ਕੌਮਾਂਤਰੀ ਸਰਹੱਦ ਤੋਂ ਹੈਰੋਇਨ,ਮੋਬਾਈਲ ਅਤੇ ਪਾਕਿ ਸਿੰਮ ਸਮੇਤ ਅੰਤਰਰਾਸ਼ਟਰੀ ਤਸਕਰ ਕਾਬੂ
ਪ੍ਰੈਸ ਕਾਨਫਰੰਸ ਦੌਰਾਨ ਆਈ.ਜੀ ਫ਼ਿਰੋਜ਼ਪੁਰ ਰੇਂਜ ਗੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਨਾਰਕੋਟਿਕ ਸੈੱਲ ਫ਼ਿਰੋਜ਼ਪੁਰ ਦੇ ਇੰਚਾਰਜ਼ ਜਸਬੀਰ ਸਿੰਘ ਸਮੇਤ ਪੁਲਿਸ ਪਾਰਟੀ ਬੱਸ ਅੱਡਾ ਜੋਧਪੁਰ ਵਿਖੇ ਨਾਕਾਬੰਦੀ ਕੀਤੀ ਹੋਈ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਜੀਵਨ ਸਿੰਘ ਪੁੱਤਰ ਬਹਾਲ ਸਿੰਘ ਵਾਸੀ ਪਿੰਡ ਗਜ਼ਨੀ ਵਾਲਾ (ਦੋਨਾ ਮੱਤੜ) ਥਾਣਾ ਲੱਖੋ ਕੇ ਬਹਿਰਾਮ ਜ਼ਿਲ੍ਹਾ ਫ਼ਿਰੋਜ਼ਪੁਰ ਜਿਸਦੇ ਪਾਕਿਸਤਾਨੀ ਸਮੱਗਲਰਾਂ ਨਾਲ ਨਜ਼ਦੀਕੀ ਸਬੰਧ ਹਨ,ਜਿਸ ਪਾਸ ਪਾਕਿਸਤਾਨੀ ਸਿਮ ਵੀ ਹੈ ਤੇ ਉਹ ਪਾਕਿਸਤਾਨ ਵਿੱਚ ਬੈਠੇ ਸਮੱਗਲਰਾਂ ਨਾਲ ਆਪਣੀ ਪਾਕਿਸਤਾਨੀ ਸਿਮ ਰਾਹੀਂ ਗੱਲਬਾਤ ਕਰਕੇ ਹਿੰਦੋਸਤਾਨ ਦੀ ਜ਼ਮੀਨ ਵਿੱਚ ਜ਼ੀਰੋ ਲਾਈਨ ਦੇ ਨਜ਼ਦੀਕ ਹੈਰੋਇਨ ਦੀ ਖੇਪ ਮੰਗਵਾ ਲੈਂਦਾ ਹੈ ਅਤੇ ਜ਼ਮੀਨ ਵਿੱਚੋਂ ਹੈਰੋਇਨ ਦੀ ਖੇਪ ਚੋਰੀ ਛਿਪੇ ਜ਼ੀਰੋ ਲਾਈਨ ਪਰ ਲੱਗੀਆਂ ਤਾਰਾਂ ਤੋਂ ਪਾਰ ਪਾਕਿਸਤਾਨ ਵੱਲੋਂ ਹਿੰਦੋਸਤਾਨ ਵਿੱਚ ਲਿਆ ਕੇ ਦਿੱਲੀ ਅਤੇ ਚੰਡੀਗੜ ਦੇ ਵੱਡੇ ਸਮੱਗਲਰਾਂ ਨੂੰ ਸਪਲਾਈ ਕਰਦਾ ਹੈ।
ਅੱਜ ਕੱਲ ਜੀਵਨ ਸਿੰਘ ਉਕਤ ਫ਼ਿਰੋਜ਼ਪੁਰ ਸੈਕਟਰ ਵਿੱਚ ਕਾਫੀ ਸਰਗਰਮ ਹੈ ਅਤੇ ਹੁਣ ਵੀ ਜੀਵਨ ਸਿੰਘ ਨੇ ਪਾਕਿਸਤਾਨੀ ਸਮੱਗਲਰਾਂ ਨਾਲ ਤਾਲਮੇਲ ਕਰਕੇ ਜ਼ੀਰੋ ਲਾਈਨ ਉੱਤੇ ਪੈਂਦੀ ਜ਼ਮੀਨ ਵਿੱਚ ਭਾਰੀ ਮਾਤਰਾ ਵਿੱਚ ਹੈਰੋਇਨ ਦੀ ਖੇਪ ਮੰਗਵਾਈ ਹੋਈ ਹੈ ਜੋ ਇਸ ਵਕਤ ਮਮਦੋਟ ਦਾਣਾ ਮੰਡੀ ਵਿੱਚ ਬੈਠ ਕੇ ਆਪਣੇ ਮੋਬਾਈਲ ਫੋਨ ਰਾਹੀਂ ਭਾਰਤੀ ਸਮੱਗਲਰਾਂ ਨਾਲ ਹੈਰੋਇਨ ਦੀ ਸਮੱਗਲਰਾਂ ਨਾਲ ਤਾਲਮੇਲ ਕਰ ਰਿਹਾ ਹੈ।
ਆਈ.ਜੀ ਢਿੱਲੋਂ ਨੇ ਦੱਸਿਆ ਕਿ ਮਿਲੀ ਇਤਲਾਹ 'ਤੇ ਪੁਲਿਸ ਪਾਰਟੀ ਵੱਲੋਂ ਤੁਰੰਤ ਰੇਡ ਕਰਕੇ ਮੌਕੇ ਤੋਂ ਜੀਵਨ ਸਿੰਘ ਪੁੱਤਰ ਬਹਾਲ ਸਿੰਘ ਵਾਸੀ ਗਜ਼ਨੀ ਵਾਲਾ ਨੂੰ ਕਾਬੂ ਕਰਕੇ ਉਸ ਦੀ ਕੀਤੀ ਤਲਾਸ਼ੀ 'ਚੋਂ ਇੱਕ ਮੋਬਾਈਲ ਫੋਨ ਅਤੇ ਇੱਕ ਪਾਕਿਸਤਾਨੀ ਸਿਮ ਬਰਾਮਦ ਕੀਤਾ ਹੈ।
-PTCNews