Fri, Dec 26, 2025
Whatsapp

ਜਲੰਧਰ 'ਚ ਕਿੰਨਰਾਂ ਨੇ ਪੁਲਿਸ ਥਾਣੇ ਬਾਹਰ ਕੀਤਾ ਹੰਗਾਮਾ ,ਇੱਕ ਕਿੰਨਰ ਗ੍ਰਿਫ਼ਤਾਰ

Reported by:  PTC News Desk  Edited by:  Shanker Badra -- July 23rd 2018 02:21 PM
ਜਲੰਧਰ 'ਚ ਕਿੰਨਰਾਂ ਨੇ ਪੁਲਿਸ ਥਾਣੇ ਬਾਹਰ ਕੀਤਾ ਹੰਗਾਮਾ ,ਇੱਕ ਕਿੰਨਰ ਗ੍ਰਿਫ਼ਤਾਰ

ਜਲੰਧਰ 'ਚ ਕਿੰਨਰਾਂ ਨੇ ਪੁਲਿਸ ਥਾਣੇ ਬਾਹਰ ਕੀਤਾ ਹੰਗਾਮਾ ,ਇੱਕ ਕਿੰਨਰ ਗ੍ਰਿਫ਼ਤਾਰ

ਜਲੰਧਰ 'ਚ ਕਿੰਨਰਾਂ ਨੇ ਪੁਲਿਸ ਥਾਣੇ ਬਾਹਰ ਕੀਤਾ ਹੰਗਾਮਾ ,ਇੱਕ ਕਿੰਨਰ ਗ੍ਰਿਫ਼ਤਾਰ:ਜਲੰਧਰ 'ਚ ਅੱਜ ਕਿੰਨਰਾਂ ਨੇ ਪੁਲਿਸ ਥਾਣਾ-4 ਦੇ ਬਾਹਰ ਸੜਕ ਜਾਮ ਕਰਕੇ ਪੁਲਿਸ ਖ਼ਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ।ਇਸ ਦੇ ਨਾਲ ਰਾਹਗੀਰਾਂ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ।Jalandhar in Kiners Police Out protest,one Kiner arrestedਦੱਸਿਆ ਜਾਂਦਾ ਹੈ ਕਿ ਬੀਤੇ ਦਿਨੀਂ ਨਕੋਦਰ ਚੌਂਕ ਵਿੱਚ ਕਿੰਨਰਾਂ ਨੇ ਕੱਪੜੇ ਲਾ ਕੇ ਪੁਲਿਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਸੀ।ਇਸ ਤੋਂ ਇਲਾਵਾ ਉਨ੍ਹਾਂ ਨੇ ਪੁਲਿਸ ਦੇ ਖਿਲਾਫ ਅਸ਼ਲੀਲ ਭਾਸ਼ਾ ਦਾ ਪ੍ਰਯੋਗ ਵੀ ਕੀਤਾ ਸੀ।ਜਿਸਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਸੀ।ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਕਰਕੇ ਕਿੰਨਰਾਂ 'ਤੇ ਮਾਮਲਾ ਦਰਜ ਕਰ ਦਿੱਤਾ।ਜਿਸ ਦੇ ਰੋਸ ਵਜੋਂ ਕਿੰਨਰਾਂ ਨੇ ਅੱਜ ਫਿਰ ਪੁਲਿਸ ਥਾਣੇ ਬਾਹਰ ਹੰਗਾਮਾ ਕੀਤਾ ਹੈ।ਉਨ੍ਹਾਂ ਨੇ ਪੁਲਿਸ 'ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਹਨ।ਪੁਲਿਸ ਵੱਲੋਂ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਖੂਬ ਹੰਗਾਮਾ ਕੀਤਾ ਹੈ।Jalandhar in Kiners Police Out protest,one Kiner arrestedਪੁਲਿਸ ਨੇ ਇਸ ਮਾਮਲੇ ਵਿੱਚ ਕ੍ਰਿਸ਼ਣਾ ਉਰਫ ਪ੍ਰੀਤੀ ਨਿਵਾਸੀ ਬਾਦਸ਼ਾਹਪੁਰ ਨਾਂਅ ਦੇ ਕਿੰਨਰ ਉੱਤੇ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।ਥਾਣਾ ਮੁਖੀ ਨੇ ਸੁਖਦੇਵ ਸਿੰਘ ਨੇ ਦੱਸਿਆ ਹੈ ਕਿ ਕ੍ਰਿਸ਼ਣ ਦੀ ਗ੍ਰਿਫ਼ਤਾਰੀ ਦੇ ਬਾਅਦ ਉਸਦੇ ਸਾਥੀਆਂ ਦੀ ਤਲਾਸ਼ ਜਾਰੀ ਹੈ। -PTCNews


Top News view more...

Latest News view more...

PTC NETWORK
PTC NETWORK