ਮੁੱਖ ਖਬਰਾਂ

ਕੈਨੇਡਾ ਦੇ ਓਨਟਾਰੀਓ 'ਚ ਰਹਿੰਦੇ 57 ਸਾਲਾ ਦਿਲਬਾਗ ਸਿੰਘ ਨੇ ਨਾਬਾਲਗ ਨਾਲ ਕੀਤਾ ਅਜਿਹਾ ਕੰਮ, ਹੋਈ ਸਜ਼ਾ!

By Joshi -- December 05, 2017 12:39 pm -- Updated:December 05, 2017 12:44 pm

Indian origin man sentenced for seeking sex with a minor girl:  ਵਿਦੇਸ਼ 'ਚ ਇੱਕ ਭਾਰਤੀ ਦੀ ਸ਼ਰਮਾਨਕ ਕਰਤੂਤ ਨੇ ਸਾਰੇ ਭਾਈਚਾਰ ਦਾ ਸਿਰ ਸ਼ਰਮ ਨਾਲ ਝੁਕਾ ਕੇ ਰੱਖ ਦਿੱਤਾ ਹੈ। ਅਮਰੀਕਾ, ਅਰੀਜ਼ੋਨਾ ਦੀ ਇਕ ਸੰਘੀ ਅਦਾਲਤ ਵੱਲੋਂ ਭਾਰਤੀ ਮੂਲ ਦੇ ਇਕ ਕੈਨੇਡੀਅਨ ਵਿਅਕਤੀ ਨੂੰ ਸਜ਼ਾ ਸੁਣਈ ਗਈ ਹੈ।
Indian origin man sentenced for seeking sex with a minor girlਇਹ ਵਿਅਕਤੀ ਨਾਬਾਲਗ ਲੜਕੀ (15 ਸਾਲ) ਨਾਲ ਯੌਨ ਸੰਬੰਧ ਬਣਾਉਣ ਲਈ ਕੈਨੇਡਾ ਤੋਂ ਅਮਰੀਕਾ ਆਇਆ ਸੀ, ਜਿਸ ਕਾਰਨ ਅਦਾਲਤ ਨੇ ਉਸਨੂੰ 46 ਮਹੀਨਿਆਂ ਦੀ ਸਜ਼ਾ ਸੁਣਾਈ ਹੈ।  ਕੈਨੇਡਾ, ਓਨਟਾਰੀਓ ਵਾਸੀ ਦਿਲਬਾਗ ਸਿੰਘ (57) ਨੇ ਜੁਰਮ ਕਬੂਲ ਕਰ ਲਿਆ ਹੈ।

Indian origin man sentenced for seeking sex with a minor girl: ਤੁਹਾਨੂੰ ਦੱਸ ਦੇਈਏ ਕਿ ਅਦਾਲਤੀ ਦਸਤਾਵੇਜ਼ਾਂ ਅਨੁਸਾਰ ਦਿਲਬਾਗ ਸਿੰਘ ਦੀ ਜਾਣ ਪਹਿਚਾਣ ਲੜਕੀ ਨਾਲ ਜਨਵਰੀ 2017 'ਚ ਇੰਟਰਨੈੱਟ ਜ਼ਰੀਏ ਹੋਈ ਸੀ।
Indian origin man sentenced for seeking sex with a minor girlਲੜਕੀ ਦੀ ਉਮਰ ਮਹਿਜ਼ 15 ਸਾਲ ਹੈ। ਜਾਣ ਪਹਿਚਾਣ ਤੋਂ ਤਕਰੀਬਨ 4 ਮਹੀਨੇ ਬਾਅਦ ਦਿਲਬਾਗ ਸਿੰਘ ਲੜਕੀ ਨੂੰ ਮਿਲਣ ਲਈ ਕੈਨੇਡਾ ਤੋਂ ਅਰੀਜ਼ੋਨਾ ਗਿਆ ਕਿਉਂਕਿ ਉਸ ਲੜਕੀ ਨਾਲ ਯੌਨ ਸੰਬੰਧ ਬਣਾਉਣਾ ਚਾਹੁੰਦਾ ਸੀ।

—PTC News

  • Share