Sun, Oct 25, 2026
Whatsapp

ਜਲੰਧਰ ‘ਚ ਕੋਰੋਨਾ ਦੇ ਇਕ ਹੋਰ ਮਾਮਲੇ ਦੀ ਹੋਈ ਪੁਸ਼ਟੀ, ਜ਼ਿਲ੍ਹੇ 'ਚ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਹੋਈ 63

Reported by:  PTC News Desk  Edited by:  Shanker Badra -- April 24th 2020 02:01 PM
ਜਲੰਧਰ ‘ਚ ਕੋਰੋਨਾ ਦੇ ਇਕ ਹੋਰ ਮਾਮਲੇ ਦੀ ਹੋਈ ਪੁਸ਼ਟੀ, ਜ਼ਿਲ੍ਹੇ 'ਚ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਹੋਈ 63

ਜਲੰਧਰ ‘ਚ ਕੋਰੋਨਾ ਦੇ ਇਕ ਹੋਰ ਮਾਮਲੇ ਦੀ ਹੋਈ ਪੁਸ਼ਟੀ, ਜ਼ਿਲ੍ਹੇ 'ਚ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਹੋਈ 63

ਜਲੰਧਰ ‘ਚ ਕੋਰੋਨਾ ਦੇ ਇਕ ਹੋਰ ਮਾਮਲੇ ਦੀ ਹੋਈ ਪੁਸ਼ਟੀ, ਜ਼ਿਲ੍ਹੇ 'ਚ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਹੋਈ 63:ਜਲੰਧਰ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ਅੰਦਰ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜਲੰਧਰ ‘ਚ ਅੱਜ ਇੱਕ ਹੋਰ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ। ਹੁਣ ਇਕੱਲੇ ਜਲੰਧਰ ਜ਼ਿਲ੍ਹੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 63 ਹੋ ਗਈ ਹੈ। ਜਲੰਧਰ ਜ਼ਿਲ੍ਹਾ ਵੀ ਹੁਣ ਪੰਜਾਬ ‘ਚ ਸਭ ਤੋਂ ਵੱਧ ਮਰੀਜ਼ਾਂ ਵਾਲਾ ਜ਼ਿਲ੍ਹਾ ਬਣ ਗਿਆ ਹੈ। ਜਿਸ ਨਾਲ ਜਲੰਧਰ ‘ਚ ਕੋਰੋਨਾ ਵਾਇਰਸ ਦਾ ਖ਼ਤਰਾ ਹੋਰ ਵਧ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਨਵਾਂ ਕੇਸ ਬਸਤੀ ਬਾਵਾ ਖੇਲ ਤੋਂ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਵੀਰਵਾਰ ਨੂੰ ਇਕੋ -ਦਿਨ ਵਿਚ ਇਕੱਠੇ 9 ਪਾਜ਼ੀਟਿਵ ਕੇਸ ਜਲੰਧਰ ਤੋਂ ਸਾਹਮਣੇ ਆਏ ਸਨ। ਜਿਸ ਕਰਕੇ ਸ਼ਹਿਰ ਵਿਚ ਕੋਰੋਨਾ ਪੀੜਤਾਂ ਦੀ ਵਧ ਰਹੀ ਗਿਣਤੀ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਜਿਹੜੇ ਕੱਲ ਪਾਜ਼ੀਟਿਵ ਮਾਮਲੇਆਏ ਹਨ ,ਉਹ ਸਾਰੇ ਕੋਰੋਨਾ ਪੀੜਤ ਮਰੀਜ਼ਾਂ ਦੇ ਸੰਪਰਕ ਨਾਲ ਹੀ ਜੁੜੇ ਹੋਏ ਹਨ। ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 288 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਮੋਹਾਲੀ – 63, ਜਲੰਧਰ – 63, ਪਟਿਆਲਾ – 49, ਪਠਾਨਕੋਟ – 24 , ਨਵਾਂਸ਼ਹਿਰ – 19 , ਲੁਧਿਆਣਾ – 16, ਅੰਮ੍ਰਿਤਸਰ – 13 , ਮਾਨਸਾ – 11, ਹੁਸ਼ਿਆਰਪੁਰ – 7 ,  ਮੋਗਾ – 4 , ਫਰੀਦਕੋਟ – 3 , ਰੋਪੜ – 3, ਸੰਗਰੂਰ – 3 , ਕਪੂਰਥਲਾ – 3 ,ਬਰਨਾਲਾ – 2 , ਫਤਿਹਗੜ੍ਹ ਸਾਹਿਬ – 2 , ਗੁਰਦਾਸਪੁਰ- 1, ਸ੍ਰੀ ਮੁਕਤਸਰ ਸਾਹਿਬ – 1 , ਫਿਰੋਜ਼ਪੁਰ - 1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 17 ਮੌਤਾਂ ਹੋ ਚੁੱਕੀਆਂ ਹਨ ਅਤੇ 66 ਮਰੀਜ਼ ਠੀਕ ਹੋ ਚੁੱਕੇ ਹਨ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK