ਦੇਸ਼

ਪਹਿਲਾਂ ਬੰਬ ਧਮਾਕਾ, ਫਿਰ CISF ਜਵਾਨਾਂ ਦੀ ਬੱਸ 'ਤੇ ਹੋਇਆ ਅੱਤਵਾਦੀ ਹਮਲਾ, ਵੀਡੀਓ ਆਈ ਸਾਹਮਣੇ

By Riya Bawa -- April 23, 2022 11:20 am -- Updated:April 23, 2022 11:20 am

CCTV Footage of Sunjwan Terror Attack: ਜੰਮੂ-ਕਸ਼ਮੀਰ 'ਚ ਫਿਦਾਇਨ ਹਮਲੇ ਦੀ ਕੋਸ਼ਿਸ਼ ਕਰ ਰਹੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਮਾਰ ਦਿੱਤਾ ਹੈ। ਇਸ ਮੁਕਾਬਲੇ ਵਿੱਚ ਸੀਆਈਐਸਐਫ ਦਾ ਇੱਕ ਅਧਿਕਾਰੀ ਸ਼ਹੀਦ ਹੋ ਗਿਆ ਸੀ। ਘਟਨਾ ਦੀ ਸੀਸੀਟੀਵੀ ਫੁਟੇਜ ਹੁਣ ਸਾਹਮਣੇ ਆਈ ਹੈ, ਜਿਸ ਵਿੱਚ ਗੋਲੀਬਾਰੀ ਅਤੇ ਫਿਰ ਧਮਾਕਾ ਹੁੰਦਾ ਦਿਖਾਈ ਦੇ ਰਿਹਾ ਹੈ।

jammu

ਦੱਸ ਦੇਈਏ ਕਿ ਸੁਰੱਖਿਆ ਕਰਮੀਆਂ ਨੇ ਮੁਕਾਬਲੇ 'ਚ ਦੋ ਸ਼ੱਕੀ ਪਾਕਿਸਤਾਨੀ ਅੱਤਵਾਦੀਆਂ ਨੂੰ ਮਾਰ ਦਿੱਤਾ। ਮੁਕਾਬਲੇ ਵਿੱਚ ਸੀਆਈਐਸਐਫ ਦਾ ਇੱਕ ਅਧਿਕਾਰੀ ਵੀ ਸ਼ਹੀਦ ਹੋ ਗਿਆ ਸੀ। "ਇਹ ਵੀਡੀਉ ਇਕ ਨਿਊਜ਼ ਏਜੰਸੀ ਨੇ ਜਾਰੀ ਕੀਤਾ ਹੈ, ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਸੀਆਈਐਸਐਫ ਦੇ ਜਵਾਨਾਂ ਦੀ ਇੱਕ ਬੱਸ ਸੁੰਜਵਾਨ ਇਲਾਕੇ ਵਿੱਚੋਂ ਲੰਘ ਰਹੀ ਹੈ।ਠ ਕੁਝ ਦੇਰ ਬਾਅਦ ਇੱਕ ਬਾਈਕ ਸਵਾਰ ਉੱਥੋਂ ਲੰਘਿਆ ਅਤੇ ਫਿਰ ਧਮਾਕਿਆਂ ਦੀ ਆਵਾਜ਼ ਸੁਣਾਈ ਦੇਣ ਲੱਗ ਪਈ। ਜਵਾਨਾਂ ਅਤੇ ਅੱਤਵਾਦੀਆਂ ਵਿਚਾਲੇ ਜ਼ਬਰਦਸਤ ਗੋਲੀਬਾਰੀ ਹੋ ਰਹੀ ਹੈ। ਹਾਲਾਂਕਿ ਇਸ ਵੀਡੀਓ ਦੀ ਪੁਸ਼ਟੀ ਨਹੀਂ ਹੋਈ ਹੈ।


ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ: ਪਿਛਲੇ 24 ਘੰਟਿਆਂ 'ਚ 2,527 ਨਵੇਂ ਮਾਮਲੇ ਆਏ ਸਾਹਮਣੇ

ਜੰਮੂ-ਕਸ਼ਮੀਰ 'ਚ ਸ਼ੁੱਕਰਵਾਰ ਸਵੇਰੇ ਦੋ ਅੱਤਵਾਦੀਆਂ ਨੇ CISF ਦੇ ਜਵਾਨਾਂ 'ਤੇ ਹਮਲਾ ਕਰ ਦਿੱਤਾ। ਇਹ ਹਮਲਾ ਅੱਤਵਾਦੀਆਂ ਨੇ ਉਸ ਸਮੇਂ ਕੀਤਾ ਜਦੋਂ ਉਹ ਚੌਕੀ ਵੱਲ ਜਾ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਆਤਮਘਾਤੀ ਹਮਲਾਵਰਾਂ ਨੇ ਆਧੁਨਿਕ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਅਤੇ ਸੁੰਜਵਾਂ ਇਲਾਕੇ 'ਚ ਚੱਢਾ ਕੈਂਪ ਨੇੜੇ ਚੌਕੀ 'ਤੇ ਤਾਇਨਾਤ ਜਵਾਨਾਂ 'ਤੇ ਗ੍ਰਨੇਡ ਸੁੱਟੇ। ਹਾਲਾਂਕਿ ਇਸ ਵੀਡੀਓ ਦੀ ਪੁਸ਼ਟੀ ਹੋਈ ਨਹੀਂ ਹੈ। ਜਾਣਕਾਰੀ ਦੇ ਮੁਤਾਬਿਕ ਜੰਮੂ ਦੇ ਬਾਹਰਵਾਰ ਸੁੰਜਵਾਂ ਵਿੱਚ ਇੱਕ ਫੌਜੀ ਕੈਂਪ ਨੇੜੇ ਹੋਏ ਮੁਕਾਬਲੇ ਵਿੱਚ ਨੌਂ ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਏ।

jammu

ਇਸ ਦੌਰਾਨ ਸੀਆਈਐਸਐਫ ਦੀ ਬੱਸ 15 ਜਵਾਨਾਂ ਨੂੰ ਲੈ ਕੇ ਜੰਮੂ ਹਵਾਈ ਅੱਡੇ ਵੱਲ ਜਾ ਰਹੀ ਸੀ। ਇਸ ਤੋਂ ਬਾਅਦ ਅਚਾਨਕ ਦੋਵਾਂ ਅੱਤਵਾਦੀਆਂ ਨੇ ਬੱਸ ਵੱਲ ਗ੍ਰੇਨੇਡ ਸੁੱਟਿਆ ਅਤੇ ਭੱਜਣ ਤੋਂ ਪਹਿਲਾਂ ਬੱਸ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ।

J&K Terror Attack

  • Share