਨ ਤੇਂਦੂਲਕਰ ਨੇ ਦਿੱਤਾ ਵੱਡਾ ਬਿਆਨ

ਇਸ ਦੌਰਾਨ ਤੇਂਦੂਲਕਰ ਨੇ ਕਿਹਾ ‘ਮੈਂ ਨਿਰਾਸ਼ ਹਾਂ ਕਿਉਂਕਿ ਸਾਨੂੰ ਬਿਨਾਂ ਕਿਸੇ ਅੰਕੜੇ ਦੇ 240 ਦੌੜਾਂ ਦਾ ਟੀਚਾ ਹਾਸਲ ਕਰਨਾ ਚਾਹੀਦਾ ਸੀ, ਇਹ ਵੱਡਾ ਸਕੋਰ ਨਹੀਂ ਸੀ। ਹਾਲਾਂਕਿ ਨਿਊਜ਼ੀਲੈਂਡ ਨੇ ਸ਼ੁਰੂਆਤ ‘ਚ ਹੀ ਤਿੰਨ ਵਿਕਟਾਂ ਲੈ ਕੇ ਬਿਹਤਰੀਨ ਸ਼ੁਰੂਆਤ ਕੀਤੀ ਪਰ ਮੈਨੂੰ ਲਗਦਾ ਹੈ ਕਿ ਸਾਨੂੰ ਹਮੇਸ਼ਾ ਚੰਗੀ ਸ਼ੁਰੂਆਤ ਲਈ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ‘ਤੇ ਨਿਰਭਰ ਨਹੀਂ ਰਹਿਣਾ ਚਾਹੀਦਾ।ਉਨ੍ਹਾਂ ਦੇ ਨਾਲ ਖੇਡ ਰਹੇ ਖਿਡਾਰੀਆਂ ਨੂੰ ਵੀ ਜ਼ਿਆਦਾ ਜ਼ਿੰਮੇਵਾਰੀ ਲੈਣੀ ਪਵੇਗੀ।
-PTCNews