ਭਾਰਤੀ ਫ਼ੌਜ ਦਾ ਸਿਪਾਹੀ ਸ਼ਹੀਦ, ਪੰਜਾਬ ਸਰਕਾਰ ਨੇ ਵਾਰਸਾਂ ਨੂੰ ਨੌਕਰੀ ਦੇਣ ਦਾ ਕੀਤਾ ਐਲਾਨ
ਚੰਡੀਗੜ੍ਹ- ਭਾਰਤੀ ਪਾਕਿਸਤਾਨ ਸਰਹੱਦ ਤੇ ਦੇਸ਼ ਦੀ ਰੱਖਿਆ ਖ਼ਾਤਰ ਇਕ ਭਾਰਤੀ ਫ਼ੌਜ ਦੇ ਸਿਪਾਹੀ ਸ਼ਹੀਦ ਹੋ ਗਿਆ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਜੰਮੂ ਅਤੇ ਕਸ਼ਮੀਰ ਦੇ ਸੂਰਨਕੋਟ (ਪੁੰਛ ਸੈਕਟਰ) ਵਿਚ ਡੂੰਘੀ ਖੱਡ ਵਿਚ ਡਿੱਗਣ ਕਾਰਨ ਭਾਰਤੀ ਫ਼ੌਜ ਦੇ ਸਿਪਾਹੀ ਲਵਪ੍ਰੀਤ ਸਿੰਘ ਦੀ ਮੌਤ ਹੋ ਗਈ। ਪੰਜਾਬ ਸਰਕਾਰ ਨੇ ਭਾਰਤੀ ਫ਼ੌਜ ਦੇ ਸਿਪਾਹੀ ਲਵਪ੍ਰੀਤ ਸਿੰਘ ਦੇ ਵਾਰਸਾਂ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਅਤੇ ਨੌਕਰੀ ਦੇਣ ਦਾ ਐਲਾਨ ਕੀਤਾ ਹੈ।
ਮਿਲੀ ਜਾਣਕਰੀ ਦੇ ਮੁਤਾਬਿਕ ਸ਼ਹੀਦ ਲਵਪ੍ਰੀਤ ਸਿੰਘ ਮਾੜੀ ਟਾਂਡਾ ਸੀਰੀ ਹਰਗੋਬਿੰਦਪੁਰ ਬਟਾਲਾ ਦਾ ਵਸਨੀਕ ਹੈ। 23 ਸਾਲਾ ਲਵਪਰੀਤ ਸਿੋਘ ਫੋਜੀ ਜਵਾਨ ਅੱਤਵਾਦੀਆ ਦੇ ਖਿਲਾਫ ਪਹਾੜੀ ਤੋਂ ਸਰਚ ਅਭਿਆਨ ਕਰਦਿਆ ਡਿੱਗ ਗਿਆ ਹੈ ਤੇ ਇਸ ਦੌਰਾਨ ਉਸ ਸ਼ਹੀਦ ਹੋ ਗਿਆ।
ਸ਼ਹੀਦ ਜਵਾਨ ਦੇ ਨਾਲ 16 ਰਾਸ਼ਟਰੀ ਰਾਈਫਲਸ ਵਿੱਚ ਤਾਇਨਾਤ ਸੀ। ਲਵਪਰੀਤ ਸਿੋਘ ਗਾਈਡ ਦੇ ਤੋਰ 'ਤੇ ਅੱਗੇ ਚੱਲ ਰਹੇ ਸਨ। ਇਸ ਦੌਰਾਨ ਅਚਾਨਕ ਉਨ੍ਹਾਂ ਦਾ ਪੈਰ ਤਿਲਕ ਗਿਆ ਅਤੇ ਸਿਪਾਹੀਆਂ ਨੇ ਸਖ਼ਤ ਮਿਹਨਤ ਦੇ ਬਾਅਦ ਲਵਪ੍ਰੀਤ ਦੇ ਮਿਤ੍ਰਕ ਦੇਹ ਨੂੰ ਬਾਹਰ ਕੱਢਿਆ ਹੈ।
-PTCNews